ਨਵੀਂ ਦਿੱਲੀ (ਯੂ. ਐੱਨ. ਆਈ.)-ਨਿਜੀ ਖੇਤਰ ਦੇ ਪ੍ਰਮੁੱਖ ਬੈਂਕ ਆਈ. ਸੀ. ਆਈ. ਸੀ. ਆਈ. ਬੈਂਕ ਨੇ ਚਾਲੂ ਵਿੱਤੀ ਸਾਲ 'ਚ 320 ਨਵੀਆਂ ਬਰਾਂਚਾਂ ਦਾ ਸੰਚਾਲਨ ਸ਼ੁਰੂ ਕਰਨ ਦੇ ਨਾਲ ਹੀ 5000 ਬਰਾਂਚਾਂ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਬੈਂਕ ਨੇ ਕਿਹਾ ਕਿ ਚਾਲੂ ਵਿੱਤੀ ਸਾਲ 'ਚ ਨੈੱਟਵਰਕ ਦਾ ਵਿਸਤਾਰ ਕਰਦਿਆਂ 450 ਨਵੀਆਂ ਬਰਾਂਚਾਂ ਜੋੜਨ ਦੀ ਤਿਆਰੀ ਚੱਲ ਰਹੀ ਹੈ। ਇਨ੍ਹਾਂ 'ਚੋਂ 320 ਬਰਾਂਚਾਂ ਦਾ ਸੰਚਾਲਨ ਸ਼ੁਰੂ ਹੋ ਚੁੱਕਾ ਹੈ। ਇਸ ਦੇ ਨਾਲ ਹੀ ਉਸ ਦੀਆਂ ਬਰਾਂਚਾਂ ਦੀ ਗਿਣਤੀ 5060 ਹੋ ਗਈ ਹੈ। ਵਿੱਤੀ ਸਾਲ ਦੇ ਅੰਤ ਤੱਕ ਬਾਕੀ 130 ਬਰਾਂਚਾਂ ਵੀ ਸ਼ੁਰੂ ਹੋ ਜਾਣਗੀਆਂ। ਬੈਂਕ ਨੇ ਕਿਹਾ ਕਿ 130 ਬਰਾਂਚਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਨ੍ਹਾਂ ਬਰਾਂਚਾਂ ਦੇ ਸੰਚਾਲਨ 'ਚ ਆਉਣ ਤੋਂ ਬਾਅਦ ਪੂਰੇ ਦੇਸ਼ 'ਚ ਆਈ. ਸੀ. ਆਈ. ਸੀ. ਆਈ. ਬੈਂਕ ਦੀਆਂ 5190 ਬਰਾਂਚਾਂ ਹੋ ਜਾਣਗੀਆਂ। ਉਸ ਦੀਆਂ ਕੁੱਲ ਬਰਾਂਚਾਂ 'ਚੋਂ ਲਗਭਗ ਅੱਧੀਆਂ ਪੇਂਡੂ ਅਤੇ ਅਰਧ ਸ਼ਹਿਰੀ ਖੇਤਰਾਂ 'ਚ ਹਨ।
ਭਾਰਤ ਬਣੇਗਾ ਇਸਪਾਤ ਉਤਪਾਦਾਂ ਦਾ ਵੱਡਾ ਬਰਾਮਦਕਾਰ : ਪ੍ਰਧਾਨ
NEXT STORY