ਨਵੀਂ ਦਿੱਲੀ—ਭਾਰਤ ਸਰਕਾਰ ਦੇ 'ਮੇਕ ਇਨ ਇੰਡੀਆ' ਅਭਿਆਨ ਤਹਿਤ ਹੁਣ ਜਲਦ ਹੀ ਭਾਰਤ 'ਚ ਵੀ ਆਈਫੋਨ ਤਿਆਰ ਹੋਣਗੇ। ਆਈਫੋਨ ਦੀ ਅਸੈਂਬਲਿੰਗ ਕਰਨ ਵਾਲੀ ਕੰਪਨੀ ਫਾਕਸਕਾਨ ਟੈਕਨਾਲੋਜੀ ਗਰੁੱਪ ਨੇ ਇਸ ਗੱਲ ਦੇ ਸੰਕੇਤ ਦਿੱਤੇ ਹਨ। ਫਾਕਸਕਾਨ ਦੇ ਚੇਅਰਮੈਨ ਟੇਰੀ ਗੇਓ ਨੇ ਕਿਹਾ ਕਿ ਇਸ ਸਾਲ ਤੋਂ ਭਾਰਤ 'ਚ ਆਈਫੋਨ ਦਾ ਵੱਡਾ ਪੈਮਾਨੇ 'ਤੇ ਪ੍ਰੋਡਕਸ਼ਨ ਹੋਣ ਲੱਗੇਗਾ। ਹੁਣ ਤਕ ਜ਼ਿਆਦਾਤਰ ਚੀਨ 'ਚ ਹੀ ਪ੍ਰੋਡਕਸ਼ਨ ਕਰਨ ਵਾਲੀ ਕੰਪਨੀ ਦੀ ਪਾਲਿਸੀ 'ਚ ਇਹ ਇਕ ਤਰ੍ਹਾਂ ਨਾਲ ਵੱਡਾ ਬਦਲਾਅ ਹੈ।
ਗੇਓ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਭਾਰਤ ਲਈ ਸੱਦਾ ਦਿੱਤਾ ਹੈ। ਉਹ ਭਾਰਤ 'ਚ ਆਪਣੇ ਵਿਸਤਾਰ ਦੀ ਯੋਜਨਾ ਬਣਾ ਹੇ ਹਨ। ਬੀਤੇ ਕਈ ਸਾਲਾਂ ਤੋਂ ਬੈਂਗਲੁਰੂ ਦੇ ਇਕ ਪਲਾਂਟ'ਚ ਐਪਲ ਦੇ ਪੁਰਾਣੇ ਫੋਨ ਤਿਆਰ ਕੀਤੇ ਜਾ ਰਹੇ ਹਨ ਪਰ ਲੇਟੈਸਟ ਮਾਡਲਸ ਦੇ ਲਿਹਾਜ ਨਾਲ ਇਹ ਪਹਿਲਾ ਮੌਕਾ ਹੋਵੇਗਾ। ਬਲੂਮਰਗ ਨਿਊਜ਼ ਰਿਪੋਰਟ ਮੁਤਾਬਕ ਫਾਕਸਕਾਨ ਵੱਲੋਂ ਜਲਦ ਹੀ ਭਾਰਤ 'ਚ ਨਵੇਂ ਆਈਫੋਨਸ ਦੇ ਪ੍ਰੋਡਕਸ਼ਨ ਦਾ ਟ੍ਰਾਇਲ ਸ਼ੁਰੂ ਹੋ ਸਕਦਾ ਹੈ।
ਚੀਨ 'ਚ ਐਪਲ ਨੂੰ ਮਿਲ ਰਹੀ ਸਖਤ ਚੁਣੌਤੀ
ਕੰਪਨੀ ਚੇਨਈ ਦੇ ਬਾਹਰੀ ਇਲਾਕੇ 'ਚ ਸਥਿਤ ਆਪਣੀ ਫੈਕਟਰੀ ਤੋਂ ਇਹ ਉਤਪਾਦਨ ਸ਼ੁਰੂ ਕਰੇਗੀ। ਭਾਰਤ ਦੁਨੀਆ 'ਚ ਸਭ ਤੋਂ ਤੇਜ਼ੀ ਨਾਲ ਗ੍ਰੋਥ ਕਰ ਰਿਹਾ ਸਮਾਰਟਫੋਨ ਮਾਰਕੀਟ ਹੈ, ਜਦਕਿ ਚੀਨ 'ਚ ਐਪਲ ਨੂੰ ਸਥਾਨਕ ਕੰਪਨੀਆਂ ਹੁਵਾਵੇਈ ਅਤੇ ਸ਼ਿਓਮੀ ਤੋਂ ਸਖਤ ਟੱਕਰ ਝੇਲਣੀ ਪੈ ਰਹੀ ਹੈ। ਭਾਰਤ 'ਚ ਜ਼ਿਆਦਾ ਕੀਮਤ ਦੇ ਚੱਲਦੇ ਐਪਲ ਦਾ ਸ਼ੇਅਰ ਕਾਫੀ ਘੱਟ ਹੈ ਪਰ ਜੇਕਰ ਸਥਾਨਕ ਪੱਧਰ 'ਤੇ ਆਈਫੋਨ ਦਾ ਪ੍ਰੋਡਕਸ਼ ਹੁੰਦਾ ਹੈ ਤਾਂ ਕੀਮਤਾਂ ਘਟ ਹੋਣਗੀਆਂ ਅਤੇ ਇਸ ਨਾਲ ਕੰਪਨੀ ਦਾ ਮਾਰਕੀਟ ਸ਼ੇਅਰ ਵਧ ਸਕਦਾ ਹੈ।
1 ਮਈ ਤੋਂ ਬਦਲ ਰਿਹੈ SBI ਦਾ ਨਿਯਮ, 40 ਕਰੋੜ ਗਾਹਕਾਂ 'ਤੇ ਹੋਵੇਗਾ ਅਸਰ
NEXT STORY