ਨਵੀਂ ਦਿੱਲੀ-ਸੂਚਨਾ ਤਕਨੀਕੀ ਕੰਪਨੀ ਇਨਫੋਸਿਸ ਅਮਰੀਕਾ ਦੇ ਟੈਕਸਾਸ 'ਚ ਤਕਨੀਕੀ ਅਤੇ ਇਨੋਵੇਸ਼ਨ ਕੇਂਦਰ ਦੀ ਸ਼ੁਰੂਆਤ ਕਰੇਗੀ। ਕੰਪਨੀ ਇਸ ਦੇ ਲਈ 2020 ਤੱਕ 500 ਅਮਰੀਕੀ ਕਰਮਚਾਰੀ ਨਿਯੁਕਤ ਕਰੇਗੀ। ਕੰਪਨੀ ਨੇ ਕਿਹਾ ਕਿ ਇਹ ਕੇਂਦਰ ਟੈਕਸਾਸ ਦੇ ਰਿਚਰਡਸਨ 'ਚ ਸਥਿਤ ਹੋਵੇਗਾ। ਇਸ ਦਾ ਮੁੱਖ ਜ਼ੋਰ ਦੂਰਸੰਚਾਰ, ਪ੍ਰਚੂਨ ਅਤੇ ਬੈਂਕਿੰਗ ਖੇਤਰਾਂ 'ਤੇ ਹੋਵੇਗਾ। ਕੰਪਨੀ ਨੇ ਪਿਛਲੇ ਸਾਲ ਅਮਰੀਕਾ 'ਚ ਅਜਿਹੇ ਚਾਰ ਕੇਂਦਰ ਖੋਲ੍ਹਣ ਅਤੇ ਕਰੀਬ 10 ਹਜ਼ਾਰ ਅਮਰੀਕੀ ਲੋਕਾਂ ਨੂੰ ਰੋਜ਼ਗਾਰ ਦੇਣ ਦਾ ਐਲਾਨ ਕੀਤਾ ਸੀ। ਕੰਪਨੀ ਮਈ 2017 ਤੋਂ ਅਮਰੀਕਾ ਦੇ 6,200 ਲੋਕਾਂ ਨੂੰ ਰੋਜ਼ਗਾਰ ਦੇ ਚੁੱਕੀ ਹੈ।
ਸੇਬੀ ਨੇ ਕ੍ਰੈਡਿਟ ਰੇਟਿੰਗ ਏਜੰਸੀਆਂ ਲਈ ਡਿਸਕਲੋਜ਼ਰ, ਰੀਵਿਊ ਨਾਰਮਸ ਕੀਤੇ ਸਖਤ
NEXT STORY