ਨਵੀਂ ਦਿੱਲੀ — ਕੈਫੇ ਕੌਫ਼ੀ ਡੇ (ਸੀ. ਸੀ. ਡੀ.) ਦੇ ਫਾਊਂਡਰ ਅਤੇ ਚੇਅਰਮੈਨ ਵੀ. ਜੀ. ਸਿਧਾਰਥ ਦੀ ਮੌਤ ਤੋਂ ਬਾਅਦ ਕੰਪਨੀ ਨੂੰ ਵੇਚਣ ਦੀ ਪ੍ਰਕਿਰਿਆ ਤੇਜ਼ ਹੋਣ ਦੀ ਉਮੀਦ ਹੈ। ਦੁਨੀਆ ਦੀ ਸਭ ਤੋਂ ਵੱਡੀ ਪੀਣ ਵਾਲੇ ਠੰਡੇ ਪਦਾਰਥ ਬਣਾਉਣ ਵਾਲੀ ਕੰਪਨੀ ਕੋਕਾ-ਕੋਲਾ ਪਹਿਲਾਂ ਤੋਂ ਸੀ. ਸੀ. ਡੀ. ਖਰੀਦਣ ਨੂੰ ਲੈ ਕੇ ਗੱਲਬਾਤ ਕਰ ਰਹੀ ਹੈ। ਮੀਡੀਆ ਰਿਪੋਟਰਸਾਂ ਮੁਤਾਬਕ ਕੰਪਨੀ ਖਰੀਦਣ ਦੀਆਂ ਚਾਹਵਾਨ ਕੰਪਨੀਆਂ ’ਚ ਟਾਟਾ ਗਲੋਬਲ ਬਿਵਰੇਜਿਸ ਅਤੇ ਜੁਬਿਲੀਐਂਟ ਫੂਡਵਰਕਸ ਵੀ ਦੌੜ ’ਚ ਸ਼ਾਮਲ ਹੋ ਗਈਆਂ ਹਨ।
ਟਾਟਾ ਗਲੋਬਲ ਬਿਵਰੇਜਿਸ ਦਾ ਅਮਰੀਕੀ ਕੌਫ਼ੀ ਸਟਾਰਬਕਸ ਨਾਲ ਸਾਂਝਾ ਉੱਦਮ ਹੈ। ਜੇਕਰ ਕੰਪਨੀ ਸੀ. ਸੀ. ਡੀ. ਨੂੰ ਖਰੀਦ ਲੈਂਦੀ ਹੈ ਤਾਂ ਇਸ ਨਾਲ ਸਟਾਰਬਕਸ ਨੂੰ ਦੇਸ਼ ’ਚ ਆਪਣਾ ਵਾਧਾ ਬਣਾਉਣ ’ਚ ਮਦਦ ਮਿਲੇਗੀ। ਜੁਬਿਲੀਐਂਟ ਫੂਡਵਰਕਸ ਆਪਣੀ ਮੁਕਾਬਲੇਬਾਜ਼ ਕੰਪਨੀ ਵੈਸਟਲਾਈਫ ਡਿਵੈੱਲਪਮੈਂਟ ਨਾਲੋਂ ਅੱਗੇ ਨਿਕਲਣ ਦੇ ਰਸਤੇ ਤਲਾਸ਼ ਰਹੀ ਹੈ। ਵੈਸਟਲਾਈਫ ਕੰਪਨੀ ਦੇ ਅਧੀਨ ਮੈਕਡੋਨਾਲਡ ਅਤੇ ਮੈਕ ਕੈਫੇ ਆਉਂਦਾ ਹੈ, ਜਿੱਥੇ ਬਰਗਰ ਅਤੇ ਕੌਫ਼ੀ ਦੋਵੇਂ ਮਿਲਦੇ ਹਨ। ਅਜਿਹੇ ’ਚ ਜੁਬਿਲੀਐਂਟ ਲਈ ਵੀ ਸੀ. ਸੀ. ਡੀ. ਨੂੰ ਖਰੀਦਣ ਨਾਲ ਕੌਫ਼ੀ ਇੰਡਸਟਰੀ ’ਚ ਕਦਮ ਰੱਖਣ ਦਾ ਆਸਾਨ ਮੌਕਾ ਮਿਲੇਗਾ।
ਸੀ. ਸੀ. ਡੀ. ਵੇਚ ਕੇ 8-10 ਹਜ਼ਾਰ ਕਰੋਡ਼ ਜੁਟਾਉਣ ਦੀ ਸੀ ਉਮੀਦ
