ਜਲੰਧਰ- ਜੇਕਰ ਤੁਸੀਂ ਜੀਪ ਕੰਪਾਸ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੈ। ਜੀਪ ਨੇ ਆਪਣੀ ਪ੍ਰਸਿੱਧ ਐੱਸ.ਯੂ.ਵੀ. ਕੰਪਾਸ ਦੇ ਨਵੇਂ ਮਾਡਲ 'ਤੇ ਭਾਰਤ 'ਚ ਇਕ ਸਪੈਸ਼ਲ ਆਫਰ ਦਾ ਐਲਾਨ ਕੀਤਾ ਹੈ। ਕੰਪਨੀ 4 ਅਪ੍ਰੈਲ ਨੂੰ ਭਾਰਤ 'ਚ ਇੰਟਰਨੈਸ਼ਨਲ ਜੀਪ 4X4 ਡੇ ਮਨਾ ਰਹੀ ਹੈ। ਕੰਪਨੀ ਨੇ 'ਜੀਪ 4X4 ਮੰਥ' ਦਾ ਐਲਾਨ ਕੀਤਾ ਹੈ ਜੋ 4 ਅਪ੍ਰੈਲ ਤੋਂ 30 ਅਪ੍ਰੈਲ ਤਕ ਚੱਲੇਗਾ। ਇਸ ਦੌਰਾਨ ਕੰਪਾਸ ਦੇ ਨਵੇਂ ਮਾਡਲ 'ਤੇ ਸਪੈਸ਼ਲ ਆਫਰ ਮਿਲਣਗੇ।
ਇਸ ਆਫਰ ਤਹਿਤ ਜੋ ਗਾਹਕ ਨਵੀਂ ਕੰਪਾਸ ਦਾ ਟਾਪ ਐਂਡ ਲਿਮਟਿਡ 4X2 ਵੇਰੀਐਂਟ ਨੂੰ ਖਰੀਦਣਾ ਚਾਹੁੰਦੇ ਹਨ ਜਾਂ ਉਨ੍ਹਾਂ ਨੇ ਇਹ ਮਾਡਲ ਪਹਿਲਾਂ ਹੀ ਬੁੱਕ ਕਰ ਦਿੱਤਾ ਹੈ ਤਾਂ ਉਹ ਸਿਰਫ 50,000 ਰੁਪਏ ਦੇ ਕੇ ਟਾਪ ਐਂਡ ਲਿਮਟਿਡ 4X4 ਵੇਰੀਐਂਟ 'ਤੇ ਅਪਗ੍ਰੇਡ ਕਰ ਸਕਦੇ ਹਨ। ਹਾਲਾਂਕਿ ਇਨ੍ਹਾਂ ਦੋਵਾਂ ਹੀ ਵੇਰੀਐਂਟਸ 'ਚ 1.97 ਲੱਖ ਰੁਪਏ ਦਾ ਫਰਕ ਹੈ ਪਰ ਸਿਰਫ ਇਸ ਆਫਰ ਦੇ ਚੱਲਦੇ ਗਾਹਕ 1.47 ਲੱਖ ਤਕ ਦੀ ਬਚਤ ਕਰ ਸਕਦੇ ਹਨ। ਕੰਪਨੀ ਨੇ ਇਹ ਵੀ ਦੱਸਿਆ ਹੈ ਕਿ ਜਿਨ੍ਹਾਂ ਗਾਹਕਾਂ ਨੇ ਜੀਪ ਕੰਪਾਸ ਦੇ ਹੋਰ ਵੇਰੀਐਂਟ ਵੀ ਬੁੱਕ ਕਰਾਏ ਹਨ ਉਹ ਵੀ ਲਿਮਟਿਡ 4x2 ਟ੍ਰਿਮ ਅਤੇ ਬੁੱਕ ਕਰਾਏ ਗਏ ਵੇਰੀਐਂਟ ਦੇ ਵਿਚ ਕੀਮਤ 'ਚ ਅੰਤਰ ਨੂੰ ਦੇਣ ਤੋਂ ਬਾਅਦ ਇਸ ਆਫਰ ਦਾ ਲਾਭ ਲੈ ਸਕਦੇ ਹਨ।
