ਨਵੀਂ ਦਿੱਲੀ, (ਭਾਸ਼ਾ)-ਦੇਸ਼ ਦੇ ਸੱਤ ਪ੍ਰਮੁੱਖ ਸ਼ਹਿਰਾਂ ’ਚ ਜੁਲਾਈ-ਸਤੰਬਰ ਦੌਰਾਨ ਮਕਾਨਾਂ ਦੀ ਵਿਕਰੀ ਸਾਲਾਨਾ ਆਧਾਰ ’ਤੇ 3 ਫੀਸਦੀ ਵਧ ਕੇ ਇਕ ਲੱਖ ਇਕਾਈ ਤੋਂ ਵੱਧ ਹੋ ਗਈ। ਮੁੰਬਈ ਮਹਾਨਗਰ ਖੇਤਰ ਬੈਂਗਲੁਰੂ ਅਤੇ ਹੈਦਰਾਬਾਦ ’ਚ ਮਜ਼ਬੂਤ ਮੰਗ ਇਸ ਦਾ ਮੁੱਖ ਕਾਰਨ ਰਿਹਾ। ਰੀਅਲ ਅਸਟੇਟ ਸਲਾਹਕਾਰ ਕੰਪਨੀ ਅਨਾਰੌਕ ਨੇ ਇਹ ਜਾਣਕਾਰੀ ਦਿੱਤੀ। ਅਨਾਰੌਕ ਅਨੁਸਾਰ ਕੀਮਤ ਦੇ ਲਿਹਾਜ਼ ਨਾਲ ਜੁਲਾਈ-ਸਤੰਬਰ ਦੌਰਾਨ ਕੁੱਲ ਵਿਕਰੀ 2 ਫੀਸਦੀ ਵਧ ਕੇ 1.55 ਲੱਖ ਕਰੋੜ ਰੁਪਏ ਹੋ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 1.52 ਲੱਖ ਕਰੋੜ ਰੁਪਏ ਸੀ।
ਜ਼ਿਕਰਯੋਗ ਹੈ ਕਿ ਰੀਅਲ ਅਸਟੇਟ ਡਾਟਾ ਐਨਾਲਿਟਿਕਸ ਕੰਪਨੀ ‘ਪ੍ਰੌਪਇਕਵਿਟੀ’ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਜੁਲਾਈ-ਸਤੰਬਰ ਤਿਮਾਹੀ ’ਚ ਕੁੱਲ ਵਿਕਰੀ ਛੇ ਫੀਸਦੀ ਘਟ ਕੇ 1.03 ਲੱਖ ਇਕਾਈ ਰਹਿ ਗਈ। ਰੀਅਲ ਅਸਟੇਟ ਸਲਾਹਕਾਰ ਅਨਾਰੌਕ ਨੇ ਸੋਮਵਾਰ ਨੂੰ ਜੁਲਾਈ-ਸਤੰਬਰ ਤਿਮਾਹੀ ਦੇ ਪ੍ਰਾਇਮਰੀ ਰਿਹਾਇਸ਼ੀ ਬਾਜ਼ਾਰ ਦੇ ਅੰਕੜੇ ਜਾਰੀ ਕੀਤੇ। ਇਨ੍ਹਾਂ ਅੰਕੜਿਆਂ ਅਨੁਸਾਰ ਸੱਤ ਪ੍ਰਮੁੱਖ ਸ਼ਹਿਰਾਂ ’ਚ ਰਿਹਾਇਸ਼ੀ ਜਾਇਦਾਦਾਂ ਦੀ ਔਸਤ ਕੀਮਤ ’ਚ ਸਮੂਹਿਕ ਤੌਰ ’ਤੇ ਸਾਲਾਨਾ ਸੱਤ ਫੀਸਦੀ ਦਾ ਵਾਧਾ ਹੋਇਆ। ਇਸ ਸਾਲ ਜੁਲਾਈ-ਸਤੰਬਰ ਦੌਰਾਨ ਰਿਹਾਇਸ਼ੀ ਜਾਇਦਾਦਾਂ ਦੀ ਵਿਕਰੀ 1,00,220 ਇਕਾਈ ਰਹੀ, ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿਚ 97,080 ਇਕਾਈ ਸੀ।
ਮੁੰਬਈ ਮਹਾਨਗਰ ਖੇਤਰ (ਐੱਮ. ਐੱਮ. ਆਰ.), ਬੈਂਗਲੁਰੂ ਅਤੇ ਹੈਦਰਾਬਾਦ ਵਿਚ ਵਿਕਰੀ ਵਧੀ ਜਦਕਿ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.), ਪੁਣੇ, ਚੇਨਈ ਅਤੇ ਕੋਲਕਾਤਾ ਵਿਚ ਵਿਕਰੀ ’ਚ ਗਿਰਾਵਟ ਆਈ। ਰੀਅਲ ਅਸਟੇਟ ਸਲਾਹਕਾਰ ਅਨਾਰੌਕ ਦੇ ਚੇਅਰਮੈਨ ਅਨੁਜ ਪੁਰੀ ਨੇ ਕਿਹਾ ਕਿ ਸਾਲ 2026 ਦੀ ਤੀਜੀ (ਜੁਲਾਈ-ਸਤੰਬਰ) ਤਿਮਾਹੀ ’ਚ ਟਾਪ ਦੇ ਸੱਤ ਸ਼ਹਿਰਾਂ ’ਚ ਕੁੱਲ ਵਿਕਰੀ ਵਿਚ ਐੱਮ. ਐੱਮ. ਆਰ. ਅਤੇ ਬੈਂਗਲੁਰੂ ਦੀ ਹਿੱਸੇਦਾਰੀ 48 ਫੀਸਦੀ ਰਹੀ।
ਇਨ੍ਹਾਂ ਸੱਤ ਸ਼ਹਿਰਾਂ ’ਚ ਸਾਲ 2026 ਦੀ ਤੀਜੀ ਤਿਮਾਹੀ ਵਿਚ ਕਰੀਬ 1,14,320 ਰਿਹਾਇਸ਼ੀ ਇਕਾਈਆਂ ਪੇਸ਼ ਕੀਤੀਆਂ ਗਈਆਂ, ਜਦਕਿ 2025 ਦੀ ਤੀਜੀ ਤਿਮਾਹੀ ’ਚ 96,690 ਇਕਾਈਆਂ ਪੇਸ਼ ਕੀਤੀਆਂ ਗਈਆਂ ਸਨ। ਇਸ ਤਰ੍ਹਾਂ ਇਸ ’ਚ ਸਾਲਾਨਾ 18 ਫੀਸਦੀ ਦਾ ਵਾਧਾ ਹੋਇਆ। ਪੁਰੀ ਨੇ ਕਿਹਾ, ‘‘ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਰਿਹਾਇਸ਼ੀ ਮੰਗ ਵਧਣ ਦੀ ਉਮੀਦ ਹੈ। ਇਸ ਨਾਲ ਜੁਲਾਈ-ਸਤੰਬਰ ਤਿਮਾਹੀ ’ਚ ਦੇਖੀ ਗਈ ਤੇਜ਼ੀ ਨੂੰ ਹੋਰ ਰਫਤਾਰ ਮਿਲੇਗੀ।’’
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬੋਇੰਗ ਦੇ ਜਹਾਜ਼ਾਂਂ 'ਚ ਪੈ ਗਿਆ ਨੁਕਸ ! ਨੈਵੀਗੇਸ਼ਨ ਸਿਸਟਮ ਹੋ ਸਕਦੀ ਹੈ ਬੰਦ
NEXT STORY