ਬਿਜ਼ਨੈੱਸ ਡੈਸਕ - ਵੀਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ’ਚ ਲਗਾਤਾਰ ਚੌਥੇ ਦਿਨ ਗਿਰਾਵਟ ਦੇਖਣ ਨੂੰ ਮਿਲੀ। ਹਾਲਾਂਕਿ ਕਾਰੋਬਾਰੀ ਸੈਸ਼ਨ ਦੌਰਾਨ ਨਿਫਟੀ ਹੇਠਲੇ ਪੱਧਰਾਂ ਤੋਂ ਕਰੀਬ 200 ਅੰਕ ਉਛਲ ਕੇ 22421 ’ਤੇ ਬੰਦ ਹੋਇਆ, ਜਦੋਂਕਿ ਸੈਂਸੈਕਸ ’ਚ ਵੀ 570 ਅੰਕਾਂ ਦੀ ਗਿਰਾਵਟ ਦੇਖੀ ਗਈ ਅਤੇ ਸੈਂਸੈਕਸ 71909 ਅੰਕਾਂ ’ਤੇ ਬੰਦ ਹੋਇਆ। ਵੀਰਵਾਰ ਨੂੰ ਸੈਂਸੈਕਸ ’ਚ ਸ਼ਾਮਲ ਕੰਪਨੀਆਂ ’ਚ ਮਾਰੂਤੀ, ਮਹਿੰਦਰਾ ਐਂਡ ਮਹਿੰਦਰਾ, ਟਾਟਾ ਸਟੀਲ, ਅਡਾਣੀ ਪੋਰਟਸ, ਆਈ. ਟੀ. ਸੀ., ਪਾਵਰ ਗਰਿੱਡ, ਹਿੰਦੁਸਤਾਨ ਯੂਨੀਲਿਵਰ ਅਤੇ ਇਟਰਨਲ ’ਚ ਸਭ ਤੋਂ ਵੱਧ ਗਿਰਾਵਟ ਰਹੀ। ਉੱਥੇ ਹੀ ਲਾਭ ’ਚ ਰਹਿਣ ਵਾਲੇ ਸ਼ੇਅਰਾਂ ’ਚ ਇਨਫੋਸਿਸ, ਟਾਟਾ ਕੰਸਲਟੈਂਸੀ ਸਰਵਿਸਿਜ਼, ਐੱਚ. ਸੀ. ਐੱਲ. ਟੈੱਕ ਅਤੇ ਐੱਚ. ਡੀ. ਐੱਫ. ਸੀ. ਬੈਂਕ ਸ਼ਾਮਲ ਹਨ।
ਇਹ ਵੀ ਪੜ੍ਹੋ : ਹੁਣ ਬੈਂਕਾਂ 'ਚ ਸਿਰਫ਼ 5 ਦਿਨ ਹੋਵੇਗਾ ਕੰਮਕਾਜ ? ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਨੋਟੀਫਿਕੇਸ਼ਨ
ਸ਼ੇਅਰ ਬਾਜ਼ਾਰ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ. ਆਈ. ਆਈ.) ਨੇ ਬੁੱਧਵਾਰ ਨੂੰ 10,148.41 ਕਰੋੜ ਰੁਪਏ ਮੁੱਲ ਦੇ ਸ਼ੇਅਰਾਂ ਦੀ ਵਿਕਰੀ ਕੀਤੀ।
ਇਹ ਵੀ ਪੜ੍ਹੋ : ਗਾਂਧੀ ਜਯੰਤੀ ਤੋਂ ਦੁਸਹਿਰੇ ਤੱਕ... ਅਕਤੂਬਰ 'ਚ ਇੰਨੇ ਦਿਨਾਂ ਲਈ ਬੰਦ ਰਹਿਣਗੇ Bank, ਵੇਖੋ ਸੂਚੀ