ਐੱਫ.ਸੀ.ਏ. ਇੰਡੀਆ ਦੇ ਪ੍ਰੈਜ਼ੀਡੈਂਟ ਅਤੇ ਮੈਨੇਜਿੰਗ ਡਾਇਰੈਕਟਰ ਕੇਵਿਨ ਫਲਿਨ ਨੇ ਦੱਸਿਆ ਕਿ ਗਾਹਕਾਂ ਲਈ ਜੀਪ 4X4 ਮੰਥ ਸਾਡੇ ਇਸ ਬ੍ਰਾਂਡ ਦੀਆਂ ਸਮਰਥਾਵਾਂ ਅਤੇ ਐਡਵੈਂਚਰਸ ਨਾਲ ਜੁੜ ਦਾ ਇਕ ਬਿਹਤਰੀਨ ਮੌਕਾ ਹੈ। ਗਾਹਕ ਇਸ ਮਹੀਨੇ 'ਚ ਜੀਪ ਕੰਪਾਸ ਨੂੰ ਬੁੱਕ ਕਰਵਾ ਕੇ ਇਸ ਖਾਸ ਆਫਰ ਦਾ ਲਾਭ ਲੈ ਸਕਦੇ ਹਨ। ਭਾਰਤੀ ਬਾਜ਼ਾਰ 'ਚ ਲਾਂਚ ਕੀਤੇ ਜਾਣ ਤੋਂ ਬਾਅਦ ਅਸੀਂ 20,000 ਦੇ ਕਰੀਬ ਕੰਪਾਸ ਐੱਸ.ਯੂ.ਵੀ. ਵੇਚ ਚੁੱਕੇ ਹਾਂ ਜੋ ਸਾਡੇ ਲਈ ਮਾਨ ਵਾਲੀ ਗੱਲ ਹੈ। ਇਸ ਮਹੀਨੇ ਕੰਪਨੀ ਮੁੰਬਈ, ਪੁਣੇ ਅਤੇ ਹੈਦਰਾਬਾਦ 'ਚ ਜੀਪ ਕੈਂਪ ਵੀ ਲਗਾਏਗੀ ਜਿਥੇ ਬ੍ਰਾਂਡ 'ਚ ਦਿਲਚਸਪੀ ਰੱਖਣ ਵਾਲੇ ਗਾਹਕ 4X4 ਦਾ ਡਰਾਈਵਿੰਗ ਐਕਸਪੀਰੀਅੰਸ ਲੈ ਸਕਦੇ ਹਨ।
ਦੱਸ ਦਈਏ ਕਿ ਮੌਜੂਦਾ ਸਮੇਂ 'ਚ ਜੀਪ ਕੰਪਾਸ ਤਿੰਨ ਟ੍ਰਿਮ ਆਪਸ਼ਨ ਸਪੋਰਟ, ਲਾਂਗੀਟਿਊਡ ਅਤੇ ਲਿਮਟਿਡ 'ਚ ਉਪਲੱਬਧ ਹੈ। ਇਨ੍ਹਾਂ ਟ੍ਰਿਮਸ 'ਚ ਕੰਪਾਸ ਦੇ ਕੁੱਲ 10 ਵੇਰੀਐਂਟ ਆਉਂਦੇ ਹਨ ਜਿਨ੍ਹਾਂ 'ਚ 2.0 ਲੀਟਰ ਟਰਬੋ ਡੀਜ਼ਲ ਅਤੇ ਮਲਟੀ ਏਅਰ ਪਾਵਰਟ੍ਰੇਨ ਆਪਸ਼ਨ ਦੇ ਨਾਲ 1.4 ਲੀਟਰ ਟਰਬੋ ਪੈਟਰੋਲ ਇੰਜਣ ਹੈ। ਜੀਪ ਕੰਪਾਸ ਦੇ ਲਾਈਨਅਪ 'ਚ 4X4 ਅਤੇ 4X2 ਦੋਵਾਂ ਹੀ ਤਰ੍ਹਾਂ ਦੇ ਆਪਸ਼ਨ ਮਿਲਦੇ ਹਨ।
ਅਗਲੇ ਪੰਜ ਸਾਲਾਂ 'ਚ ਭਾਰਤ ਤਿਆਰ ਕਰ ਸਕਦਾ ਹੈ ਆਪਣਾ ਸਿਲੀਕਾਨ ਵੈਲੀ : ਵਿਸ਼ਵ ਬੈਂਕ
NEXT STORY