ਸੀ. ਸੀ. ਡੀ. ਦੇ ਫਾਊਂਡਰ ਵੀ. ਜੀ. ਸਿਧਾਰਥ ਆਪਣੀ ਕੌਫ਼ੀ ਚੇਨ ਨੂੰ ਕੋਕਾ-ਕੋਲਾ ਨੂੰ ਵੇਚ ਕੇ 8-10 ਹਜ਼ਾਰ ਕਰੋਡ਼ ਰੁਪਏ ਜੁਟਾਉਣ ਦੀ ਉਮੀਦ ’ਚ ਸਨ। ਜੂਨ ਮਹੀਨੇ ’ਚ ਇਸ ਸੌਦੇ ਨੂੰ ਲੈ ਕੇ ਖਬਰਾਂ ਆਈਆਂ ਸਨ ਅਤੇ ਛੇਤੀ ਹੀ ਸੌਦੇ ਦੇ ਫਾਈਨਲ ਹੋ ਜਾਣ ਦੀ ਉਮੀਦ ਸੀ। ਦੱਸਿਆ ਜਾ ਰਿਹਾ ਹੈ ਕਿ ਸੀ. ਸੀ. ਡੀ. ’ਤੇ ਮਾਰਚ 2019 ਤੱਕ 6547.38 ਕਰੋਡ਼ ਰੁਪਏ ਦਾ ਕਰਜ਼ਾ ਸੀ।
ਮਿਲ ਰਹੀ ਹੋਰ ਬਰਾਂਡਸ ਤੋਂ ਟੱਕਰ
ਬਾਜ਼ਾਰ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਕੈਫੇ ਕੌਫ਼ੀ ਡੇ ਨੂੰ ਬਦਲਾਅ ਦੀ ਜ਼ਰੂਰਤ ਹੈ। ਕੰਪਨੀ ਨੂੰ ਲਗਾਤਾਰ ਚਾਯੋਸ ਅਤੇ ਚਾਹ ਪੁਆਇੰਟ ਵਰਗੇ ਨਵੇਂ ਬਿਵਰੇਜ ਬਰਾਂਡਸ ਤੋਂ ਸਖਤ ਟੱਕਰ ਮਿਲ ਰਹੀ ਹੈ। ਉਥੇ ਹੀ ਸਟਾਰਬਕਸ, ਬ੍ਰਿਸਟਾ ਅਤੇ ਮੈਕ ਕੈਫੇ ਵਰਗੇ ਕਾਫ਼ੀ ਬਰਾਂਡਸ ਵੀ ਸੀ. ਸੀ. ਡੀ. ਨੂੰ ਚੁਣੌਤੀ ਦਿੰਦੇ ਹਨ। ਸੀ. ਸੀ. ਡੀ. ਨੇ ਵਿੱਤੀ ਸਾਲ 2018 ’ਚ 90 ਛੋਟੇ ਸਟੋਰ ਬੰਦ ਕੀਤੇ। ਕੌਫ਼ੀ ਡੇ ਇੰਟਰਪ੍ਰਾਈਜ਼ਿਜ਼ ਨੇ ਮਾਰਚ 2019 ’ਚ ਖਤਮ ਹੋਣ ਵਾਲੀ ਤਿਮਾਹੀ ’ਚ 76.9 ਕਰੋਡ਼ ਰੁਪਏ ਦੀ ਸੇਲ ਦਰਜ ਕਰਵਾਈ, ਜੋ ਪਿਛਲੇ ਸਾਲ ਦੇ ਮੁਕਾਬਲੇ 43.64 ਫ਼ੀਸਦੀ ਜ਼ਿਆਦਾ ਰਹੀ। ਹਾਲਾਂਕਿ ਕੰਪਨੀ ਦਾ ਘਾਟਾ 16.52 ਕਰੋਡ਼ ਤੋਂ ਵਧ ਕੇ 22.28 ਕਰੋਡ਼ ਰੁਪਏ ਹੋ ਗਿਆ।
ਸੁਜ਼ੂਕੀ ਮੋਟਰਸਾਈਕਲ ਇੰਡੀਆ ਦੀ ਵਿਕਰੀ ਜੁਲਾਈ 'ਚ 18 ਫੀਸਦੀ ਵਧੀ
NEXT STORY