ਨਵੀਂ ਦਿੱਲੀ— ਬਹੁਤ ਸਾਰੇ ਲੋਕ ਘੁੰਮਣ-ਫਿਰਨ ਜਾਂ ਛੁੱਟੀਆਂ ਮਨਾਉਣ ਜਾਂ ਫਿਰ ਰਿਸ਼ਤੇਦਾਰਾਂ ਨੂੰ ਮਿਲਣ ਲਈ ਵਿਦੇਸ਼ ਜਾਂਦੇ ਹਨ। ਹਾਲਾਂਕਿ ਜੇਕਰ ਤੁਸੀਂ ਵਿਦੇਸ਼ ਘੁੰਮਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਕਈ ਗੱਲਾਂ ਪਹਿਲਾਂ ਹੀ ਜ਼ਰੂਰ ਪਤਾ ਹੋਣੀਆਂ ਚਾਹੀਦੀਆਂ ਹਨ। ਜਿਵੇਂ ਕਿ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ ਹੈ ਕਿ ਉੱਥੇ ਦੀ ਕਰੰਸੀ 'ਚ ਕਿੰਨੇ ਰੁਪਏ ਬਣਦੇ ਹਨ। ਇਸ ਵਾਸਤੇ ਤੁਹਾਨੂੰ ਉਸ ਦਿਨ ਦੇ ਕਰੰਸੀ ਰੇਟ ਜ਼ਰੂਰ ਦੇਖਣੇ ਚਾਹੀਦੇ ਹਨ। ਅਜਿਹਾ ਕਰਨ ਨਾਲ ਤੁਹਾਨੂੰ ਆਪਣੇ ਖਰਚ ਦਾ ਹਿਸਾਬ ਲਾਉਣ 'ਚ ਮਦਦ ਮਿਲ ਜਾਂਦੀ ਹੈ। ਆਓ ਜਾਣਦੇ ਹਾਂ ਹੋਰ ਕੀ ਗੱਲਾਂ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦੀਆਂ ਹਨ।
* ਤੁਹਾਨੂੰ ਇਕ ਅਹਿਮ ਗੱਲ ਜ਼ਰੂਰ ਧਿਆਨ 'ਚ ਰੱਖਣੀ ਚਾਹੀਦੀ ਹੈ ਕਿ ਜਦੋਂ ਵੀ ਤੁਸੀਂ ਵਿਦੇਸ਼ ਜਾਓ ਤਾਂ ਆਪਣੇ ਪਾਸਪੋਰਟ ਦੀ 2-3 ਫੋਟੋ ਕਾਪੀ ਜ਼ਰੂਰ ਕਰਾ ਕੇ ਰੱਖੋ, ਕਿਉਂਕਿ ਜੇਕਰ ਪਾਸਪੋਰਟ ਖੋਹ ਜਾਵੇ ਜਾਂ ਚੋਰੀ ਹੈ ਜਾਂਦਾ ਹੈ ਤਾਂ ਤੁਸੀਂ ਵਾਪਸ ਆ ਸਕੋ ਅਤੇ ਆਪਣੀ ਨਾਗਰਿਕਤਾ ਸਾਬਤ ਕਰ ਸਕੋ।
* ਇਸ ਦੇ ਇਲਾਵਾ ਤੁਸੀਂ ਉੱਥੇ ਭਾਰਤੀ ਦੂਤਘਰ (ਅੰਬੈਸੀ) 'ਚ ਰਜਿਸਟਰੇਸ਼ਨ ਜ਼ਰੂਰ ਕਰਵਾਓ। ਅਜਿਹਾ ਇਸ ਲਈ ਜ਼ਰੂਰੀ ਹੈ ਕਿਉਂਕਿ ਜੇਕਰ ਕੋਈ ਮੁਸੀਬਤ ਆਵੇ ਤਾਂ ਸਰਕਾਰ ਨੂੰ ਮਦਦ ਕਰਨ 'ਚ ਆਸਾਨੀ ਹੁੰਦੀ ਹੈ ਅਤੇ ਤੁਸੀਂ ਸੁਰੱਖਿਅਤ ਵਾਪਸ ਦੇਸ਼ ਆ ਸਕਦੇ ਹੋ।
