ਬਿਜ਼ਨੈੱਸ ਡੈਸਕ — ਦੇਸ਼ ਭਰ ਵਿਚ ਲਗਭਗ ਸਾਰੇ ਐਗਜ਼ਿਟ ਪੋਲ 'ਚ ਇਕ ਵਾਰ ਫਿਰ ਭਾਜਪਾ-ਐਨ.ਡੀ.ਏ. ਦੀ ਭਾਰੀ ਜਿੱਤ ਅਤੇ ਮੋਦੀ ਸਰਕਾਰ ਦੇ ਫਿਰ ਤੋਂ ਦੁਬਾਰਾ ਵਾਪਸ ਆਉਣ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ। ਇਸ ਦੇ ਨਾਲ ਹੀ ਪੋਲ ਦੇ ਬਾਅਦ ਸੋਮਵਾਰ ਨੂੰ ਸ਼ੇਅਰ ਬਜ਼ਾਰ 'ਚ ਭਾਰੀ ਉਛਾਲ ਦਿਖਾਈ ਦਿੱਤਾ ਹੈ। ਸੋਮਵਾਰ ਹਫਤੇ ਦੀ ਸ਼ੁਰੂਆਤ ਦੇ ਪਹਿਲੇ ਦਿਨ ਸੈਂਸਕਸ ਸਵੇਰ ਦੇ ਸਮੇਂ 888.91 ਅੰਕ ਦੇ ਵਾਧੇ ਨਾਲ 38,819.68 'ਤੇ ਖੁੱਲ੍ਹਾ ਹੈ ਅਤੇ ਨਿਫਟੀ ਵੀ 284.15 ਅੰਕ ਦੇ ਵਾਧੇ ਨਾਲ 11,691.30 ਅੰਕ 'ਤੇ ਖੁੱਲ੍ਹਾ ਹੈ। ਦੁਪਹਿਰ ਦੇ ਕਾਰੋਬਾਰ 'ਚ ਸੈਂਸਕਸ 1,261.81 ਅੰਕ ਉਛਲ ਕੇ 39,192.58 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਨਿਫਟੀ 381.20 ਅੰਕ ਯਾਨੀ ਕਿ 3.34 ਫੀਸਦੀ ਦੇ ਵਾਧੇ ਨਾਲ 11,788.35 ਅੰਕ 'ਤੇ ਕਾਰੋਬਾਰ ਕਰ ਰਿਹਾ ਹੈ।
ਦਿੱਗਜ ਸ਼ੇਅਰਾਂ ਦਾ ਹਾਲ
ਯੈੱਸ ਬੈਂਕ, ਐਮ ਐੰਡ ਐੱਮ, ਇੰਡਸਇੰਡ ਬੈਂਕ, ਐਲ ਐਂਡ ਟੀ, ਬਜਾਜ ਫਾਈਨੈਂਸ, ਅਡਾਣੀ ਪੋਰਟਾਂ, ਐਚਪੀਸੀਐਲ, ਬੀਪੀਸੀਐਲ, ਟਾਟਾ ਮੋਟਰਜ਼, ਆਈਸੀਆਈਸੀਆਈ ਬੈਂਕ, ਐਚ.ਡੀ.ਐਫ.ਸੀ. ਅਤੇ ਸੋਭਾ ਦੇ ਸਟਾਕਸ ਹਰੇ ਨਿਸ਼ਾਨ 'ਚ ਖੁੱਲ੍ਹੇ।
ਸੈਕਟੋਰੀਅਲ ਇੰਡੈਕਸ 'ਤੇ ਨਜ਼ਰ
ਸੈਕਟੋਰਿਅਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ ਆਈ.ਟੀ ਤੋਂ ਇਲਾਵਾ ਸਾਰੇ ਸੈਕਟਰ ਹਰੇ ਨਿਸ਼ਾਨ 'ਚ ਕਾਰੋਬਾਰ ਕਰ ਰਹੇ ਹਨ। ਇਨ੍ਹਾਂ ਵਿਚ ਬੈਂਕ, ਆਟੋ, ਐਨਰਜੀ, ਇਨਫਰਾ ਅਤੇ ਐਫ.ਐਮ.ਸੀ.ਜੀ. ਸ਼ਾਮਲ ਹਨ।
ਰੁਪਏ 'ਚ ਤੇਜ਼ੀ
ਡਾਲਰ ਦੇ ਮੁਕਾਬਲੇ ਅੱਜ 73 ਪੈਸੇ ਮਜ਼ਬੂਤ 69.49 ਦੇ ਪੱਧਰ 'ਤੇ ਖੁੱਲ੍ਹਿਆ ਹੈ। ਹਾਲਾਂਕਿ ਪਿਛਲੇ ਸੈਸ਼ਨ 'ਚ ਰੁਪਏ 'ਚ ਕਮਜ਼ੋਰੀ ਦੇਖਣ ਨੂੰ ਮਿਲੀ ਸੀ। ਡਾਲਰ ਦੇ ਮੁਕਾਬਲੇ ਰੁਪਿਆ ਸ਼ੁੱਕਰਵਾਰ ਨੂੰ 19 ਪੈਸੇ ਕਮਜ਼ੋਰ ਹੋ ਕੇ 70.22 ਦੇ ਪੱਧਰ 'ਤੇ ਬੰਦ ਹੋਇਆ ਸੀ।
ਆਮ ਚੋਣਾਂ ਦੇ ਦੌਰਾਨ 7 ਪੜਾਵਾਂ 'ਚ ਪੂਰੀ ਹੋਈ ਵੋਟਿੰਗ ਦੇ ਖਤਮ ਹੋਣ ਦੇ ਬਾਅਦ ਐਤਵਾਰ ਨੂੰ ਜਾਰੀ ਜ਼ਿਆਦਾਤਰ ਐਗਜ਼ਿਟ ਪੋਲ 'ਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਫਿਰ ਤੋਂ ਸੱਤਾ ਵਿਚ ਆਉਣ ਦੇ ਅੰਦਾਜ਼ੇ ਜਾਰੀ ਹੋਣ ਅਤੇ ਗਠਬੰਧਨ ਨੂੰ 300 ਤੋਂ ਜ਼ਿਆਦਾ ਸੀਟਾਂ ਮਿਲਣ ਦੀ ਉਮੀਦ ਨਾਲ ਸ਼ੇਅਰ ਬਜ਼ਾਰ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ ਹੈ । 7 ਪੜਾਵਾਂ 'ਚ ਹੋਈ ਇਸ ਵੋਟਿੰਗ ਦੇ ਨਤੀਜੇ 23 ਮਈ ਨੂੰ ਘੋਸ਼ਿਤ ਹੋਣਗੇ।
ਰੁਪਿਆ 73 ਪੈਸੇ ਵਧ ਕੇ 69.49 ਦੇ ਪੱਧਰ 'ਤੇ ਖੁੱਲ੍ਹਿਆ
NEXT STORY