ਵਾਸ਼ਿੰਗਟਨ— ਭਾਰਤ ਹਰ ਸਾਲ ਅਮਰੀਕਾ ਤੋਂ 5 ਅਰਬ ਡਾਲਰ ਦਾ ਤੇਲ ਅਤੇ ਗੈਸ ਖਰੀਦੇਗਾ। ਇਕ ਉੱਚ ਭਾਰਤੀ ਰਾਜਦੂਤ ਨੇ ਦੋਹਾਂ ਦੇਸ਼ਾਂ ਵਿਚਕਾਰ ਵਧਦੇ ਦੋ-ਪੱਖੀ ਸਹਿਯੋਗ ਦਾ ਜ਼ਿਕਰ ਕਰਦੇ ਹੋਏ ਇਹ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਇਸ ਦੇ ਇਲਾਵਾ ਭਾਰਤ, ਅਮਰੀਕਾ ਤੋਂ 18 ਅਰਬ ਡਾਲਰ ਦੇ ਰੱਖਿਆ ਉਪਕਰਣ ਦੀ ਖਰੀਦ 'ਤੇ ਵੀ ਵਿਚਾਰ ਕਰ ਰਿਹਾ ਹੈ। ਅਮਰੀਕਾ 'ਚ ਭਾਰਤ ਦੇ ਰਾਜਦੂਤ ਹਰਸ਼ਵਰਧਨ ਸ਼ਿੰਗਾਲਾ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ 'ਚ ਅਮਰੀਕਾ ਦੀ ਬਰਾਮਦ ਘੱਟੋ-ਘੱਟ 30 ਫੀਸਦੀ ਤਕ ਵਧੀ ਹੈ।
ਉਨ੍ਹਾਂ ਨੇ ਅਮਰੀਕਾ ਦੇ ਵਪਾਰਕ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿਛਲੇ ਦੋ ਸਾਲਾਂ 'ਚ ਦੋ-ਪੱਖੀ ਸਹਿਯੋਗ 119 ਅਰਬ ਡਾਲਰ ਤੋਂ ਵਧ ਕੇ 140 ਅਰਬ ਡਾਲਰ ਹੋ ਗਿਆ ਹੈ। ਰਾਜਦੂਤ ਦੇ ਸਨਮਾਨ 'ਚ ਅਮਰੀਕਾ-ਭਾਰਤ ਵਪਾਰ ਪ੍ਰੀਸ਼ਦ ਵੱਲੋਂ ਆਯੋਜਿਤ ਇਕ ਪ੍ਰੋਗਰਾਮ 'ਚ ਸ਼ਿੰਗਾਲਾ ਨੇ ਕਿਹਾ ਕਿ ਭਾਰਤ, ਅਮਰੀਕਾ ਤੋਂ ਹੁਣ ਤਕ ਦੀ ਸਭ ਤੋਂ ਜ਼ਿਆਦਾ ਖਰੀਦ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸਿਰਫ ਤੇਲ ਅਤੇ ਗੈਸ ਦੇ ਖੇਤਰ 'ਚ ਹੀ ਅਮਰੀਕਾ ਤੋਂ ਹਰ ਸਾਲ ਪੰਜ ਅਰਬ ਡਾਲਰ ਦੀ ਖਰੀਦ ਨੂੰ ਲੈ ਕੇ ਵਚਨਬੱਧ ਹੈ। ਸ਼ਿੰਗਾਲਾ ਨੇ ਕਿਹਾ ਕਿ ਭਾਰਤ ਦੀ ਜਹਾਜ਼ ਕੰਪਨੀਆਂ ਨੇ 40 ਅਰਬ ਡਾਲਰ ਮੁੱਲ ਦੇ 300 ਜਹਾਜ਼ਾਂ ਦੇ ਆਰਡਰ ਦਿੱਤੇ ਹਨ। ਉਨ੍ਹਾਂ ਕਿਹਾ, ''ਅਸੀਂ ਅਜਿਹੇ ਉਤਪਾਦਾਂ ਦੀ ਦਰਾਮਦ 'ਤੇ ਵੀ ਵਿਚਾਰ ਕਰ ਰਹੇ ਹਾਂ, ਜਿਨ੍ਹਾਂ ਨੂੰ ਅਸੀਂ ਪਹਿਲਾਂ ਕਦੇ ਅਮਰੀਕਾ ਤੋਂ ਨਹੀਂ ਖਰੀਦਿਆ ਹੈ।''
ਰਾਜਦੂਤ ਨੇ ਕਿਹਾ ਕਿ ਅਮਰੀਕਾ ਦੀਆਂ ਕੁਝ ਖਪਤਕਾਰ ਵਸਤੂਆਂ ਦੀ ਮੰਗ ਭਾਰਤ 'ਚ ਵਧ ਰਹੀ ਹੈ। ਅਮਰੀਕਾ ਦੇ ਅਰਥਵਿਵਸਥਾ 'ਚ ਭਾਰਤ ਦੇ ਯੋਗਦਾਨ ਬਾਰੇ ਰਾਜਦੂਤ ਨੇ ਕਿਹਾ ਕਿ ਮੌਜੂਦਾ ਸਮੇਂ 2,27,000 ਭਾਰਤੀ ਵਿਦਿਆਰਥੀ ਅਮਰੀਕਾ ਦੇ ਅਕਾਦਮਿਕ ਖੇਤਰ 'ਚ 6.5 ਅਰਬ ਡਾਲਰ ਦਾ ਯੋਗਦਾਨ ਕਰ ਰਹੇ ਹਨ।
ਥਾਈਲੈਂਡ ਲਈ ਹੋਰ ਉਡਾਣ ਅਧਿਕਾਰ ਦੀ ਮੰਗ ਕਰ ਰਹੀ ਹੈ ਗੋਏਅਰ
NEXT STORY