ਗੈਜੇਟ ਡੈਸਕ—ਦੁਨੀਆ ਭਰ 'ਚ ਫੈਲੇ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਦੇ ਲਈ ਭਾਰਤ ਸਰਕਾਰ ਨੇ 24 ਮਾਰਚ ਨੂੰ ਦੇਸ਼ ਵਿਆਪੀ ਲਾਕਡਾਊਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਲਾਕਡਾਊਨ ਨੂੰ ਦੂਜੀ ਵਾਰ ਅੱਗੇ ਵਧਾਇਆ ਜਾਂਦਾ ਹੈ ਅਤੇ 3 ਮਈ ਨੂੰ ਖਤਮ ਹੋਣ ਵਾਲਾ ਲਾਕਡਾਊਨ 17 ਮਈ ਤੱਕ ਜਾਰੀ ਰਹੇਗਾ। ਲਾਕਡਾਊਨ ਦੇ ਕਾਰਨ ਸਿਰਫ ਜ਼ਰੂਰੀ ਚੀਜ਼ਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਲੋਕ ਸ਼ੋਸਲ ਡਿਸਟੈਂਸ ਦੇ ਨਿਯਮਾਂ ਦੀ ਪਾਲਣਾ ਕਰ ਸਕਣ। ਅਜਿਹੀ ਸਥਿਤੀ 'ਚ ਟੈੱਕ ਇੰਡਸਟਰੀ 'ਤੇ ਲਾਕਡਾਊਨ ਦਾ ਪ੍ਰਭਾਵ ਕਾਫੀ ਪੈਂਦਾ ਹੋਇਆ ਦਿਖਾਈ ਦਿੱਤਾ। ਲਾਕਡਾਊਨ ਦੀ ਸ਼ੁਰੂਆਤ 'ਚ ਹੀ ਟੈੱਕ ਕੰਪਨੀਆਂ ਨੇ ਆਪਣੇ ਬਹੁਤ ਸਾਰੇ ਵੱਡੇ ਈਵੈਂਟਸ ਨੂੰ ਰੱਦ ਕਰ ਦਿੱਤਾ ਸੀ। ਹੁਣ ਸਾਹਮਣੇ ਆਈ ਰਿਪੋਰਟ ਮੁਤਾਬਕ ਅਪ੍ਰੈਲ 'ਚ ਭਾਰਤ 'ਚ ਸਮਾਰਟਫੋਨ ਦੀ ਵਿਕਰੀ ਜ਼ੀਰੋ ਰਹੀ। ਦੇਸ਼ ਵਿਆਪੀ ਲਾਕਡਾਊਨ ਕਾਰਨ ਸਮਾਰਟਫੋਨ ਕੰਪਨੀਆਂ ਨੇ ਆਪਣੀਆਂ ਸੇਵਾਵਾਂ ਨੂੰ ਮੌਜੂਦਾ ਸਮੇਂ ਲਈ ਬੰਦ ਕਰ ਦਿੱਤੀਆਂ ਹਨ। ਇੱਥੋਂ ਤੱਕ ਆਨਲਾਇਨ ਸੇਵਾਵਾਂ ਵੀ ਸਿਰਫ ਜ਼ਰੂਰੀ ਚੀਜ਼ਾਂ ਮੁਹੱਈਆਂ ਕਰਵਾ ਰਹੀਆਂ ਹਨ।
ਕਾਊਂਟਰਪੁਆਇੰਟ ਦੇ ਐਸੋਸੀਏਟ ਡਾਇਰੈਕਟਰ ਤਰੁਣ ਪਾਠਕ ਨੇ ਆਈ.ਏ.ਐੱਨ.ਐਸ. ਨੂੰ ਦੱਸਿਆ ਕਿ “ਅਪ੍ਰੈਲ 'ਚ ਸਮਾਰਟਫੋਨ ਦੀ ਸ਼ਿਪਮੈਂਟ ਜ਼ੀਰੋ ਹੋ ਗਈ ਹੈ। ਅਸੀਂ ਇਸ ਸਮੇਂ ਅਨਿਸ਼ਚਿਤਤਾ ਦੇ 'ਚ ਲਾਕਡਾਊਨ 'ਚ ਹੀ ਹਾਂ। ਅਜਿਹੀ ਹਾਲਤ 'ਚ ਦੇਸ਼ ਸਮਾਰਟਫੋਨ ਨਿਰਮਾਤਾਰਾਂ ਦੇ ਲਈ Q2 2020 ਚੁਣੌਤੀ ਬਣਨ ਜਾ ਰਿਹਾ ਹੈ। ਪਾਠਕ ਨੇ ਕਿਹਾ ਕਿ 'ਅਸੀਂ ਸੁਣ ਰਹੇ ਹਾਂ ਕਿ ਲਾਕਡਾਊਨ ਦੇ ਸਮੇਂ ਸਿਰਫ ਜ਼ਰੂਰੀ ਚੀਜ਼ਾਂ ਦੀ ਵਿਕਰੀ ਹੋ ਰਹੀ ਹੈ ਪਰ ਹਜ਼ਾਰਾਂ ਲੋਕ 11-12 ਮਿਲੀਅਨ ਸਮਾਰਟਫੋਨ ਦੀ ਵਿਕਰੀ ਦੇ ਵਿਰੁੱਧ ਹਨ, ਜੋ ਇਕ ਆਮ ਮਹੀਨੇ ਵਿਚ ਹੁੰਦਾ ਹੈ'।
