ਨਵੀਂ ਦਿੱਲੀ - ਦੇਸ਼ ਦੀਆਂ ਮੱਧ ਤੋਂ ਵੱਡੇ ਆਕਾਰ ਦੀਆਂ ਜ਼ਿਆਦਾਤਰ ਕੰਪਨੀਆਂ ਰਾਜਨੀਤਕ ਅਨਿਸ਼ਚਿਤਤਾ ਦੇ ਬਾਵਜੂਦ ਅਗਲੇ 2 ਸਾਲਾਂ ਵਿਚ ਆਪਣਾ ਨਿਵੇਸ਼ 10 ਫ਼ੀਸਦੀ ਵਧਾਉਣਗੀਆਂ। ਕੌਮਾਂਤਰੀ ਲਾਅ ਫਰਮ ਬਾਕਰ ਮੈਕੇਂਜ਼ੀ ਨੇ ਇਹ ਗੱਲ ਕਹੀ ਹੈ।
ਇੱਥੇ ਮੀਡੀਆ ਗੋਲ ਮੇਜ਼ ਵਿਚ ਬਾਕਰ ਮੈਕੇਂਜ਼ੀ ਨੇ ਕਿਹਾ, ‘‘ਰਾਜਨੀਤਕ ਅਨਿਸ਼ਚਿਤਤਾ ਦੇ ਬਾਵਜੂਦ ਭਾਰਤ ਵਿਚ 100 ਸੀ ਸੁਇਟ ਕਾਰਜਕਾਰੀਆਂ ਦੇ ਪਲੱਸ ਸਰਵੇ ਵਿਚ ਇਹ ਨਤੀਜਾ ਸਾਹਮਣੇ ਆਇਆ ਹੈ ਕਿ ਮੱਧ ਤੋਂ ਵੱਡੇ ਆਕਾਰ ਦੀਆਂ 75 ਫ਼ੀਸਦੀ ਤੋਂ ਜ਼ਿਆਦਾ ਕੰਪਨੀਆਂ ਅਗਲੇ ਦੋ ਸਾਲਾਂ ਵਿਚ ਆਪਣਾ ਨਿਵੇਸ਼ ਘੱਟ ਤੋਂ ਘੱਟ 10 ਫ਼ੀਸਦੀ ਵਧਾਉਣ ਦੀ ਤਿਆਰੀ ਕਰ ਰਹੀਆਂ ਹਨ।’’ ਲਾਅ ਫਰਮ ਅਨੁਸਾਰ ਇਸ ਹਾਂ-ਪੱਖੀ ਧਾਰਨਾ ਦੀ ਵਜ੍ਹਾ ਕਾਰੋਬਾਰ ਸੁਗਮਤਾ, ਦੇਸ਼ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ਾਸਨ, ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਅਤੇ ਦੀਵਾਲਾ ਅਤੇ ਸੋਧ ਅਸਮਰੱਥਾ ਕੋਡ ਨੂੰ ਲਾਗੂ ਕਰਨਾ ਹੈ।
ਵੀਵੋ ਭਾਰਤ 'ਚ 4,000 ਕਰੋੜ ਰੁਪਏ ਦਾ ਕਰੇਗੀ ਨਿਵੇਸ਼
NEXT STORY