ਬਿਜ਼ਨੈੱਸ ਡੈਸਕ : ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਕਾਰਨ ਵਿਦੇਸ਼ੀ ਮੁਦਰਾ ਭੰਡਾਰ (Forex Reserves) ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਾਸੀਆਂ ਨੂੰ ਸੋਨੇ ਦੀ ਖਰੀਦ ਟਾਲਣ ਦੀ ਕੀਤੀ ਗਈ ਅਪੀਲ 'ਤੇ ਜਵੈਲਰੀ ਉਦਯੋਗ ਨੇ ਗੰਭੀਰ ਚਿੰਤਾ ਪ੍ਰਗਟਾਈ ਹੈ। ਆਲ ਇੰਡੀਆ ਜਵੈਲਰਜ਼ ਐਂਡ ਗੋਲਡਸਮਿਥ ਫੈਡਰੇਸ਼ਨ (AIJGF) ਨੇ ਕਿਹਾ ਹੈ ਕਿ ਸੋਨੇ ਦੀ ਖਰੀਦ ਨੂੰ ਰੋਕਣਾ ਕੋਈ ਹੱਲ ਨਹੀਂ ਹੈ, ਸਗੋਂ ਇਸ ਨਾਲ ਦੇਸ਼ ਦੇ ਲਗਭਗ 3.5 ਕਰੋੜ ਲੋਕਾਂ ਦੀ ਰੋਜ਼ੀ-ਰੋਟੀ ਖਤਰੇ ਵਿੱਚ ਪੈ ਸਕਦੀ ਹੈ।
ਇਹ ਵੀ ਪੜ੍ਹੋ : ਈਸ਼ਾ ਅੰਬਾਨੀ ਨੇ ਪਹਿਨੀ ਸੋਨੇ ਦੀ ਸਾੜੀ ਤੇ 200 ਕਰੋੜ ਦਾ ਬਲਾਊਜ਼, ਹੱਥ 'ਚ ਫੜਿਆ 'ਅੰਬ' ਬਣਿਆ ਚਰਚਾ ਦਾ ਵਿਸ਼ਾ
ਵਣਜ ਮੰਤਰੀ ਨੂੰ ਲਿਖੀ ਚਿੱਠੀ
ਜਵੈਲਰਜ਼ ਸੰਗਠਨ ਨੇ ਵਣਜ ਮੰਤਰੀ ਪੀਯੂਸ਼ ਗੋਇਲ ਨੂੰ ਇੱਕ ਪੱਤਰ ਲਿਖ ਕੇ ਆਪਣੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਵਿਦੇਸ਼ੀ ਮੁਦਰਾ ਭੰਡਾਰ ਅਤੇ ਵਧ ਰਹੇ ਆਯਾਤ ਬਿੱਲ ਬਾਰੇ ਚਿੰਤਾ ਸਮਝਣ ਯੋਗ ਹੈ, ਪਰ ਬਿਨਾਂ ਕਿਸੇ ਠੋਸ ਬਦਲ ਦੇ ਸੋਨੇ ਦੀ ਖਰੀਦ ਨੂੰ ਰੋਕਣਾ ਪੂਰੇ ਜਵੈਲਰੀ ਈਕੋਸਿਸਟਮ ਨੂੰ ਤਬਾਹ ਕਰ ਸਕਦਾ ਹੈ।
ਇਹ ਵੀ ਪੜ੍ਹੋ : ਟਰਾਂਸਪੋਰਟ ਸੈਕਟਰ ਨੂੰ ਲੱਗਿਆ ਵੱਡਾ ਝਟਕਾ : 80 ਹਜ਼ਾਰ ਟਰੱਕਾਂ ਦੇ ਪਹੀਏ ਜਾਮ, ਹਰ ਵਰਗ 'ਤੇ ਪੈ ਰਹੀ ਹੈ ਮਾਰ
ਛੋਟੇ ਕਾਰੀਗਰਾਂ ਅਤੇ ਜਵੈਲਰਾਂ 'ਤੇ ਪਵੇਗੀ ਮਾਰ
ਫੈਡਰੇਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਗਾਹਕਾਂ ਦੇ ਉਤਸ਼ਾਹ ਵਿੱਚ ਕਮੀ ਆਉਂਦੀ ਹੈ, ਤਾਂ ਇਸ ਨਾਲ ਬਾਜ਼ਾਰ ਵਿੱਚ ਗਾਹਕਾਂ ਦੀ ਆਮਦ ਘਟੇਗੀ ਅਤੇ ਮੈਨੂਫੈਕਚਰਿੰਗ ਆਰਡਰ ਵੀ ਘੱਟ ਹੋ ਜਾਣਗੇ। ਇਸ ਦਾ ਸਭ ਤੋਂ ਮਾੜਾ ਅਸਰ ਸਪਲਾਈ ਚੇਨ ਦੇ ਸਭ ਤੋਂ ਕਮਜ਼ੋਰ ਵਰਕਰਾਂ—ਛੋਟੇ ਜਵੈਲਰਾਂ ਅਤੇ ਕਾਰੀਗਰਾਂ—ਦੀ ਆਮਦਨ 'ਤੇ ਪਵੇਗਾ।
