ਬਿਜ਼ਨੈੱਸ ਡੈਸਕ - ਰੂਸ ਤੋਂ ਡੀਜ਼ਲ ਦੀ ਸਪਲਾਈ ’ਚ ਭਾਰੀ ਗਿਰਾਵਟ ਅਤੇ ਅਮਰੀਕਾ ਤੋਂ ਯੂਰਪ ਜਾਣ ਵਾਲੀ ਈਂਧਨ ਦੀ ਖੇਪ ਕਮਜ਼ੋਰ ਪੈਣ ਨਾਲ ਭਾਰਤ ਯੂਰਪ ਲਈ ਡੀਜ਼ਲ ਦਾ ਮਹੱਤਵਪੂਰਨ ਸਪਲਾਇਰ ਬਣ ਕੇ ਉੱਭਰਿਆ ਹੈ। ਵਰਟੈਕਸਾ ਦੇ ਅੰਕੜਿਆਂ ਮੁਤਾਬਕ ਅਗਸਤ ’ਚ ਬਾਬ-ਅਲ-ਮੰਦੇਬ ਤੋਂ ਯੂਰਪ ਵੱਲ ਜਾਣ ਵਾਲੇ ਡੀਜ਼ਲ ’ਚ ਭਾਰਤ ਦਾ ਹਿੱਸਾ ਲੱਗਭਗ 60 ਫੀਸਦੀ ਰਿਹਾ। ਇਸ ਨਾਲ ਗਲੋਬਲ ਈਂਧਨ ਬਾਜ਼ਾਰ ’ਚ ਭਾਰਤੀ ਰਿਫਾਇਨਰੀਆਂ ਦੀ ਭੂਮਿਕਾ ਹੋਰ ਮਜ਼ਬੂਤ ਹੋਈ ਹੈ।
ਇਹ ਵੀ ਪੜ੍ਹੋ : ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ
ਅਗਸਤ ’ਚ ਇਸ ਸਮੁੰਦਰੀ ਰਸਤੇ ਤੋਂ ਯੂਰਪ ਨੂੰ ਲੱਗਭਗ 2 ਲੱਖ ਬੈਰਲ ਪ੍ਰਤੀ ਦਿਨ ਡੀਜ਼ਲ ਭੇਜਿਆ ਗਿਆ। ਮਾਰਚ ਅਤੇ ਅਪ੍ਰੈਲ ’ਚ ਇਸ ਰਸਤੇ ਤੋਂ ਡੀਜ਼ਲ ਦੀ ਆਵਾਜਾਈ ਲੱਗਭਗ ਠੱਪ ਹੋ ਗਈ ਸੀ। ਭਾਰਤ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਤੇਲ ਸੋਧਕ ਦੇਸ਼ ਹੈ। ਉਸ ਦੀ ਸਥਾਪਿਤ ਸੋਧ ਸਮਰੱਥਾ 25.81 ਕਰੋੜ ਟਨ ਸਾਲਾਨਾ ਹੈ। ਵਿੱਤੀ ਸਾਲ 2025-26 ’ਚ ਭਾਰਤ ਨੇ 6.15 ਕਰੋੜ ਟਨ ਪੈਟਰੋਲੀਅਮ ਉਤਪਾਦਾਂ ਦੀ ਬਰਾਮਦ ਕੀਤੀ ਸੀ।
ਇਹ ਵੀ ਪੜ੍ਹੋ : Canara Bank ਨੇ ਬਦਲੇ ATM ਦੇ ਨਿਯਮ, ਨਕਦੀ ਕਢਵਾਉਣਾ ਹੋਇਆ ਮਹਿੰਗਾ, ਜਾਣੋ ਨਵੇਂ ਚਾਰਜ