25 ਸਾਲਾਂ ’ਚ ਪਹਿਲੀ ਵਾਰ ਮਾਰਕੀਟ ਲਗਾਤਾਰ 8 ਹਫਤਿਆਂ ਤੱਕ ਡਿੱਗੀ ਹੈ। ਇਸ ਹਫਤੇ ਆਈ ਗਿਰਾਵਟ 6 ਮਹੀਨਿਆਂ ਦੀ ਸਭ ਤੋਂ ਵੱਡੀ ਗਿਰਾਵਟ ਹੈ। ਇਸ ਹਫਤੇ ਮੁੰਬਈ ਸਟਾਕ ਐਕਸਚੇਂਜ ’ਤੇ ਲਿਸਟਿਡ ਕੰਪਨੀਆਂ ਦਾ ਮਾਰਕੀਟ ਕੈਪ ਲੱਗਭਗ 20 ਲੱਖ ਕਰੋੜ ਰੁਪਏ ਘਟ ਗਿਆ, ਇਸ ਲਿਹਾਜ਼ ਨਾਲ ਇਸ ਹਫਤਾਵਾਰੀ ਗਿਰਾਵਟ ’ਚ ਨਿਵੇਸ਼ਕਾਂ ਨੂੰ ਕਰੀਬ 20 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਵੀਰਵਾਰ ਨੂੰ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਲਗਾਤਾਰ ਹੋ ਰਹੀ ਵਿਕਰੀ ਅਤੇ ਯੂ. ਐੱਸ. ਟ੍ਰੈਜਰੀ ਯੀਲਡ ’ਚ ਵਾਧੇ ਦਾ ਅਸਰ ਬਾਜ਼ਾਰ ਦੇ ਮੂਡ ’ਤੇ ਦਿਸਿਆ, ਜਿਸ ਨਾਲ ਨਿਵੇਸ਼ਕਾਂ ਨੇ ਜੋਖਮ ਲੈਣ ਤੋਂ ਪ੍ਰਹੇਜ਼ ਕੀਤਾ।
ਕੱਚੇ ਤੇਲ ਦੀਆਂ ਕੀਮਤਾਂ ’ਚ ਫਿਰ ਤੋਂ ਆਈ ਤੇਜ਼ੀ ਅਤੇ ਲਗਾਤਾਰ ਵਿਦੇਸ਼ੀ ਵਿਕਰੀ ਵਿਚਾਲੇ ਭਾਰਤੀ ਰੁਪਏ ’ਚ ਕਮਜ਼ੋਰੀ ਨੇ ਵੀ ਦਬਾਅ ਨੂੰ ਹੋਰ ਵਧਾ ਦਿੱਤਾ।
ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਮੌਜੂਦਾ ਬੇਅਰਿਸ਼ ਸਟਰੱਕਚਰ ਬਰਕਰਾਰ
ਐੱਸ. ਬੀ. ਆਈ. ਸਕਿਓਰਿਟੀਜ਼ ’ਚ ਟੈਕਨੀਕਲ ਅਤੇ ਡੈਰੀਵੇਟੀਵਜ਼ ਰਿਸਰਚ ਦੇ ਹੈੱਡ ਸੁਦੀਪ ਸ਼ਾਹ ਦਾ ਕਹਿਣਾ ਹੈ ਕਿ ਨਿਫਟੀ ਦੇ ਡੇਲੀ ਚਾਰਟ ’ਤੇ, ਨਿਫਟੀ ਨੇ ਹੇਠਲੀ ਵਿੱਕ ਦੇ ਨਾਲ ਇਕ ਬੇਅਰਿਸ਼ ਬਾਡੀ ਵਾਲੀ ਕੈਂਡਲ ਬਣਾਈ ਹੈ, ਜੋ ਹੇਠਲੇ ਪੱਧਰਾਂ ’ਤੇ ਥੋੜ੍ਹੀ ਖਰੀਦਦਾਰੀ ਦਾ ਸੰਕੇਤ ਹੈ। ਹਾਲਾਂਕਿ ਜਦੋਂ ਤੱਕ ਮਜ਼ਬੂਤ ਅਤੇ ਲਗਾਤਾਰ ਖਰੀਦਦਾਰੀ ਨਹੀਂ ਹੁੰਦੀ, ਉਦੋਂ ਤੱਕ ਓਵਰਆਲ ਟ੍ਰੈਂਡ ਬੇਅਰਿਸ਼ ਹੀ ਰਹੇਗਾ।