ਇਹ ਵੀ ਪੜ੍ਹੋ : ਜ਼ਮੀਨ 'ਤੇ ਜਹਾਜ਼ ਚਲਾਉਣ ਲਈ ਏਅਰਲਾਈਨ ਲੱਭ ਰਹੀ ਪਾਇਲਟ, 95 ਲੱਖ ਰੁਪਏ ਮਿਲੇਗੀ ਤਨਖ਼ਾਹ
AIJGF ਵੱਲੋਂ ਬਦਲਵੇਂ ਸੁਝਾਅ
ਸੰਗਠਨ ਮੁਤਾਬਕ ਮੰਗ ਨੂੰ ਖਤਮ ਕਰਨਾ ਹੱਲ ਨਹੀਂ ਹੈ। ਇਸ ਦੀ ਬਜਾਏ ਦੇਸ਼ ਦੇ ਅੰਦਰ ਪਏ ਬੇਕਾਰ (idle) ਸੋਨੇ ਨੂੰ ਗਤੀਸ਼ੀਲ (Mobilization) ਬਣਾਇਆ ਜਾਵੇ। ਇਸ ਦੇ ਨਾਲ ਹੀ ਸੋਨੇ ਦੀ ਰੀਸਾਈਕਲਿੰਗ 'ਤੇ ਜ਼ੋਰ ਦਿੱਤਾ ਜਾਵੇ ਤਾਂ ਜੋ ਨਵੇਂ ਆਯਾਤ ਦੀ ਲੋੜ ਘਟ ਸਕੇ ਅਤੇ ਦੇਸ਼ ਦੇ ਗੋਲਡ ਮੋਬਿਲਾਈਜ਼ੇਸ਼ਨ ਫਰੇਮਵਰਕ ਵਿੱਚ ਵੱਡੇ ਸੁਧਾਰ ਕੀਤੇ ਜਾਣ।
ਇਹ ਵੀ ਪੜ੍ਹੋ : ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਆਪਣਾ ਪੂਰਾ ਕਰਜ਼ਾ ਮੁਆਫ਼ ਤਾਂ ਧਿਆਨ ਨਾਲ ਪੜ੍ਹ ਲਓ RBI ਦੀ ਇਹ ਸਲਾਹ
ਉਨ੍ਹਾਂ ਕਿਹਾ ਕਿ ਸੋਨੇ ਦੀ ਖਰੀਦ ਨੂੰ ਟਾਲਣ ਦੀ ਬਜਾਏ, ਘਰੇਲੂ ਪੱਧਰ 'ਤੇ ਮੌਜੂਦ ਸੋਨੇ ਨੂੰ ਉਤਪਾਦਕ ਤਰੀਕੇ ਨਾਲ ਚਲਣ ਵਿੱਚ ਲਿਆਉਣਾ ਵਿਦੇਸ਼ੀ ਮੁਦਰਾ ਦੀ ਸਮੱਸਿਆ ਦਾ ਬਿਹਤਰ ਹੱਲ ਹੋ ਸਕਦਾ ਹੈ।
ਇਹ ਵੀ ਪੜ੍ਹੋ : ਪਾਸਪੋਰਟ ਬਣਵਾਉਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ! ਹੁਣ ਸਿਰਫ਼ 5 ਦਿਨਾਂ 'ਚ ਮਿਲੇਗਾ ਪਾਸਪੋਰਟ
ਇਹ ਵੀ ਪੜ੍ਹੋ : ਦੋ ਦਿਨ ਦੀ ਦੇਸ਼ ਵਿਆਪੀ Bank Strike ਦਾ ਐਲਾਨ, ਪ੍ਰਭਾਵਿਤ ਹੋ ਸਕਦੀਆਂ ਹਨ ਬੈਂਕਿੰਗ ਸੇਵਾਵਾਂ
ਇਹ ਵੀ ਪੜ੍ਹੋ : 400 ਕਰੋੜ ਦੀ ਮਾਲਕਣ ਹੈ ਵਿਜੇ ਥਲਪਤੀ ਦੀ ਪਤਨੀ, ਫਿਰ ਹੈ ਕਰਜ਼ਦਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਪੁਰਾਣੇ ਡਿਜ਼ਾਈਨ ਦੇ ਗਹਿਣੇ ਬਦਲੇ Latest Jewellery ਖ਼ਰੀਦ ਰਹੇ ਲੋਕ, Gold Exchange ਦਾ ਵਧਿਆ ਰੁਝਾਨ
NEXT STORY