ਨਿਊਯਾਰਕ — ਦੁਨੀਆ ’ਚ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ 10 ਮੁੱਖ ਕਾਰਜਕਾਰੀ ਅਧਿਕਾਰੀਆਂ (ਸੀ. ਈ. ਓਜ਼) ਦੀ ਸੂਚੀ ’ਚ 3 ਭਾਰਤੀ ਮੂਲ ਦੇ ਹਨ। ਹਾਰਵਰਡ ਬਿਜ਼ਨੈੱਸ ਰੀਵਿਊ (ਐੱਚ. ਬੀ. ਆਰ.) ਨੇ ਦੁਨੀਆ ਦੇ 10 ਸਭ ਤੋਂ ਚੰਗਾ ਪ੍ਰਦਰਸ਼ਨ ਕਰਨ ਵਾਲੇ ਸੀ. ਈ. ਓਜ਼ ਦੀ 2019 ਦੀ ਸੂਚੀ ਤਿਆਰ ਕੀਤੀ ਹੈ। ਇਸ ਸੂਚੀ ’ਚ ਭਾਰਤੀ ਮੂਲ ਦੇ 3 ਸੀ. ਈ. ਓ. ਸ਼ਾਂਤਨੁ ਨਰਾਇਣ, ਅਜੈ ਬੰਗਾ ਤੇ ਸੱਤਿਅ ਨਾਡੇਲਾ ਸ਼ਾਮਲ ਹਨ।
ਅਮਰੀਕਾ ਦੀ ਤਕਨੀਕੀ ਕੰਪਨੀ ਐਨਵੀਡਿਆ ਦੇ ਸੀ. ਈ. ਓ. ਜਾਨਸਨ ਹੁਵਾਂਗ ਸੂਚੀ ’ਚ ਪਹਿਲੇ ਸਥਾਨ ’ਤੇ ਹਨ। ਅਡੋਬ ਦੇ ਨਰਾਇਣ ਸੂਚੀ ’ਚ 6ਵੇਂ ਸਥਾਨ ’ਤੇ ਅਤੇ ਬੰਗਾ 7ਵੇਂ ਸਥਾਨ ’ਤੇ ਹਨ। ਮਾਈਕ੍ਰੋਸਾਫਟ ਦੇ ਪ੍ਰਮੁੱਖ ਨਾਡੇਲਾ ਸੂਚੀ ’ਚ 9ਵੇਂ ਸਥਾਨ ’ਤੇ ਹਨ। ਸੂਚੀ ’ਚ ਭਾਰਤ ’ਚ ਜਨਮੇ ਡੀ. ਬੀ. ਐੱਸ. ਦੇ ਸੀ. ਈ. ਓ. ਪਿਊਸ਼ ਗੁਪਤਾ 89ਵੇਂ ਸਥਾਨ ’ਤੇ ਹਨ। ਐਪਲ ਦੇ ਸੀ. ਈ. ਓ. ਟਿਮ ਕੁਕ ਸੂਚੀ ’ਚ 62ਵੇਂ ਸਥਾਨ ’ਤੇ ਹਨ।
ਐੱਚ. ਬੀ. ਆਰ. ਦੀ ਇਸ ਸੂਚੀ ’ਚ ਨਾਈਕ ਦੇ ਸੀ. ਈ. ਓ. ਮਾਈਕ ਪਾਰਕਰ 20ਵੇਂ, ਜੇ. ਪੀ. ਮਾਰਗਨ ਚੇਜ਼ ਦੇ ਪ੍ਰਮੁੱਖ ਜੈਮੀ ਡਿਮੋਨ 23ਵੇਂ, ਲਾਕਹੀਡ ਮਾਰਟਿਨ ਦੀ ਸੀ. ਈ. ਓ. ਮੈਰੀਲਿਨ ਹਿਊਸਨ 37ਵੇਂ, ਡਿਜ਼ਨੀ ਦੇ ਸੀ. ਈ. ਓ. ਰਾਬਰਟ ਇਗਰ 55ਵੇਂ ਅਤੇ ਸਾਫਟਬੈਂਕ ਪ੍ਰਮੁੱਖ ਮਾਸਾਯੋਸ਼ੀ ਸੰਨ 96ਵੇਂ ਸਥਾਨ ’ਤੇ ਹਨ। ਅੈਮਾਜ਼ੋਨ ਦੇ ਸੀ. ਈ. ਓ. ਜੈਫ ਬੇਜ਼ੋਸ ਇਸ ਸੂਚੀ ’ਚ 2014 ਤੋਂ ਹਰ ਸਾਲ ਸਿਰਫ ਵਿੱਤੀ ਪ੍ਰਦਰਸ਼ਨ ਦੇ ਆਧਾਰ ’ਤੇ ਸੂਚੀ ’ਚ ਚੋਟੀ ’ਤੇ ਰਹੇ ਸਨ ਪਰ ਇਸ ਸਾਲ ਅੈਮਾਜ਼ੋਨ ਦਾ ਈ. ਐੱਸ. ਜੀ. ਸਕੋਰ ਕਾਫੀ ਘੱਟ ਰਿਹਾ ਹੈ ਅਤੇ ਉਹ ਸੂਚੀ ’ਚ ਜਗ੍ਹਾ ਵੀ ਨਹੀਂ ਬਣਾ ਸਕੇ ਹਨ।
ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ 'ਤੇ AIR INDIA ਦੀ ਪੰਜਾਬ ਨੂੰ ਵੱਡੀ ਸੌਗਾਤ
NEXT STORY