ਨਵੀਂ ਦਿੱਲੀ - ਦੇਸ਼ ਦੇ ਘਰੇਲੂ ਬਾਜ਼ਾਰ ’ਚ ਜਿੱਥੇ ਦੋਪਹੀਆ ਵਾਹਨਾਂ ਦੀ ਵਿਕਰੀ ਦੀ ਰਫਤਾਰ ਮੱਠੀ ਪੈ ਗਈ ਹੈ, ਉਥੇ ਹੀ ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜਨਵਰੀ ਮਿਆਦ ’ਚ ਦੋਪਹੀਆ ਵਾਹਨਾਂ ਦੀ ਬਰਾਮਦ ’ਚ 19.49 ਫੀਸਦੀ ਦਾ ਵਾਧਾ ਵੇਖਿਅਾ ਗਿਅਾ ਹੈ। ਵਾਹਨ ਵਿਨਿਰਮਾਤਾਵਾਂ ਦੇ ਸੰਗਠਨ ਸਿਆਮ ਦੇ ਹਾਲੀਆ ਅੰਕੜੇ ਇਹ ਦਰਸਾਉਂਦੇ ਹਨ। ਮੋਟਰਸਾਈਕਲਾਂ ਤੇ ਸਕੂਟਰਾਂ ਦੀ ਬਰਾਮਦ ’ਚ ਤੇਜ਼ੀ ਕਾਰਨ ਦੋਪਹੀਆ ਵਾਹਨਾਂ ਦੀ ਬਰਾਮਦ ’ਚ ਵਾਧਾ ਦਰਜ ਕੀਤਾ ਗਿਅਾ ਹੈ।
ਸੋਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਰਜ਼ (ਸਿਆਮ) ਦੇ ਅੰਕੜਿਆਂ ਮੁਤਾਬਕ ਅਪ੍ਰੈਲ-ਜਨਵਰੀ ’ਚ 27,59,935 ਦੋਪਹੀਆ ਵਾਹਨਾਂ ਦੀ ਬਰਾਮਦ ਕੀਤੀ ਗਈ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਇਹ ਅੰਕੜਾ 23,09,805 ਵਾਹਨ ਸੀ। ਸਮੀਖਿਅਾ ਅਧੀਨ ਮਿਆਦ ’ਚ 24,12,800 ਮੋਟਰਸਾਈਕਲਾਂ ਦੀ ਬਰਾਮਦ ਵਿਦੇਸ਼ੀ ਬਾਜ਼ਾਰਾਂ ’ਚ ਕੀਤੀ ਗਈ। ਪਿਛਲੇ ਸਾਲ ਦੀ ਇਸੇ ਮਿਆਦ ’ਚ ਇਹ ਅੰਕੜਾ 20,34,250 ਇਕਾਈਆਂ ਦਾ ਸੀ। ਇਹ 18.61 ਫੀਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ। ਸਿਆਮ ਨੇ ਕਿਹਾ ਹੈ ਕਿ ਸਮੀਖਿਅਾ ਅਧੀਨ ਮਿਆਦ ’ਚ ਸਕੂਟਰਾਂ ਦੀ ਬਰਾਮਦ 26.67 ਫੀਸਦੀ ਦੇ ਵਾਧੇ ਨਾਲ 3,32,197 ਇਕਾਈ ਹੋ ਗਈ। ਉਥੇ ਹੀ ਮੋਪੇਡ ਦੀ ਬਰਾਮਦ ’ਚ 12.3 ਫੀਸਦੀ ਦਾ ਵਾਧਾ ਦਰਜ ਕੀਤਾ ਗਿਅਾ। ਇਸ ਦੌਰਾਨ ਭਾਰਤ ਤੋਂ 14,938 ਮੋਪੇਡ ਦੀ ਬਰਾਮਦ ਕੀਤੀ ਗਈ। ਉਦਯੋਗ ’ਤੇ ਨਜ਼ਰ ਰੱਖਣ ਵਾਲਿਆਂ ਨੇ ਦੱਸਿਆ ਹੈ ਕਿ ਅਫਰੀਕਾ ਤੇ ਲੈਟਿਨ ਅਮਰੀਕਾ ਵਰਗੇ ਦੇਸ਼ਾਂ ’ਚ ਹਾਲਾਤ ’ਚ ਸੁਧਾਰ ਨਾਲ ਭਾਰਤ ਤੋਂ ਦੋਪਹੀਆ ਬਰਾਮਦ ’ਚ ਵਾਧਾ ਹੋਇਅਾ ਹੈ। ਅਪ੍ਰੈਲ 2018 ਤੋਂ ਜਨਵਰੀ 2019 ’ਚ ਦੋਪਹੀਆ ਵਾਹਨਾਂ ਦੀ ਬਰਾਮਦ ਦੇ ਮਾਮਲੇ ’ਚ ਬਜਾਜ ਆਟੋ ਪਹਿਲੇ ਸਥਾਨ ’ਤੇ ਰਿਹਾ। ਉਸ ਨੇ 14,50,766 ਵਾਹਨਾਂ ਦੀ ਬਰਾਮਦ ਕੀਤੀ, ਜੋ 24.87 ਫੀਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ।
SBI ਅਤੇ OBC ਖਾਤਿਆਂ ਨੂੰ ਵੇਚਣ ਦੀ ਤਿਆਰੀ 'ਚ, ਫਰਵਰੀ 'ਚ ਲੱਗੇਗੀ ਬੋਲੀ
NEXT STORY