ਹਾਲਾਂਕਿ ਭਾਰਤ ਲਈ ਵਧਦੀ ਯੂਰਪੀ ਮੰਗ ਵਿਚਾਲੇ ਕੱਚੇ ਤੇਲ ਦੀ ਉਪਲੱਬਧਤਾ ਚੁਣੌਤੀ ਬਣ ਸਕਦੀ ਹੈ। ਅਗਸਤ ’ਚ ਭਾਰਤ ’ਚ ਕੱਚੇ ਤੇਲ ਅਤੇ ਕੰਡੇਨਸੇਟ ਦੀ ਆਮਦ ਘਟ ਕੇ ਲੱਗਭਗ 38 ਲੱਖ ਬੈਰਲ ਪ੍ਰਤੀ ਦਿਨ ਰਹਿ ਗਈ, ਜੋ ਇਕ ਸਾਲ ਪਹਿਲਾਂ ਲੱਗਭਗ 48 ਲੱਖ ਬੈਰਲ ਪ੍ਰਤੀ ਦਿਨ ਸੀ। ਜੇਕਰ ਕੱਚੇ ਤੇਲ ਦੀ ਸਪਲਾਈ ’ਤੇ ਦਬਾਅ ਜਾਰੀ ਰਿਹਾ ਤਾਂ ਬਰਾਮਦ ਲਈ ਉਪਲੱਬਧ ਡੀਜ਼ਲ ਦੀ ਮਾਤਰਾ ਪ੍ਰਭਾਵਿਤ ਹੋ ਸਕਦੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼
ਰੂਸ ਦੀ ਸਪਲਾਈ ’ਚ ਭਾਰੀ ਗਿਰਾਵਟ ਨੇ ਯੂਰਪ ਦੀ ਮੁਸ਼ਕਿਲ ਵਧਾਈ ਹੈ। ਅਗਸਤ ਦੇ ਪਹਿਲੇ 25 ਦਿਨਾਂ ’ਚ ਰੂਸ ਦੀ ਸਮੁੰਦਰੀ ਡੀਜ਼ਲ ਅਤੇ ਗੈਸ ਆਇਲ ਬਰਾਮਦ ਔਸਤਨ ਸਿਰਫ 1.5 ਲੱਖ ਬੈਰਲ ਪ੍ਰਤੀ ਦਿਨ ਰਹੀ। ਯੂਕ੍ਰੇਨ ਦੇ ਡਰੋਨ ਹਮਲਿਆਂ ਨਾਲ ਰੂਸੀ ਰਿਫਾਇਨਰੀਆਂ ਅਤੇ ਬਰਾਮਦ ਢਾਂਚੇ ’ਤੇ ਅਸਰ ਪਿਆ ਹੈ।
ਇਹ ਵੀ ਪੜ੍ਹੋ : 600 ਕਰਮਚਾਰੀਆਂ ਨੂੰ ਲੱਗਾ ਝਟਕਾ, ਵਿਦੇਸ਼ੀ ਕੰਪਨੀ ਨੇ ਅਚਾਨਕ ਨੋਕਰੀਓਂ ਕੱਢ'ਤੇ ਭਾਰਤੀ ਮੁਲਾਜ਼ਮ
ਅਮਰੀਕਾ ਦੀ ਸਪਲਾਈ ਵੀ ਕਮਜ਼ੋਰ
ਰੂਸ ਦੀ ਘਟਦੀ ਸਪਲਾਈ ਤੋਂ ਬਾਅਦ ਹੁਣ ਅਮਰੀਕਾ ਤੋਂ ਆਉਣ ਵਾਲੀ ਡੀਜ਼ਲ ਖੇਪ ਵੀ ਕਮਜ਼ੋਰ ਪੈ ਰਹੀ ਹੈ। ਅਗਸਤ ’ਚ ਯੂਰਪ ਤੋਂ ਬਾਹਰੋਂ ਸਮੁੰਦਰੀ ਰਸਤੇ ਆਉਣ ਵਾਲੀ ਡੀਜ਼ਲ ਦਰਾਮਦ ’ਚ ਅਮਰੀਕਾ ਦਾ ਹਿੱਸਾ ਲੱਗਭਗ ਅੱਧਾ ਰਿਹਾ ਪਰ ਸਪਲਾਈ ਦੀ ਰਫਤਾਰ ’ਚ ਕਮੀ ਦੇ ਸੰਕੇਤ ਹਨ। ਸਟ੍ਰੇਟ ਆਫ ਹੋਰਮੁਜ਼ ਤੋਂ ਵੀ ਸਾਫ ਪੈਟਰੋਲੀਅਮ ਉਤਪਾਦਾਂ ਦੀ ਵਾਧੂ ਸਪਲਾਈ ਫਿਲਹਾਲ ਸੀਮਤ ਹੈ। ਅਗਸਤ ਦੇ ਪਹਿਲੇ 27 ਦਿਨਾਂ ’ਚ ਐੱਮ. ਆਰ. 2 ਜਾਂ ਉਸ ਤੋਂ ਵੱਡੇ ਟੈਂਕਰਾਂ ਤੋਂ ਸਾਫ ਪੈਟਰੋਲੀਅਮ ਉਤਪਾਦਾਂ ਦੀਆਂ ਸਿਰਫ 37 ਆਵਾਜਾਈਆਂ ਦਰਜ ਹੋਈਆਂ, ਜਦੋਂਕਿ ਜੁਲਾਈ ’ਚ ਇਹ ਗਿਣਤੀ 55 ਅਤੇ ਜੂਨ ’ਚ 69 ਸੀ।