ਸਾਰੇ ਸਮਾਰਟਫੋਨ ਨਿਰਮਾਤਾ ਕੰਪਨੀਆਂ ਜਿਵੇਂ ਸੈਮਸੰਗ ਤੋਂ ਲੈ ਕੇ xiaomi ਅਤੇ realme ਤਕ ਨੇ ਆਪਣੇ ਸਮਾਰਟਫੋਨ ਦੀ ਮੈਨੂਫੈਰਚਰੀ ਅਤੇ ਅਸੈਂਬਲਿੰਗ ਨੂੰ ਮਾਰਚ 'ਚ ਬੰਦ ਕਰ ਦਿੱਤਾ ਸੀ। Realme ਨੇ ਤਾਂ 21 ਦਿਨਾਂ ਦੇ ਲਾਕਡਾਊਨ ਦੇ ਐਲਾਨ ਤੋਂ ਬਾਅਦ ਆਪਣੀ ਸੈਲਸ ਅਤੇ ਮੈਨਿਊਫੈਕਚਰੀ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ। Realme ਦੇ ਉਪ ਪ੍ਰਧਾਨ ਮਾਧਵ ਸੇਠ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਉੱਤਰ ਪ੍ਰਦੇਸ਼ 'ਚ ਸਾਡੀ ਗ੍ਰੇਟਰ ਨੋਇਡਾ ਫੈਕਟਰੀ 'ਚ 21 ਮਾਰਚ ਤੋਂ ਕੰਮ ਬੰਦ ਕਰ ਦਿੱਤਾ ਗਿਆ ਅਤੇ ਵਿਕਰੀ ਵੀ ਰੁਕੀ ਹੋਈ ਹੈ। ਅਸੀਂ ਆਪਣੀ Narzo ਸੀਰੀਜ਼ ਦੇ ਲਾਂਚ ਇਵੈਂਟ ਅਤੇ ਕੁਝ ਆਰਟੀਫਿਸ਼ੀਅਲ ਇੰਟੈਲੀਜੈਂਸ ਆਫ ਥਿੰਗਸ (ਏ.ਆਈ.ਓ.ਟੀ.) ਉਤਪਾਦਾਂ ਨੂੰ ਵੀ ਮੁਲਤਵੀ ਕਰ ਦਿੱਤਾ ਸੀ, ਜੋ ਅਪ੍ਰੈਲ ਮਹੀਨੇ ਸ਼ੁਰੂ ਹੋਣੇ ਤੈਅ ਕੀਤੇ ਸਨ।
ਉਨ੍ਹਾਂ ਨੇ ਆਈ.ਏ.ਐੱਨ.ਐੱਸ. ਨਾਲ ਗੱਲ ਕਰਦਿਆਂ ਕਿਹਾ ਕਿ ਮੰਗ 'ਤੇ ਵੱਡੀ ਅਨਿਸ਼ਚਿਤਤਾ ਆਉਂਦੀ ਹੈ। ਜੇਕਰ ਦੇਸ਼ ਦੀ ਆਰਥਵਿਵਸਥਾ ਅਤੇ ਲੋਕਾਂ ਦੀ ਆਮਦਨੀ ਵਿਚ ਮੁਸ਼ਕਲ ਆਈ ਤਾਂ 2020 ਵਿਚ ਸਮਾਰਟਫੋਨ ਦੀ ਮੰਗ ਆਸ਼ਾਵਾਦੀ ਨਹੀਂ ਹੋ ਸਕਦੀ। ਸਾਨੂੰ ਇਸ ਗੱਲ ਦਾ ਮੁਲਾਂਕਣ ਕਰਨ ਦੀ ਜ਼ਰੂਰਤ ਪੈ ਸਕਦੀ ਹੈ ਕਿ ਬਾਜ਼ਾਰ ਨੂੰ ਮੁੜ ਖੋਲ੍ਹਣ 'ਤੇ ਅਰਥਵਿਵਸਥਾ 'ਚ ਸੁਧਾਰ ਕਿਵੇਂ ਹੋਵੇਗਾ। ਦੱਸ ਦੇਈਏ ਕਿ ਜਿਥੇ ਭਾਰਤ 'ਚ ਅਪ੍ਰੈਲ 'ਚ ਸਮਾਰਟਫੋਨ ਦੀ ਵਿਕਰੀ ਜ਼ੀਰੋ ਰਹੀ, ਉਥੇ ਹੀ ਦੇਸ਼ ਵਿਆਪੀ ਸਮਾਰਟਫੋਨ ਬਾਜ਼ਾਰ ਵਿਚ 13 ਫੀਸਦੀ ਦੀ ਗਿਰਾਵਟ ਵੀ ਦਰਜ ਕੀਤੀ ਗਈ ਹੈ।
ਹੌਂਡਾ ਮੋਟਰਸਾਈਕਲ ਦੀ ਘਰੇਲੂ ਵਿਕਰੀ ਅਪ੍ਰੈਲ 'ਚ ਰਹੀ ਜ਼ੀਰੋ
NEXT STORY