ਨਵੀਂ ਦਿੱਲੀ—ਫੋਰਟਿਸ ਹੈਲਥ ਦੇ ਬੋਰਡ ਨੇ ਮਲੇਸ਼ੀਆ ਦੀ ਕੰਪਨੀ ਆਈ.ਐੱਚ.ਐੱਚ. ਹੈਲਥਕੇਅਰ ਦੇ ਆਫਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਜਿਹੇ 'ਚ ਆਈ.ਐੱਚ.ਐੱਚ. ਹੈਲਥਕੇਅਰ ਵਲੋਂ ਹੁਣ ਫੋਰਟਿਸ ਹੈਲਥ ਦੀ ਪ੍ਰਾਪਤੀ ਕਰਨ ਦੀ ਖਬਰ 'ਤੇ ਮੋਹਰ ਲੱਗ ਗਈ ਹੈ।
ਫੋਰਟਿਸ ਹੈਲਥ ਦੇ ਬੋਰਡ ਨੇ ਆਈ.ਐੱਚ.ਐੱਚ. ਹੈਲਥਕੇਅਰ ਦੇ 170 ਰੁਪਏ ਪ੍ਰਤੀ ਸ਼ੇਅਰ ਦੇ ਆਫਰ ਨੂੰ ਮਨਜ਼ੂਰ ਕੀਤਾ ਹੈ।
ਆਈ.ਐੱਚ.ਐੱਚ. ਹੈਲਥਕੇਅਰ ਨੂੰ 170 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ 'ਤੇ ਪ੍ਰੈਫਰੈਂਸ਼ੀਅਲ ਸ਼ੇਅਰ ਜਾਰੀ ਹੋਣਗੇ। ਆਈ.ਐੱਚ.ਐੱਚ.ਹੈਲਥਕੇਅਰ ਨੂੰ 23.52 ਕਰੋੜ ਪ੍ਰੈਫਰੈਂਸ਼ੀਅਲ ਸ਼ੇਅਰ ਜਾਰੀ ਹੋਣਗੇ। ਆਈ.ਐੱਚ.ਐੱਚ. ਹੈਲਥਕੇਅਰ ਵਲੋਂ ਫੋਰਟਿਸ ਹੈਲਥ ਦੀ ਪ੍ਰਾਪਤੀ ਲਈ 4,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਨਾਲ ਹੀ ਪ੍ਰੈਫਰੈਂਸ਼ੀਅਲ ਸ਼ੇਅਰ ਜਾਰੀ ਹੋਣ ਤੋਂ ਬਾਅਦ ਆਈ.ਐੱਚ.ਐੱਚ.ਹੈਲਥਕੇਅਰ ਵਲੋਂ ਫੋਰਟਿਸ ਸ਼ੇਅਰ ਜਾਰੀ ਹੋਣ ਤੋਂ ਬਾਅਦ ਆਈ.ਐੱਚ.ਐੱਚ. ਹੈਲਥਕੇਅਰ ਵਲੋਂ ਫੋਰਟਿਸ ਹੈਲਥ ਅਤੇ ਫੋਰਟਿਸ ਮਲਾਰ ਲਈ ਓਪਨ ਆਫਰ ਲਿਆਂਦਾ ਜਾਵੇਗਾ। ਇਸ ਡੀਲ ਨੂੰ ਸ਼ੇਅਰਹੋਲਡਰਸ ਅਤੇ ਸੀ.ਸੀ.ਆਈ. ਦੀ ਮਨਜ਼ੂਰੀ ਜ਼ਰੂਰੀ ਹੋਵੇਗੀ।
ਜੇਤਲੀ ਦਾ ਖੇਤੀਬਾੜੀ ਖੇਤਰ 'ਚ ਕੇਂਦਰ-ਸੂਬਾ ਸਹਿਯੋਗ ਵਧਾਉਣ 'ਤੇ ਜ਼ੋਰ
NEXT STORY