ਹੈਦਰਾਬਾਦ/ਬੇਂਗਲੁਰੂ (ਭਾਸ਼ਾ)-ਨਿੱਜੀ ਖੇਤਰ ਦੇ ਆਈ. ਸੀ. ਆਈ. ਸੀ. ਆਈ. ਬੈਂਕ ਨੇ ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਕਰਨਾਟਕ 'ਚ ਆਪਣੇ ਪ੍ਰਚੂਨ ਨੈੱਟਵਰਕ ਦਾ ਵਿਸਥਾਰ ਕੀਤਾ ਹੈ। ਬੈਂਕ ਨੇ ਇਨ੍ਹਾਂ ਤਿੰਨਾਂ ਸੂਬਿਆਂ 'ਚ ਚਾਲੂ ਵਿੱਤੀ ਸਾਲ 'ਚ 101 ਨਵੀਂ ਬ੍ਰਾਂਚਾਂ ਖੋਲ੍ਹੀਆਂ ਹਨ। ਕੁਲ 101 ਬ੍ਰਾਂਚਾਂ 'ਚੋਂ 57 ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ 'ਚ ਅਤੇ 44 ਕਰਨਾਟਕ 'ਚ ਖੋਲ੍ਹੀਆਂ ਗਈਆਂ ਹਨ। ਆਈ.ਸੀ.ਆਈ.ਸੀ. ਬੈਂਕ ਨੇ ਇਕ ਬਿਆਨ 'ਚ ਇਸ ਦੇ ਬਾਰੇ 'ਚ ਦੱਸਿਆ ਹੈ। ਇਸ ਤੋਂ ਬਾਅਦ ਬੈਂਕਾਂ ਦੀ ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ 'ਚ ਬ੍ਰਾਂਚਾਂ ਅਤੇ ਵਿਸਤਾਰ ਕਾਊਂਟਰਾਂ ਦੀ ਗਿਣਤੀ 402 ਅਤੇ ਏ.ਟੀ.ਐੱਮ. ਦੀ ਗਿਣਤੀ 1,580 ਪਹੁੰਚ ਗਈ ਹੈ। ਉੱਥੇ ਕਰਨਾਰਟਕ 'ਚ ਬੈਂਕ ਬ੍ਰਾਂਚਾਂ ਅਤੇ ਵਿਸਤਾਰ ਕਾਊਂਟਰਾਂ (ਐਕਸਟੈਂਸ਼ਨ ਕਾਊਂਟਰ) ਦੀ ਗਿਣਤੀ 333 ਅਤੇ ਏ.ਟੀ.ਐੱਮ. ਦੀ ਗਿਣਤੀ 1,280 ਪਹੁੰਚ ਗਈ ਹੈ। ਬੈਂਕ ਨੇ 2019-20 'ਚ ਬੈਂਕ ਨੇ 450 ਨਵੀਆਂ ਬ੍ਰਾਂਚ ਖੋਲ੍ਹਣ ਦਾ ਟੀਚਾ ਰੱਖਿਆ ਹੈ ਜਿਸ ਚੋਂ 388 ਪਹਿਲੇ ਹੀ ਖੋਲੀਆਂ ਜਾ ਚੁੱਕੀਆਂ ਹਨ।
ਰਿਲਾਇੰਸ ਹੈਲਥ ਇੰਸ਼ੋਰੈਂਸ ਨਹੀਂ ਵੇਚ ਸਕੇਗੀ ਨਵੀਂ ਬੀਮਾ ਪਾਲਿਸੀ
NEXT STORY