ਮੁੰਬਈ(ਭਾਸ਼ਾ)-ਮਹਾਰਾਸ਼ਟਰ ਸਰਕਾਰ ਨੇ ਘਪਲੇ ਨਾਲ ਜੂਝ ਰਹੇ ਪੰਜਾਬ ਐਂਡ ਮਹਾਰਾਸ਼ਟਰ ਕੋਆਪ੍ਰੇਟਿਵ (ਪੀ. ਐੱਮ. ਸੀ.) ਬੈਂਕ ਦਾ ਮਹਾਰਾਸ਼ਟਰ ਰਾਜ ਸਹਿਕਾਰੀ (ਐੱਮ. ਐੱਸ. ਸੀ.) ਬੈਂਕ ’ਚ ਰਲੇਵਾਂ ਕਰਨ ਦਾ ਸੁਝਾਅ ਦਿੱਤਾ ਹੈ। ਇਸ ਨਾਲ ਪੀ. ਐੱਮ. ਸੀ. ਬੈਂਕ ਦੇ ਜਮ੍ਹਾਕਰਤਾਵਾਂ ਨੂੰ ਰਾਹਤ ਮਿਲੇਗੀ। ਊਧਵ ਠਾਕਰੇ ਸਰਕਾਰ ’ਚ ਮੰਤਰੀ ਜੈਯੰਤ ਪਾਟਿਲ ਨੇ ਕਿਹਾ ਕਿ ਜੇਕਰ ਜ਼ਰੂਰਤ ਹੋਵੇਗੀ ਤਾਂ ਸੂਬਾ ