ਨਵੀਂ ਦਿੱਲੀ — ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਲੋਂ ਮੰਦੀ ਦੇ ਦੌਰ 'ਚੋਂ ਲੰਘ ਰਹੀ ਅਰਥਵਿਵਸਥਾ ਨੂੰ ਬੂਸਟ ਦੇਣ ਲਈ ਕੀਤੇ ਗਏ ਸਕਾਰਾਤਮਕ ਐਲਾਨਾਂ ਤੋਂ ਬਾਅਦ ਲਗਾਤਰ ਦੂਜੇ ਦਿਨ ਸੋਮਵਾਰ ਨੂੰ ਘਰੇਲੂ ਸ਼ੇਅਰ ਬਜ਼ਾਰ 'ਚ ਤੇਜ਼ੀ ਦਰਜ ਕੀਤੀ ਗਈ ਹੈ। ਬਜ਼ਾਰ 'ਚ ਆਈ ਇਸ ਇਤਿਹਾਸਕ ਤੇਜ਼ੀ ਤੋਂ ਬਾਅਦ ਨਿਵੇਸ਼ਕ ਮਾਲਾਮਾਲ ਹੋ ਗਏ ਹਨ। ਦੋ ਦਿਨਾਂ 'ਚ ਨਿਵੇਸ਼ਕਾਂ ਦੀ ਦੌਲਤ 11 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਵਧ ਗਈ ਹੈ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਵੱਡੇ ਐਲਾਨ ਕਰਦੇ ਹੋਏ ਕਾਰਪੋਰੇਟ ਟੈਕਸ 'ਚ ਕਟੌਤੀ ਕਰ ਦਿੱਤੀ ਸੀ। ਇਸ ਦੇ ਨਾਲ ਹੀ ਐਲਟੀਸੀਜੀ ਟੈਕਸ 'ਤੇ ਸਰਚਾਰਜ ਵਾਪਸ ਲੈਣ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਸ਼ੇਅਰ ਬਜ਼ਾਰ 'ਚ ਇਤਿਹਾਸਕ ਤੇਜ਼ੀ ਆਈ ਅਤੇ ਸੈਂਸੈਕਸ 2200 ਅੰਕਾਂ ਤੋਂ ਜ਼ਿਆਦਾ ਮਜ਼ਬੂਤ ਹੋਇਆ ਸੀ।
ਬਜ਼ਾਰ ਨੇ ਸ਼ੁੱਕਰਵਾਰ ਨੂੰ ਦਰਜ ਕੀਤੀ ਦਹਾਕੇ ਦੀ ਸਭ ਤੋਂ ਵਧ ਤੇਜ਼ੀ
ਸਰਕਾਰ ਦੇ ਬੂਸਟਰ ਡੋਜ਼ ਤੋਂ ਬਾਅਦ ਸ਼ੁੱਕਰਵਾਰ ਨੂੰ ਸ਼ੇਅਰ ਬਜ਼ਾਰ 'ਚ ਦਹਾਕੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਇੰਟਰਾ-ਡੇਅ ਤੇਜ਼ੀ ਦਰਜ ਕੀਤੀ। ਕਾਰੋਬਾਰ ਦੇ ਅੰਤ 'ਚ ਸੈਂਸੈਕਸ ਕਰੀਬ 1921 ਅੰਕ ਉਛਲ ਕੇ 38,014.62 ਦੇ ਪੱਧਰ 'ਤੇ ਬੰਦ ਹੋਇਆ। ਇੰਟਰਾ-ਡੇਅ 'ਚ ਸੈਂਸੈਕਸ 2200 ਅੰਕਾਂ ਤੋਂ ਜ਼ਿਆਦਾ ਚੜ੍ਹਿਆ ਸੀ।
ਦੋ ਦਿਨਾਂ 'ਚ 3347 ਅੰਕ ਚੜ੍ਹਿਆ ਸੈਂਸੈਕਸ
ਪਿਛਲੇ ਦੋ ਦਿਨਾਂ 'ਚ ਬਜ਼ਾਰ 'ਚ ਤੇਜ਼ੀ ਦੇ ਕਾਰਨ ਸੈਂਸੈਕਸ 3300 ਅੰਕਾਂ ਤੋਂ ਜ਼ਿਆਦਾ ਚੜ੍ਹਿਆ ਹੈ। ਸ਼ੁੱਕਰਵਾਰ ਨੂੰ ਸੈਂਸੈਕਸ 1921 ਅੰਕ ਚੜ੍ਹ ਕੇ ਬੰਦ ਹੋਇਆ। ਇਸ ਦੇ ਨਾਲ ਹੀ ਸੋਮਵਾਰ ਦੇ ਕਾਰੋਬਾਰ ਸੈਂਸਕਸ 1426 ਅੰਕ ਵਧਿਆ। ਇਸ ਤਰ੍ਹਾਂ ਦੋ ਦਿਨਾਂ 'ਚ ਸੈਂਸੈਕਸ 'ਚ 3347 ਅੰਕਾਂ ਦਾ ਵਾਧਾ ਹੋਇਆ।
ਨਿਵੇਸ਼ਕਾਂ ਨੂੰ ਹੋਇਆ 11 ਲੱਖ ਕਰੋੜ ਤੋਂ ਜ਼ਿਆਦਾ ਦਾ ਫਾਇਦਾ
ਬੀਤੇ ਦੋ ਦਿਨਾਂ 'ਚ ਬਜ਼ਾਰ 'ਚ ਜ਼ੋਰਦਾਰ ਤੇਜ਼ੀ ਨਾਲ ਨਿਵੇਸ਼ਕ ਮਾਲਾਮਾਲ ਹੋਏ ਹਨ। 20 ਸਤੰਬਰ ਨੂੰ ਨਿਵੇਸ਼ਕਾਂ ਨੇ 6,82,938.6 ਕਰੋੜ ਰੁਪਏ ਕਮਾਏ ਸਨ। ਇਸ ਦੇ ਨਾਲ ਹੀ ਅੱਜ ਦੇ ਬਜ਼ਾਰ 'ਚ ਤੇਜ਼ੀ ਨਾਲ ਨਿਵੇਸ਼ਕਾਂ ਨੂੰ 4,27,311.92 ਕਰੋੜ ਰੁਪਏ ਦਾ ਫਾਇਦਾ ਹੋਇਆ। ਇਨ੍ਹÎਾਂ ਦੋ ਦਿਨਾਂ 'ਚ ਨਿਵੇਸ਼ਕਾਂ ਦੀ ਦੌਲਤ 11 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਵਧ ਗਈ।
ਬਲੈਕਰੌਕ ਨੇ ਐਸਕਾਰਟਸ 'ਚ ਹਿੱਸੇਦਾਰੀ ਘਟਾਈ, ਕਰੀਬ 700 ਕਰੋੜ ਦੇ ਸ਼ੇਅਰ ਵੇਚੇ
NEXT STORY