ਨਵੀਂ ਦਿੱਲੀ — ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਤਿੰਨ ਦਿਨ ਦੇ ਸ਼ਾਨਦਾਰ ਸਮਾਰੋਹ ਲਈ ਇਟਲੀ ਦੇ ਲਗਜ਼ਰੀ ਵਿਲਾ 'ਚ ਮੰਗਣੀ ਕਰਨ ਜਾ ਰਹੇ ਹਨ। ਮੰਗਣੀ ਸਮਾਰੋਹ ਦੇ ਸ਼ਾਨਦਾਰ ਇਟਾਲੀਅਨ ਦ੍ਰਿਸ਼ਾਂ ਵਾਲੇ ਸਥਾਨ ਨੂੰ ਇੰਡੀਅਨ ਵੈਡਿੰਗ ਥੀਮ 'ਤੇ ਸਜਾਇਆ ਗਿਆ ਹੈ। ਮੰਗਣੀ ਦੇ ਇਸ ਖਾਸ ਸਮਾਰੋਹ 'ਚ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਹਸਤੀਆਂ ਅਤੇ ਬਾਕੀ ਮਹਿਮਾਨਾਂ ਦੇ ਆਗਮਨ ਦੀ ਸ਼ੁਰੂ ਹੋ ਗਿਆ ਹੈ।
ਇਸ ਸ਼ਾਨਦਾਰ ਸਮਾਰੋਹ ਦੇ ਦੂਜੇ ਦਿਨ ਦਾ ਜਸ਼ਨ ਇਟਲੀ ਦੀ ਲੇਕ ਕੋਮੋ 'ਤੇ ਬਣੇ ਲਗਜ਼ਰੀ ਵਿਲਾ ਓਲਮੋ 'ਚ ਮਨਾਇਆ ਜਾਵੇਗਾ।
ਮੰਗਣੀ ਵਾਲੇ ਸਥਾਨ ਨੂੰ ਪਹਿਲਾਂ ਹੀ ਸ਼ਾਨਦਾਰ ਲੁੱਕ ਵਿਚ ਸਜਾਇਆ ਜਾ ਚੁੱਕਿਆ ਹੈ।
ਦੂਜੇ ਦਿਨ ਦੇ ਜਸ਼ਨ ਵਿਚ ਇਟਾਲੀਅਨ ਕੂਜੀਨ ਨਾਲ ਸਜੀ ਗ੍ਰੈਂਡ ਡਿਨਰ ਪਾਰਟੀ ਦਾ ਆਯੋਜਨ ਸ਼ਾਮਲ ਹੈ। ਇਸ ਡਿਨਰ ਪਾਰਟੀ ਦਾ ਆਯੋਜਨ ਵਿਲਾ ਗੈਸਟਲ ਵਿਚ ਕੀਤਾ ਗਿਆ ਹੈ ਜਿਥੇ ਮਹਿਮਾਨ ਡਿਨਰ ਦੇ ਨਾਲ ਡਾਂਸ ਦਾ ਵੀ ਆਨੰਦ ਲੈ ਸਕਣਗੇ।
ਤਿੰਨ ਦਿਨਾਂ 'ਚ ਵੰਡੇ ਇਸ ਮੰਗਣੀ ਸਮਾਰੋਹ ਦਾ ਵੇਰਵਾ ਇਸ ਤਰ੍ਹਾਂ ਹੈ।
21 ਸਤੰਬਰ - ਅੰਬਾਨੀ ਪਰਿਵਾਰ ਨੇ ਪਹਿਲੇ ਦਿਨ ਲੇਮੋ ਕੋਮੋ 'ਚ ਪਹੁੰਚੇ ਉਨ੍ਹਾਂ ਦੇ ਮਹਿਮਾਨਾਂ ਦਾ ਸਵਾਗਤ ਵੈਲਕਮ ਲੰਚ ਨਾਲ ਕੀਤਾ। ਇਸ ਤੋਂ ਬਾਅਦ ਸ਼ਾਮ 5 ਵਜੇ ਵਿਲਾ ਬਾਲਿਬੋਨੋ 'ਚ ਡਿਨਰ ਦੇ ਨਾਲ ਇਕ ਗੈਸਟ ਸੈਲੀਬ੍ਰੇਸ਼ਨ ਹੋਇਆ।
22 ਸਤੰਬਰ - ਮੰਗਣੀ ਸਮਾਰੋਹ ਦੇ ਦੂਜੇ ਦਿਨ ਦੀ ਸ਼ੁਰੂਆਤ ਵਿਲਾ ਗੈਸਟਲ 'ਚ ਇਟਾਲੀਅਨ ਫੂਡ ਨਾਲ ਹੋਈ। ਇਸ ਦੇ ਨਾਲ ਸ਼ਨੀਵਾਰ ਸ਼ਾਮ ਨੂੰ ਵਿਲਾ ਓਲਮੋ 'ਚ ਮਹਿਮਾਨ ਡਿਨਰ ਅਤੇ ਡਾਂਸ ਲਈ ਇਕੱਠੇ ਹੋਣ ਜਾ ਰਹੇ ਹਨ।
23 ਸਤੰਬਰ - ਐਤਵਾਰ ਨੂੰ ਡਯੂਮੋ ਡੀ ਕੋਮੋ ਅਤੇ ਟੀਟ੍ਰੋ ਸੋਸਾਲੇ ਕਾਮੋ 'ਚ ਮਹਿਮਾਨਾਂ ਲਈ ਲੰਚ ਦਾ ਆਯੋਜਨ ਹੋਵੇਗਾ।
ਜ਼ਿਕਰਯੋਗ ਹੈ ਕਿ ਇਸ ਸਾਲ ਆਨੰਦ ਪੀਰਾਮਲ ਨੇ ਈਸ਼ਾ ਅੰਬਾਨੀ ਨੂੰ ਮਹਾਰਾਸ਼ਟਰ ਦੇ ਮਹਾਬਲੇਸ਼ਵਰਮ 'ਚ ਪ੍ਰਪੋਜ਼ ਕੀਤਾ ਸੀ। ਮਈ 'ਚ ਇਕ ਨਿੱਜੀ ਸਮਾਰੋਹ 'ਚ ਦੋਵਾਂ ਪਰਿਵਾਰਾਂ ਦੀ ਮੌਜੂਦਗੀ ਵਿਚ ਜਸ਼ਨ ਵੀ ਹੋਇਆ ਸੀ।
IL&FS ਵਿੱਤੀ ਸੇਵਾਵਾਂ ਦੇ ਐੱਮ.ਡੀ. ਅਤੇ ਸੀ.ਈ.ਓ. ਬਾਵਾ ਨੇ ਦਿੱਤਾ ਅਸਤੀਫਾ
NEXT STORY