ਨਵੀਂ ਦਿੱਲੀ — ਭਾਰਤ ਸਰਕਾਰ ਇਰਾਨ 'ਤੇ ਲੱਗੀਆਂ ਅਮਰੀਕੀ ਪਾਬੰਦੀਆਂ ਅਤੇ ਵੈਨੇਜ਼ੁਏਲਾ ਵਲੋਂ ਤੇਲ ਉਤਪਾਦਨ 'ਚ ਕਟੌਤੀ ਕਾਰਨ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ 'ਤੇ ਲੋਕਾਂ ਅੰਦਰ ਉੱਠ ਰਹੇ ਤੂਫਾਨ ਨੂੰ ਸ਼ਾਤ ਕਰਨ 'ਚ ਸ਼ਾਇਦ ਸਫਲ ਰਹੀ, ਪਰ ਅਮਰੀਕਾ ਦੇ ਖਾੜੀ ਤੱਟ ਤੋਂ ਤੂਫਾਨ ਉੱਠਿਆ ਤਾਂ ਦੇਸ਼ ਵਾਸੀਆਂ ਨੂੰ ਇਕ ਵਾਰ ਫਿਰ ਪੈਟਰੋਲ-ਡੀਜ਼ਲ ਦੀ ਵਧੀਆਂ ਕੀਮਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਿਛਲੇ ਸਾਲ ਸਤੰਬਰ-ਅਕਤੂਬਰ ਮਹੀਨੇ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਸਮਾਨ 'ਤੇ ਪਹੁੰਚ ਗਈਆਂ ਸਨ ਜਦੋਂ ਅਗਸਤ ਦੇ ਅਖੀਰ ਅਤੇ ਸਤੰਬਰ ਦੀ ਸ਼ੁਰੂਆਤ ਵਿਚ ਹਰੀਕੇਨ ਹਾਰਵੇ ਅਤੇ ਇਰਮਾ ਤੇਜ਼ੀ ਨਾਲ ਅਮਰੀਕਾ ਦੇ ਖਾੜੀ ਤੱਟ ਨਾਲ ਟਕਰਾਏ।
ਦਰਅਸਲ ਕੱਚੇ ਤੇਲ ਅਤੇ ਰਿਫਾਈਨਡ ਉਤਪਾਦਾਂ ਦਾ ਵਿਸ਼ਵ ਵਪਾਰ ਆਪਸ ਵਿਚ ਜੁੜਿਆ ਹੋਇਆ ਹੈ। ਮਿਸਾਲ ਦੇ ਤੌਰ 'ਤੇ ਜਦੋਂ ਅਮਰੀਕਾ ਦੀ ਰਿਫਾਈਨਿੰਗ ਸਮਰੱਥਾ ਦਾ ਇਕ ਚੌਥਾਈ ਹਿੱਸਾ ਦੋ ਤੂਫਾਨ ਕਾਰਨ ਪ੍ਰਭਾਵਿਤ ਹੋਇਆ ਤਾਂ ਖਾੜੀ ਤੱਟ 'ਤੇ ਮਾਲ ਢੋਆ-ਢੁਆਈ ਦਾ ਪੂਰਾ ਬੁਨਿਆਦੀ ਢਾਂਚਾ ਢਹਿ-ਢੇਰੀ ਹੋ ਗਿਆ।
ਨਿਊਜ਼ ਏਜੰਸੀ ਰਾਇਟਰਸ ਮੁਤਾਬਕ ਅਮਰੀਕਾ ਕੋਲ ਵਾਹਨਾਂ ਵਿਚ ਇਸਤੇਮਾਲ ਹੋਣ ਵਾਲਾ 20 ਕਰੋੜ ਬੈਰਲ ਬੇਅਰਲ ਇੰਧਣ ਦਾ ਭੰਡਾਰ ਹੈ। ਇਸ ਨਾਲ ਅਮਰੀਕਾ 'ਚ ਤਿੰਨ ਹਫਤੇ ਤੱਕ ਵਾਹਨਾਂ ਦੇ ਪਹੀਏ ਘੁੰਮ ਸਕਦੇ ਹਨ ਪਰ ਇਹ ਭੰਡਾਰ ਪੈਟਰੋਲ ਪੰਪਾਂ ਤੋਂ ਬਹੁਤ ਦੂਰ ਟੈਂਕ ਫਾਰਮਾਂ ਵਿਚ ਹਨ। ਇਸ ਨਾਲ ਜ਼ਮੀਨੀ ਪੱਧਰ 'ਤੇ ਬਾਲਣ ਦੀ ਕਮੀ ਹੋ ਗਈ। ਰਿਫਾਇਨਰੀਆਂ ਵਿਚ ਕੰਮ ਦੀ ਸ਼ੁਰੂਆਤ ਵਿਚ ਦੇਰ ਹੋਣ ਕਾਰਨ ਈਂਧਨ ਸੰਕਟ ਵਿਚ ਵਾਧਾ ਹੋਇਆ ਹੈ।
ਇਹ ਹੀ ਕਾਰਨ ਹੈ ਕਿ ਅਮਰੀਕਾ ਨੂੰ ਪੈਟਰੋਲ-ਡੀਜ਼ਲ ਦਾ ਆਯਾਤ ਕਰਨਾ ਪਿਆ। ਹੁਣ ਜਦੋਂ ਅਮਰੀਕਾ ਅਤੇ ਈਂਧਨ ਲਈ ਉਸ 'ਤੇ ਰਹਿਣ ਵਾਲੇ ਗੁਆਂਢੀ ਦੇਸ਼ ਜ਼ਰੂਰੀ ਮਾਤਰਾ 'ਚ ਈਂਧਣ ਦੀ ਸਪਲਾਈ ਲਈ ਅੰਤਰਰਾਸ਼ਟਰੀ ਬਾਜ਼ਾਰ 'ਤੇ ਨਿਰਭਰ ਹੋ ਗਏ ਹਨ ਜਿਸ ਕਾਰਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੁਨੀਆਂ ਭਰ ਵਿਚ ਵਧ ਗਈਆਂ ਹਨ। ਇਥੋਂ ਤੱਕ ਕਿ ਅਮਰੀਕੀ ਸ਼ੇਅਰ ਬਾਜ਼ਾਰ ਵਿਚ ਵੀ ਈਂਧਨ ਦੀਆਂ ਕੀਮਤਾਂ ਵਧੀਆਂ ਹਨ।
ਹੁਣ ਭਾਰਤ ਵਿਚ ਈਂਧਨ ਦੀ ਕੀਮਤ ਪ੍ਰਣਾਲੀ ਅੰਤਰਰਾਸ਼ਟਰੀ ਕੀਮਤਾਂ ਅਤੇ ਰੁਪਿਆ ਡਾਲਰ ਦੇ ਵਿਦੇਸ਼ੀ ਮੁੱਲ 'ਤੇ ਨਿਰਭਰ ਕਰਦੀ ਹੈ। ਇਸ ਲਈ ਭਾਰਤ ਵਿਚ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋਣ ਦੀ ਪੂਰੀ ਸੰਭਾਵਨਾ ਹੈ। ਭਾਰਤੀ ਬਾਜ਼ਾਰ 'ਤੇ ਅੰਤਰਰਾਸ਼ਟਰੀ ਕੀਮਤਾਂ ਦਾ ਅਸਰ ਵਧ ਚੁੱਕਾ ਹੈ ਕਿਉਂਕਿ ਦੋ ਮਹੀਨੇ ਪਹਿਲਾਂ ਸਰਕਾਰੀ ਪੈਟਰੋਲ ਪੰਪਾਂ ਨੇ ਪੰਦਰਵਾੜੇ ਦੀ ਬਜਾਏ ਰੋਜ਼ਾਨਾ ਤਬਦੀਲੀ ਦਾ ਨੀਯਮ ਲਾਗੂ ਕੀਤਾ ਹੈ।
ਔਰਤਾਂ ਦੇ ਗੱਡੀ ਚਲਾਉਣ ਨਾਲ ਸਾਊਦੀ ਅਰਬ ਦੀ ਇਕੋਨਾਮੀ 'ਚ ਜੁੜਣਗੇ 6 ਲੱਖ ਕਰੋੜ ਰੁਪਏ
NEXT STORY