ਨਵੀਂ ਦਿੱਲੀ-ਭਾਰਤ 'ਚ ਸਮਾਰਟਫੋਨ ਦਾ ਬਾਜ਼ਾਰ 2018 'ਚ 14.5 ਫੀਸਦੀ ਵਧਿਆ ਹੈ। ਖੋਜ ਕੰਪਨੀ ਆਈ. ਡੀ. ਸੀ. ਅਨੁਸਾਰ 2018 'ਚ ਦੇਸ਼ 'ਚ ਕੁਲ 14.23 ਕਰੋੜ ਸਮਾਰਟਫੋਨ ਵਿਕੇ ਹਨ। ਸਾਲ 2017 'ਚ ਇਹ ਅੰਕੜਾ 12.43 ਕਰੋੜ ਸਮਾਰਟਫੋਨ ਦਾ ਸੀ। ਕੰਪਨੀ ਦੀ ਖੋਜ ਰਿਪੋਰਟ ਅਨੁਸਾਰ ਅਕਤੂਬਰ-ਦਸੰਬਰ, 2018 ਤਿਮਾਹੀ 'ਚ ਸਮਾਰਟਫੋਨ ਦੀ ਵਿਕਰੀ ਸਾਲਾਨਾ ਆਧਾਰ 'ਤੇ 19.5 ਫੀਸਦੀ ਵਧ ਕੇ 3.63 ਕਰੋੜ ਇਕਾਈ ਰਹੀ। ਇਸ ਤੋਂ ਪਿਛਲੇ ਸਾਲ 2017 ਦੀ ਇਸੇ ਮਿਆਦ 'ਚ ਇਹ ਅੰਕੜਾ 3.03 ਕਰੋੜ ਸਮਾਰਟਫੋਨ ਸੀ। ਹਾਲਾਂਕਿ ਇਸੇ ਮਿਆਦ 'ਚ ਵਿਕੇ ਸਮਾਰਟਫੋਨ ਦੀ ਗਿਣਤੀ 2018 ਦੀ ਹੀ ਜੁਲਾਈ-ਸਤੰਬਰ ਤਿਮਾਹੀ ਦੇ ਮੁਕਾਬਲੇ 15.1 ਫੀਸਦੀ ਘੱਟ ਹੈ।
ਆਈ. ਡੀ. ਸੀ. ਇੰਡੀਆ 'ਚ ਐਸੋਸੀਏਟ ਖੋਜ ਪ੍ਰਬੰਧਕ (ਖਪਤਕਾਰ ਉਪਕਰਨ) ਉਪਾਸਨਾ ਜੋਸ਼ੀ ਨੇ ਕਿਹਾ ਕਿ 2018 'ਚ ਮੁੱਖ ਤੌਰ 'ਤੇ ਆਨਲਾਈਨ ਵਿਕਰੀ ਕਰਨ ਵਾਲੇ ਸਮਾਰਟਫੋਨ ਬ੍ਰਾਂਡ ਦੀ ਹਿੱਸੇਦਾਰੀ 'ਚ ਜ਼ਿਕਰਯੋਗ ਵਾਧਾ ਹੋਇਆ। ਇਸ ਨਾਲ ਕੁਲ ਫੋਨ ਬਾਜ਼ਾਰ 'ਚ ਆਨਲਾਈਨ ਵਿਕਰੀ ਦੀ ਸਾਲਾਨਾ ਹਿੱਸੇਦਾਰੀ 38.4 ਫੀਸਦੀ ਦੇ ਸਭ ਤੋਂ ਉੱਚ ਪੱਧਰ 'ਤੇ ਰਹੀ। ਉਥੇ ਹੀ 2018 ਦੀ ਚੌਥੀ ਤਿਮਾਹੀ 'ਚ ਇਹ 42.2 ਫੀਸਦੀ ਹੋ ਗਈ। ਉਨ੍ਹਾਂ ਕਿਹਾ ਕਿ ਵਿਕਰੀ ਦੇ ਉੱਚ ਪੱਧਰ 'ਤੇ ਪੁੱਜਣ ਦੀ ਅਹਿਮ ਵਜ੍ਹਾ ਈ-ਵਣਜ ਕੰਪਨੀਆਂ ਵੱਲੋਂ ਕਈ ਦੌਰ 'ਚ ਛੋਟ ਦੇਣਾ, ਕੈਸ਼ਬੈਕ ਤੇ ਬਾਇਬੈਕ ਪੇਸ਼ਕਸ਼ ਕਰਨਾ ਹੈ।
ਟਾਟਾ ਮੋਟਰਸ ਦੀ ਕੌਮਾਂਤਰੀ ਵਿਕਰੀ 12 ਫੀਸਦੀ ਘਟੀ
NEXT STORY