ਇਹ ਵੀ ਪੜ੍ਹੋ : ਨਿਯਮਾਂ 'ਚ ਬਦਲਾਅ ਨਾਲ ਹੋਵੇਗੀ October ਮਹੀਨੇ ਦੀ ਸ਼ੁਰੂਆਤ, ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ
ਨਿਫਟੀ ’ਤੇ ਆਉਣ ਵਾਲੇ ਦਿਨਾਂ ’ਚ 22250–22220 ਦਾ ਜ਼ੋਨ ਤੁਰੰਤ ਸਪੋਰਟ ਦਾ ਕੰਮ ਕਰ ਸਕਦਾ ਹੈ। ਜੇਕਰ ਇਸ ਜ਼ੋਨ ਦੇ ਹੇਠਾਂ ਕੋਈ ਵੱਡੀ ਗਿਰਾਵਟ ਆਉਂਦੀ ਹੈ ਤਾਂ 22130 ਦੇ ਪੱਧਰ ਤੱਕ ਹੋਰ ਵਿਕਰੀ ਦਾ ਦਬਾਅ ਬਣ ਸਕਦਾ ਹੈ। ਉੱਪਰ ਵਾਲੇ ਪਾਸੇ, 22600–22620 ਦਾ ਜ਼ੋਨ ਸਭ ਤੋਂ ਨਜ਼ਦੀਕੀ ਰੈਜ਼ਿਸਟੈਂਸ ਦਾ ਕੰਮ ਕਰ ਸਕਦਾ ਹੈ। ਜੇਕਰ ਇਸ ਜ਼ੋਨ ਦੇ ਉੱਪਰ ਵਾਧਾ ਬਣਿਆ ਰਹਿੰਦਾ ਹੈ ਤਾਂ 22750 ਦੇ ਪੱਧਰ ਤੱਕ ਵਾਪਸੀ ਹੋ ਸਕਦੀ ਹੈ।
ਰੁਪਇਆ 37 ਪੈਸੇ ਟੁੱਟਿਆ
ਰੁਪਇਆ ਅਮਰੀਕੀ ਕਰੰਸੀ ਦੇ ਮੁਕਾਬਲੇ 37 ਪੈਸੇ ਟੁੱਟ ਕੇ 96.31 (ਅਸਥਾਈ) ਪ੍ਰਤੀ ਡਾਲਰ ’ਤੇ ਰਿਹਾ। ਇਹ 2 ਮਹੀਨਿਆਂ ਤੋਂ ਵੱਧ ਸਮੇਂ ’ਚ ਰੁਪਏ ਦਾ ਸਭ ਤੋਂ ਹੇਠਲਾ ਪੱਧਰ ਹੈ। ਅੰਤਰਬੈਂਕ ਵਿਦੇਸ਼ੀ ਕਰੰਸੀ ਐਕਸਚੇਂਜ ਬਾਜ਼ਾਰ ’ਚ ਰੁਪਇਆ 95.95 ਪ੍ਰਤੀ ਡਾਲਰ ’ਤੇ ਖੁੱਲ੍ਹਿਆ ਅਤੇ ਕਾਰੋਬਾਰ ਦੌਰਾਨ ਇਹ ਕਮਜ਼ੋਰ ਹੋ ਕੇ 96.34 ਪ੍ਰਤੀ ਡਾਲਰ ਦੇ ਹੇਠਲੇ ਪੱਧਰ ਤੱਕ ਆ ਗਿਆ। ਕਾਰੋਬਾਰ ਦੇ ਆਖਿਰ ’ਚ ਰੁਪਇਆ 96.31 (ਅਸਥਾਈ) ਪ੍ਰਤੀ ਡਾਲਰ ’ਤੇ ਬੰਦ ਹੋਇਆ, ਜੋ ਪਿਛਲੇ ਬੰਦ ਭਾਅ ਤੋਂ 37 ਪੈਸੇ ਦੀ ਗਿਰਾਵਟ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
7 ਲੱਖ ਦੇ ਗੈਰ-ਕਾਨੂੰਨੀ Skin Whitening Beauty Product ਜ਼ਬਤ, ਪੰਜ ਵਿਅਕਤੀਆਂ ਵਿਰੁੱਧ ਕੇਸ ਦਰਜ
NEXT STORY