ਨਵੀਂ ਦਿੱਲੀ— ਭਾਰਤੀ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ (ਇਰਡਾ) ਨੇ ਇੰਸ਼ੋਰੈਂਸ ਕੰਪਨੀਆਂ ਨੂੰ ਸਖਤ ਹੁਕਮ ਦਿੱਤਾ ਹੈ ਕਿ ਬੀਮਾ ਉਤਪਾਦਾਂ ਨਾਲ ਸੰਬੰਧਤ ਇਸ਼ਤਿਹਾਰ ਸਪੱਸ਼ਟ ਹੋਣੇ ਚਾਹੀਦੇ ਹਨ ਤੇ ਇਨ੍ਹਾਂ ਨਾਲ ਗਾਹਕ ਗੁੰਮਰਾਹ ਨਹੀਂ ਹੋਣੇ ਚਾਹੀਦੇ।
ਇਰਡਾ ਨੇ ਬੀਮਾ ਇਸ਼ਤਿਹਾਰਾਂ 'ਤੇ ਸਰਕੂਲਰ ਜਾਰੀ ਕੀਤਾ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਬੀਮਾ ਕੰਪਨੀਆਂ ਨੂੰ ਕੀ ਕਰਨਾ ਚਾਹੀਦਾ ਹੈ ਜਾਂ ਕੀ ਨਹੀਂ ਕਰਨਾ ਚਾਹੀਦਾ ਹੈ। ਉਸ ਨੇ ਸਰਕੂਲਰ ਵਿਚ ਕਿਹਾ ਹੈ ਕਿ ਸਾਰੇ ਬੀਮਾ ਇਸ਼ਤਿਹਾਰ ਸਪੱਸ਼ਟ, ਨਿਰਪੱਖ ਹੋਣ ਤੇ ਇਹ ਗੁੰਮਰਾਹ ਕਰਨ ਵਾਲੇ ਨਹੀਂ ਹੋਣੇ ਚਾਹੀਦੇ।ਇਰਡਾ ਨੇ ਕਿਹਾ ਕਿ ਜ਼ਰੂਰੀ ਖੁਲਾਸਾ ਵੀ ਉਸੇ ਭਾਸ਼ਾ ਵਿਚ ਕੀਤਾ ਜਾਣਾ ਚਾਹੀਦਾ ਹੈ ਜਿਸ ਵਿਚ ਪੂਰਾ ਇਸ਼ਤਿਹਾਰ ਹੈ।
ਸਰਕੂਲਰ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਕਿਸੇ ਵੀ ਉਤਪਾਦ ਦੇ ਨਾਮ ਅਤੇ ਮੁਨਾਫਾ ਵਿਚ ਇਸ ਤਰ੍ਹਾਂ ਦੇ ਸ਼ਬਦਾਂ ਦਾ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ ਜਿਸ ਨਾਲ ਗਾਹਕਾਂ ਵਿਚ ਸੁਰੱਖਿਆ ਦੀ ਕਾਲਪਨਿਕ ਭਾਵਨਾ ਪੈਦਾ ਹੋਵੇ। ਇਰਡਾ ਦੇ ਇਸ ਹੁਕਮ ਪਿੱਛੇ ਬੀਮਾ ਲੈਣ ਵਾਲੇ ਗਾਹਕਾਂ ਨੂੰ ਪਾਲਿਸੀ ਖਰੀਦਣ ਤੋਂ ਪਹਿਲਾਂ ਸਾਰੇ ਤਰ੍ਹਾਂ ਦੇ ਰਿਸਕ ਤੋਂ ਬਚਾਉਣਾ ਤੇ ਸਪੱਸ਼ਟ ਜਾਣਕਾਰੀ ਉਪਲੱਬਧ ਕਰਵਾਉਣਾ ਹੈ।
ਪਹਿਲੀ ਵਾਰ ਪੌਨੇ 3 ਘੰਟੇ ਲੇਟ ਹੋਈ ਤੇਜਸ ਐਕਸਪ੍ਰੈੱਸ, ਯਾਤਰੀਆਂ ਨੂੰ ਮਿਲੇਗਾ ਮੁਆਵਜ਼ਾ
NEXT STORY