ਨਵੀਂ ਦਿੱਲੀ—ਜੇਕਰ ਤੁਸੀਂ ਵੀ ਐਸ.ਬੀ.ਆਈ. 'ਚ ਐਫ. ਡੀ. ਕਰਵਾਈ ਹੈ ਤਾਂ ਇਹ ਖਬਰ ਤੁਹਾਡੇ ਲਈ ਬੁਰੀ ਹੋ ਸਕਦੀ ਹੈ। ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਇਕ ਸਾਲ ਲਈ ਇਕ ਕਰੋੜ ਤੋਂ ਘੱਟ ਰਾਸ਼ੀ ਵਾਲੀ ਐਫ. ਡੀ. 'ਤੇ ਵਿਆਜ ਘਟਾ ਕੇ 6.75 ਫੀਸਦੀ ਕਰ ਦਿੱਤੀ ਹੈ। ਇਹ ਸੱਤ ਸਾਲ ਦੇ ਸਭ ਤੋਂ ਹੇਠਲੇ ਪੱਧਰ ਉੱਤੇ ਹਨ। ਐਸ. ਬੀ. ਆਈ. ਨੇ ਇਸ ਮਹੀਨੇ ਦੀ ਸ਼ੁਰੂਆਤ 'ਚ 15 ਆਧਾਰ ਅੰਕ ਦੀ ਕਟੌਤੀ ਕੀਤੀ ਹੈ।
ਐਸ. ਬੀ. ਆਈ. ਦੇ ਇਸ ਕਦਮ ਦੇ ਨਾਲ ਹੀ ਇਹ ਦਰ ਸਾਲ 2010 ਦੀ ਸਥਿਤੀ ਵਿਚ ਆ ਗਈ ਹੈ ਜਦੋਂ ਬੈਂਕ ਇਕ ਸਾਲ ਦੀ ਫਿਕਸਡ ਡਿਪਾਜ਼ਿਟ 'ਤੇ 6.75 ਫੀਸਦੀ ਦੀ ਪੇਸ਼ਕਸ਼ ਕਰਦਾ ਸੀ। ਇਸ ਨਵੀਂ ਕਟੌਤੀ ਤੋਂ ਬਾਅਦ ਇਕ ਸਾਲ ਤੋਂ ਲੈ ਕੇ 455 ਦਿਨਾਂ ਦੇ ਵਿਚਕਾਰ ਦੇ ਸਮੇਂ ਉੱਤੇ ਜਮ੍ਹਾ ਰਾਸ਼ੀ ਦੀ ਦਰ 40 ਬੇਸ ਪੁਆਇੰਟ ਡਿੱਗ ਕੇ 6.5 ਫੀਸਦ ਹੋ ਗਈ ਹੈ। ਉਧਰ 456 ਦਿਨ ਤੋਂ ਲੈ ਕੇ ਦੋ ਸਾਲ ਦੇ ਵਿਚਕਾਰ ਸਮੇਂ ਦੇ ਜਮ੍ਹਾ ਵਿਚ 25 ਬੀ. ਪੀ. ਐਸ. ਦੀ ਗਿਰਾਵਟ ਤੋਂ ਬਾਅਦ ਨਵੀਂ ਦਰ 6.5 ਫੀਸਦ ਹੋ ਗਈ ਹੈ। ਨਿੱਜੀ ਖੇਤਰ ਦੇ ਬੈਂਕ ਆਈ. ਸੀ. ਆਈ. ਸੀ. ਆਈ. ਅਤੇ ਐਚ.ਡੀ.ਐਫ.ਸੀ. ਅਜੇ ਵੀ ਇਕ ਸਾਲ ਦੇ ਜਮ੍ਹਾ ਦਰ ਉੱਤੇ 6.9 ਫੀਸਦ ਦੀ ਦਰ ਨਾਲ ਵਿਆਜ ਦੇ ਰਹੇ ਹਨ।
ਹਾਲਾਂਕਿ, ਪੰਜਾਬ ਨੈਸ਼ਨਲ ਬੈਂਕ ਅਤੇ ਬੈਂਕ ਆਫ ਬੜੌਦਾ ਵਰਗੇ ਸਰਕਾਰੀ ਬੈਂਕ ਅਜੇ ਵੀ 6.8 ਫੀਸਦ ਅਤੇ 6.9 ਫੀਸਦ ਦਰ ਦੀ ਪੇਸ਼ਕਸ਼ ਕਰ ਰਹੇ ਹਨ। 75 ਲੱਖ ਰੁਪਏ ਤੋਂ ਜ਼ਿਆਦਾ ਹੋਮ ਲੋਨ ਉੱਤੇ 10 ਬੀ. ਪੀ. ਐਸ. ਦੀ ਕਟੌਤੀ ਕਰਕੇ 8.55 ਫੀਸਦ ਅਤੇ ਔਰਤਾਂ ਲਈ 8.6 ਫੀਸਦੀ ਦੀ ਦਰ ਨਾਲ ਲੋਨ ਦਿੱਤੇ ਜਾਣ ਦੌਰਾਨ ਜਮ੍ਹਾ ਦਰਾਂ 'ਚ ਕਟੌਤੀ ਕੀਤੀ ਗਈ ਹੈ।
ਹੁਣ ਜਦੋਂ ਮਰਜ਼ੀ ਕਰੋ ਸ਼ਾਪਿੰਗ, 24 ਘੰਟੇ ਖੁੱਲ੍ਹੀਆਂ ਰਹਿਣਗੀਆਂ ਦੁਕਾਨਾਂ ਅਤੇ ਮਾਲ
NEXT STORY