* ਵਿਦੇਸ਼ ਜਾਣ ਤੋਂ ਪਹਿਲਾਂ ਇਹ ਵੀ ਪੱਕਾ ਕਰੋ ਕਿ ਜਿਹੜੇ ਦੇਸ਼ ਤੁਸੀਂ ਜਾਣ ਵਾਲੇ ਹੋ ਕਿ ਉੱਥੇ ਤੁਹਾਡਾ ਏ. ਟੀ. ਐੱਮ. ਕਾਰਡ ਕੰਮ ਕਰੇਗਾ। ਸਾਰੀ ਜਾਣਕਾਰੀ ਆਪਣੇ ਬੈਂਕ ਤੋਂ ਲਓ ਅਤੇ ਲੋੜੀਂਦਾ ਖਰਚ ਵੀ ਉਸ 'ਚ ਜਮ੍ਹਾ ਕਰਾ ਕੇ ਰੱਖੋ ਤਾਂ ਕਿ ਲੋੜ ਪੈਣ 'ਤੇ ਉਸ ਦੀ ਵਰਤੋਂ ਹੋ ਸਕੇ। ਹਾਲਾਂਕਿ ਵਿਦੇਸ਼ 'ਚ ਹਰ ਜਗ੍ਹਾ ਡੈਬਟਿ ਜਾਂ ਕ੍ਰੈਡਿਟ ਕਾਰਡ ਹੀ ਨਾ ਵਰਤੋਂ ਆਪਣੇ ਕੋਲ ਸਥਾਨਕ ਨਕਦੀ ਵੀ ਰੱਖੋ। ਇਸ ਦੀ ਲੋੜ ਲੋਕਲ ਬਸ ਜਾਂ ਟਰੇਨ 'ਚ ਪੈ ਸਕਦੀ ਹੈ।
* ਕੌਮਾਂਤਰੀ ਯਾਤਰੀ ਕੋਲ ਸਾਰੇ ਜ਼ਰੂਰੀ ਦਸਤਾਵੇਜ਼ ਜਿਵੇਂ ਕਿ ਟਿਕਟ, ਪਾਸਪੋਰਟ, ਵੀਜ਼ਾ, ਬੀਮਾ ਆਦਿ ਹੋਣੇ ਚਾਹੀਦੇ ਹਨ। ਆਪਣੀ ਯਾਤਰਾ ਨੂੰ ਹੋਰ ਸੁਰੱਖਿਅਤ ਕਰਨ ਲਈ ਪਾਸਪੋਰਟ ਦੀ ਕਾਪੀ ਆਪਣੇ ਘਰ ਵੀ ਜ਼ਰੂਰ ਰੱਖੋ, ਜਾਂ ਜਿਸ 'ਤੇ ਤੁਹਾਨੂੰ ਬਹੁਤ ਜ਼ਿਆਦਾ ਯਕੀਨ ਹੋਵੇ। ਤੁਸੀਂ ਆਪਣੀ ਕਾਪੀ ਇਲੈਕਟ੍ਰਾਨਿਕ ਵੀ ਸਟੋਰ ਕਰ ਸਕਦੇ ਹੋ। ਜਿਸ ਦੇਸ਼ 'ਚ ਤੁਸੀਂ ਘੁੰਮਣ ਜਾਣ ਦੀ ਸੋਚ ਰਹੇ ਹੋ ਉੱਥੇ ਦੇ ਕਾਨੂੰਨ ਦੀ ਜਾਣਕਾਰੀ ਵੀ ਜ਼ਰੂਰ ਰੱਖੋ। ਅਜਿਹੀ ਸਾਰੀ ਜਾਣਕਾਰੀ ਤੁਹਾਡੇ ਸਫਰ ਨੂੰ ਹੋਰ ਵੀ ਸੁਰੱਖਿਅਤ ਅਤੇ ਸੌਖਾਲਾ ਬਣਾ ਦਿੰਦੀ ਹੈ। ਇਸ ਦੇ ਇਲਾਵਾ ਆਪਣੇ ਵੀਜ਼ਾ ਅਤੇ ਏਜੰਟ ਦੀ ਵੀ ਸਾਰੀ ਪੜਤਾਲ ਜ਼ਰੂਰ ਕਰੋ।
ਐੱਚ-1 ਬੀ ਵੀਜ਼ਾ ਅਪਲਾਈ ਕਰਨ 'ਚ ਭਾਰਤੀ ਸਭ ਤੋਂ ਅੱਗੇ, 9 ਮਹੀਨਿਆਂ 'ਚ 2.47 ਲੱਖ ਲੋਕਾਂ ਨੇ ਭਰੀਆਂ ਅਰਜ਼ੀਆਂ
NEXT STORY