ਨਵੀਂ ਦਿੱਲੀ—ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ 2.71 ਰੁਪਏ ਮਹਿੰਗਾ ਹੋ ਗਿਆ ਹੈ ਜਦਕਿ ਬਿਨ੍ਹਾਂ ਸਬਸਿਡੀ ਵਾਲੇ ਐੱਲ.ਪੀ.ਜੀ. ਸਿਲੰਡਰ ਦੀ ਕੀਮਤ 55.50 ਰੁਪਏ ਵਧਾ ਦਿੱਤੀ ਗਈ ਹੈ। ਐੱਲ.ਪੀ.ਜੀ. ਦੀਆਂ ਕੌਮਾਂਤਰੀ ਦਰਾਂ 'ਚ ਤੇਜ਼ੀ ਅਤੇ ਰੁਪਏ 'ਚ ਗਿਰਾਵਟ ਇਸ ਦੇ ਕਾਰਨ ਦੱਸੀ ਗਈ ਹੈ। ਖੁਦਰਾ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.) ਨੇ ਸ਼ਨੀਵਾਰ ਨੂੰ ਜਾਰੀ ਬਿਆਨ 'ਚ ਕਿਹਾ ਕਿ ਦਿੱਲੀ 'ਚ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ਆਮ ਅੱਧੀ ਰਾਤ ਤੋਂ 493.55 ਰੁਪਏ ਹੋ ਜਾਵੇਗੀ।

ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਪਿਛਲੇ ਮਹੀਨੇ ਦੀ ਔਸਤ ਬੈਂਚਮਾਰਕ ਦਰ ਅਤੇ ਵਿਦੇਸ਼ੀ ਮੁਦਰਾ ਵਿਨਿਯਮ ਦਰ ਦੇ ਆਧਾਰ 'ਤੇ ਐੱਲ.ਪੀ.ਜੀ. ਦੀ ਕੀਮਤ 'ਚ ਸੰਸ਼ੋਧਨ ਕਰਦੀ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਬਿਨ੍ਹਾਂ ਸਬਸਿਡੀ ਵਾਲੇ ਘਰੇਲੂ ਐੱਲ.ਪੀ.ਜੀ. ਸਿਲੰਡਰ ਦੀ ਵਧੀ ਕੀਮਤ 'ਤੇ ਜੀ.ਐੱਸ.ਜੀ. ਦੀ ਗਣਨਾ ਨਾਲ ਇਸ ਦੀ ਕੀਮਤ ਵਧੀ ਹੈ। ਸੰਸਾਰਿਕ ਬਾਜ਼ਾਰ 'ਚ ਕੀਮਤ ਵਧਣ ਤੋਂ ਬਿਨ੍ਹਾਂ ਸਬਸਿਡੀ ਵਾਲੇ ਐੱਲ.ਪੀ.ਜੀ. ਸਿਲੰਡਰ ਦੀ ਕੀਮਤ 55.55 ਰੁਪਏ ਵਧ ਜਾਂਦੀ ਹੈ। ਉੱਚ ਸੰਸਾਰਿਕ ਦਰਾਂ ਦੇ ਨਤੀਜੇ ਵਜੋਂ ਦਿੱਲੀ 'ਚ ਬਿਨ੍ਹਾਂ ਸਬਸਿਡੀ ਵਾਲੇ ਐੱਲ.ਪੀ.ਜੀ. ਸਿਲੰਡਰ ਦੀ ਕੀਮਤ 55.50 ਰੁਪਏ ਪ੍ਰਤੀ ਸਿਲੰਡਰ ਵਧ ਜਾਵੇਗੀ।

ਇੰਡੀਅਨ ਆਇਲ ਨੇ ਬਿਆਨ 'ਚ ਕਿਹਾ ਕਿ ਬਾਕੀ ਬਚੇ 52.79 ਰੁਪਏ (55.50-2.71 ਰੁਪਏ) ਗਾਹਕਾਂ ਨੂੰ ਮੁਆਵਜ਼ੇ ਦੇ ਰੂਪ 'ਚ ਉਨ੍ਹਾਂ ਦੇ ਬੈਂਕ ਖਾਤੇ 'ਚ ਸਥਾਨਾਂਤਰਿਕ ਕੀਤੇ ਜਾਣਗੇ। ਇਸ ਤਰ੍ਹਾਂ ਜੁਲਾਈ 2018 'ਚ ਗਾਹਕਾਂ ਦੇ ਬੈਂਕ ਖਾਤਿਆਂ 'ਚ ਸਬਸਿਡੀ ਟਰਾਂਸਫਰ ਵਧ ਕੇ 257.74 ਰੁਪਏ ਪ੍ਰਤੀ ਸਿਲੰਡਰ ਹੋ ਗਿਆ ਹੈ ਜੋ ਜੂਨ 2018 'ਚ 204.95 ਪੈਸੇ ਪ੍ਰਤੀ ਸਿਲੰਡਰ ਸੀ। ਇਸ ਤਰ੍ਹਾਂ ਸਬਸਿਡੀ ਵਾਲੇ ਐੱਲ.ਪੀ.ਜੀ. ਗਾਹਕ ਐੱਲ.ਪੀ.ਜੀ. ਦੀਆਂ ਕੌਮਾਂਤਰੀ ਦਰਾਂ 'ਚ ਵਾਧੇ ਨਾਲ ਸੁਰੱਖਿਅਤ ਹੈ। ਸਬਸਿਡੀ ਵਾਲੇ ਆਮ ਉਪਭੋਗਤਾ ਨੂੰ ਸਾਲ 'ਚ 14.2 ਕਿਲੋ ਦੇ 12 ਸਿਲੰਡਰ ਸਬਸਿਡੀ ਦੇ ਤਹਿਤ ਮਿਲਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਬਾਜ਼ਾਰ ਕੀਮਤ ਤੋਂ ਬਿਨ੍ਹਾਂ ਸਬਸਿਡੀ ਵਾਲਾ ਸਿਲੰਡਰ ਖਰੀਦਣਾ ਹੁੰਦਾ ਹੈ।
ਲੋਨ ਦੀ ਪ੍ਰਕਿਰਿਆ ਨੂੰ ਆਸਾਨ ਕਰਨ ਦੀ ਕੋਸ਼ਿਸ਼ 'ਚ ਸਰਕਾਰੀ ਬੈਂਕ, ਲਿਆਉਣਗੇ ਵੈੱਬ ਪੋਰਟਲ
NEXT STORY