ਨਵੀਂ ਦਿੱਲੀ-ਭਾਰਤ ਅਤੇ ਦੱਖਣ ਕੋਰੀਆ ਸਮੇਤ ਵਿਸ਼ਵ ਵਪਾਰ ਸੰਗਠਨ (ਡਬਲਯੂ. ਟੀ. ਓ.) ਦੇ ਕੁੱਝ ਪ੍ਰਮੁੱਖ ਮੈਂਬਰ ਦੇਸ਼ਾਂ ਦੀ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਦਾਵੋਸ 'ਚ ਬੈਠਕ ਹੋਵੇਗੀ। ਇਸ 'ਚ ਬਹੁਪੱਖੀ ਬਾਡੀ 'ਚ ਸੁਧਾਰ ਲਈ ਉਪਰਾਲਿਆਂ 'ਤੇ ਚਰਚਾ ਕੀਤੀ ਜਾਵੇਗੀ। ਇਹ ਬੈਠਕ ਵਿਸ਼ਵ ਆਰਥਿਕ ਮੰਚ ਸਿਖਰ ਸੰਮਲੇਨ ਤੋਂ ਵੱਖ ਹੋਵੇਗੀ। ਅਧਿਕਾਰੀ ਨੇ ਕਿਹਾ ਕਿ ਵਣਜ ਸਕੱਤਰ ਅਨੂਪ ਵਾਧਵਾਨ ਇਸ ਬੈਠਕ 'ਚ ਭਾਰਤ ਦਾ ਅਗਵਾਈ ਕਰਨਗੇ। ਬੈਠਕ 'ਚ ਡਬਲਯੂ. ਟੀ. ਓ. ਦੇ ਪ੍ਰਮੁੱਖ ਮੈਂਬਰ ਸ਼ਾਮਲ ਹੋਣਗੇ। ਕੌਮਾਂਤਰੀ ਵਪਾਰ 'ਚ ਸੁਰੱਖਿਆਵਾਦ ਨੂੰ ਹੱਲਾਸ਼ੇਰੀ ਦਿੱਤੇ ਜਾਣ ਦਰਮਿਆਨ ਡਬਲਯੂ. ਟੀ. ਓ. ਦੇ ਇਨ੍ਹਾਂ ਮੈਂਬਰਾਂ ਦੀ ਬੈਠਕ ਅਹਿਮ ਮੰਨੀ ਜਾ ਰਹੀ ਹੈ।
ਰੇਲਵੇ ਨੇ 22 ਜੋੜੀ ਟਰੇਨਾਂ ਦੀਆਂ ਸੇਵਾਵਾਂ ਦਾ ਕੀਤਾ ਵਿਸਤਾਰ
NEXT STORY