ਇਹ ਵੀ ਪੜ੍ਹੋ : SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ
ਓਮਾਨ ਦੇ ਨੇੜੇ ਜਹਾਜ਼ ਤੋਂ ਜਹਾਜ਼ ਤੇਲ ਟ੍ਰਾਂਸਫਰ ਜਾਰੀ ਹੈ ਪਰ ਇਸ ’ਚ ਮੁੱਖ ਤੌਰ ’ਤੇ ਕੱਚਾ ਤੇਲ ਸ਼ਾਮਲ ਹੈ। ਸਾਫ ਪੈਟਰੋਲੀਅਮ ਉਤਪਾਦਾਂ ਦਾ ਕਾਰੋਬਾਰ ਜੂਨ ਦੇ ਮੁਕਾਬਲੇ ਕਾਫੀ ਘੱਟ ਚੁੱਕਾ ਹੈ। ਇਸ ਨਾਲ ਯੂਰਪ ਦੀ ਡੀਜ਼ਲ ਸਪਲਾਈ ਹੁਣ ਪਹਿਲਾਂ ਨਾਲੋਂ ਘੱਟ ਸਰੋਤਾਂ ’ਤੇ ਨਿਰਭਰ ਰਹਿ ਗਈ ਹੈ।
ਭਾਰਤ ਦੀ ਰਿਫਾਇਨਿੰਗ ਤਾਕਤ
ਭਾਰਤ ’ਚ ਹਰ ਸਾਲ 25.81 ਕਰੋੜ ਟਨ ਤੇਲ ਸਾਫ ਕਰਨ ਦੀ ਸਮਰੱਥਾ ਹੈ।
2025-26 ’ਚ ਭਾਰਤ ਨੇ 6.15 ਕਰੋੜ ਟਨ ਪੈਟਰੋਲੀਅਮ ਉਤਪਾਦ ਵਿਦੇਸ਼ ਭੇਜੇ।
ਅਗਸਤ ’ਚ ਭਾਰਤ ਨੂੰ ਰੋਜ਼ਾਨਾ ਲੱਗਭਗ 38 ਲੱਖ ਬੈਰਲ ਕੱਚਾ ਤੇਲ ਅਤੇ ਕੰਡੇਨਸੇਟ ਮਿਲਿਆ।
ਭਾਰਤ ਦੀ ਵੱਡੀ ਰਿਫਾਇਨਰੀ ਸਮਰੱਥਾ ਨਾਲ ਯੂਰਪ ਨੂੰ ਡੀਜ਼ਲ ਦੀ ਸਪਲਾਈ ਵਧਾਉਣ ’ਚ ਮਦਦ ਮਿਲ ਰਹੀ ਹੈ।
ਰੂਸ ਦੀ ਸਪਲਾਈ ’ਚ ਵੱਡੀ ਗਿਰਾਵਟ
ਅਗਸਤ ਦੇ ਪਹਿਲੇ 25 ਦਿਨਾਂ ’ਚ ਰੂਸ ਦੀ ਸਮੁੰਦਰੀ ਡੀਜ਼ਲ ਅਤੇ ਗੈਸ ਆਇਲ ਬਰਾਮਦ ਸਿਰਫ 1.5 ਲੱਖ ਬੈਰਲ ਪ੍ਰਤੀ ਦਿਨ ਰਹੀ। ਇਹ ਇਕ ਸਾਲ ਪਹਿਲਾਂ ਦੇ ਮੁਕਾਬਲੇ ਲੱਗਭਗ 6.1 ਲੱਖ ਬੈਰਲ ਪ੍ਰਤੀ ਦਿਨ ਘੱਟ ਅਤੇ 5 ਸਾਲ ਦੇ ਔਸਤ ਤੋਂ 81 ਫੀਸਦੀ ਹੇਠਾਂ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਸੋਨੇ ਦੀਆਂ ਕੀਮਤਾਂ 'ਚ ਆਈ ਗਿਰਾਵਟ, ਚਾਂਦੀ ਦੇ ਭਾਅ ਵੀ ਡਿੱਗੇ, ਜਾਣੋ ਅੱਜ ਦੇ ਭਾਅ
NEXT STORY