ਨਵੀਂ ਦਿੱਲੀ — ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨੇ ਸਾਲ 2018 ਅਤੇ 2019 ਲਈ ਭਾਰਤੀ ਅਰਥ ਵਿਵਸਥਾ ਦੀ ਵਾਧਾ ਦਰ ਅਨੁਮਾਨ 'ਚ ਕਟੌਤੀ ਕਰ ਦਿੱਤੀ ਹੈ। ਇਸ ਦੇ ਬਾਵਜੂਦ ਭਾਰਤੀ ਅਰਥਵਿਵਸਥਾ ਦਾ ਵਾਧਾ ਵਿਸ਼ਵ ਔਸਤ ਨਾਲੋਂ ਬਿਹਤਰ ਅਤੇ ਤੇਜ਼ ਹੋਵੇਗਾ।
ਆਈ.ਐੱਮ.ਐੱਫ. ਨੇ ਆਪਣੇ ਤਾਜ਼ਾ ਵਿਸ਼ਵ ਆਰਥਿਕ ਆਉਟਲੁੱਕ 'ਚ ਸਾਲ 2018 ਦੇ ਵਾਧਾ ਦਰ 'ਚ 0.1 ਫੀਸਦੀ ਦੀ ਕਮੀ ਕਰਦੇ ਹੋਏ ਇਸ ਦੇ 7.3 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ। ਇਸੇ ਤਰ੍ਹਾਂ ਸਾਲ 2019 ਲਈ 0.3 ਫ਼ੀਸਦੀ ਦੀ ਕਟੌਤੀ ਕਰਦੇ ਹੋਏ ਇਸ ਦੇ 7.5% ਰਹਿਣ ਦਾ ਅੰਦਾਜ਼ਾ ਲਗਾਇਆ ਹੈ। ਇਸ ਤੋਂ ਪਹਿਲਾਂ ਆਈ.ਐੱਮ.ਐੱਫ. ਨੇ ਸਾਲ 2018 'ਚ ਭਾਰਤੀ ਅਰਥਚਾਰੇ 'ਚ 7.4 ਫੀਸਦੀ ਅਤੇ ਸਾਲ 2019 ਵਿਚ 7.8 ਫੀਸਦੀ ਦਾ ਵਾਧਾ ਹੋਣ ਦਾ ਅੰਦਾਜ਼ਾ ਲਗਾਇਆ ਸੀ।
ਅਸਲ ਵਿਚ ਕੱਚੇ ਤੇਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ, ਡਾਲਰ ਦੇ ਮੁਕਾਬਲੇ ਰੁਪਏ 'ਚ ਗਿਰਾਵਟ ਅਤੇ ਮਹਿੰਗਾਈ ਵਰਗੇ ਕਾਰਨਾਂ ਕਰਕੇ ਕੌਮਾਂਤਰੀ ਏਜੰਸੀਆਂ ਭਾਰਤੀ ਅਰਥ ਵਿਵਸਥਾ ਦੀ ਤਰੱਕੀ ਦੇ ਅੰਦਾਜ਼ੇ 'ਚ ਕਟੌਤੀ ਕਰਨ ਲੱਗੀਆਂ ਹਨ।
ਹਾਲਾਂਕਿ, ਚੰਗੀ ਖ਼ਬਰ ਇਹ ਹੈ ਕਿ ਇਸ ਕਟੌਤੀ ਦੇ ਬਾਵਜੂਦ, ਭਾਰਤ ਇਨ੍ਹਾਂ ਦੋ ਸਾਲਾਂ ਵਿਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਅਰਥਚਾਰਾ ਹੋਵੇਗਾ। ਇਸ ਦੇ ਮੁਕਾਬਲੇ ਚੀਨ ਵਿਚ ਸਾਲ 2018 'ਚ 6.6 ਫੀਸਦੀ ਅਤੇ 2019 ਵਿਚ 6.4 ਫੀਸਦੀ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਸਿਰਫ ਇਨਾਂ ਹੀ ਨਹੀਂ, ਦੁਨੀਆ ਦੇ ਔਸਤਨ 3.9 ਪ੍ਰਤੀਸ਼ਤ ਦੇ ਵਾਧੇ ਦੇ ਮੱਦੇਨਜ਼ਰ, ਭਾਰਤੀ ਅਰਥਚਾਰੇ ਵਿਚ ਵਾਧੇ ਦੀ ਦਰ ਬਹੁਤ ਉੱਚੀ ਹੋਵੇਗੀ। ਇਕ ਚੋਣਾਂਵੀ ਸਾਲ ਵਿਚ ਅਰਥਚਾਰੇ ਵਿਚ ਤੇਜ਼ ਵਾਧਾ ਸਰਕਾਰ ਲਈ ਰਾਹਤ ਦੀ ਗੱਲ ਹੋਵੇਗੀ।
ਇਹ ਧਿਆਨ ਦੇਣ ਯੋਗ ਹੈ ਕਿ ਪਿਛਲੇ ਹਫਤੇ ਵਿਸ਼ਵ ਬੈਂਕ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਵਿਚ ਭਾਰਤੀ ਅਰਥਵਿਵਸਥਾ ਨੂੰ ਸਾਲ 2017 ਵਿਚ ਦੁਨੀਆ ਦੇ ਛੇਵੇਂ ਅਰਥਚਾਰੇ ਵਜੋਂ ਦਰਸਾਇਆ ਗਿਆ ਸੀ। ਵਿਸ਼ਵ ਬੈਂਕ ਅਨੁਸਾਰ ਕੁੱਲ 2.59 ਲੱਖ ਕਰੋੜ ਡਾਲਰ ਦੀ ਜੀ.ਡੀ.ਪੀ. ਨਾਲ ਭਾਰਤ ਨੇ ਫਰਾਂਸ ਨੂੰ ਪਿੱਛੇ ਛੱਡ ਦਿੱਤਾ ਹੈ।
ਅਸ਼ੋਕ ਲੇਲੈਂਡ ਦਾ ਮੁਨਾਫਾ 3.3 ਗੁਣਾ ਵਧਿਆ
NEXT STORY