ਨਵੀਂ ਦਿੱਲੀ–ਜੇ. ਐੱਸ. ਡਬਲਯੂ. ਸਟੀਲ ਦਾ ਕੱਚਾ ਇਸਪਾਤ ਉਤਪਾਦਨ ਅਕਤੂਬਰ 'ਚ ਕਰੀਬ 7 ਫੀਸਦੀ ਵਧ ਕੇ 13.38 ਲੱਖ ਟਨ ਰਿਹਾ। ਪਿਛਲੇ ਸਾਲ ਇਸੇ ਮਹੀਨੇ 'ਚ ਕੰਪਨੀ ਨੇ 12.54 ਲੱਖ ਟਨ ਕੱਚਾ ਇਸਪਾਤ ਉਤਪਾਦਿਤ ਕੀਤਾ ਸੀ। ਕੰਪਨੀ ਨੇ ਕਿਹਾ ਕਿ ਮਾਸਿਕ ਆਧਾਰ 'ਤੇ ਤੁਲਨਾ 'ਚ ਇਹ ਸਤੰਬਰ 2020 ਦੇ 12.88 ਲੱਖ ਟਨ ਉਤਪਾਦਨ ਤੋਂ 4 ਫੀਸਦੀ ਵੱਧ ਹੈ।
ਸਮੀਖਿਆ ਅਧੀਨ ਮਿਆਦ 'ਚ ਕੰਪਨੀ ਦਾ ਲੋਹੇ ਦੀ ਚਾਦਰ ਦੇ ਰੋਲ ਦਾ ਉਤਪਾਦਨ ਅਕਤੂਬਰ 2019 ਦੇ 9.77 ਲੱਖ ਟਨ ਦੇ ਲਗਭਗ ਬਰਾਬਰ 9.76 ਲੱਖ ਟਨ ਰਿਹਾ। ਮਾਸਿਕ ਆਧਾਰ 'ਤੇ ਇਸ ਦਾ ਉਤਪਾਦਨ ਸਤੰਬਰ ਦੇ 9.20 ਲੱਖ ਟਨ ਤੋਂ 6 ਫੀਸਦੀ ਵਧ ਰਿਹਾ। ਇਸ ਤਰ੍ਹਾਂ ਅਕਤੂਬਰ 'ਚ ਸਰੀਏ ਦਾ ਉਤਪਾਦਨ 16 ਫੀਸਦੀ ਵਧ ਕੇ 3.01 ਲੱਖ ਟਨ ਰਿਹਾ। ਪਿਛਲੇ ਸਾਲ ਇਸੇ ਮਹੀਨੇ 'ਚ ਇਹ 2.58 ਲੱਖ ਟਨ ਸੀ। ਮਾਸਿਕ ਆਧਾਰ 'ਤੇ ਇਹ ਸਤੰਬਰ ਦੇ 2.95 ਲੱਖ ਟਨ ਉਤਪਾਦਨ ਤੋਂ 2 ਫੀਸਦੀ ਵਧ ਰਿਹਾ।
ਦੀਵਾਲੀ ਤੋਂ ਪਹਿਲਾਂ ਹਵਾਈ ਮੁਸਾਫ਼ਰਾਂ ਨੂੰ ਸਰਕਾਰ ਨੇ ਦਿੱਤੀ ਵੱਡੀ ਸੌਗਾਤ
NEXT STORY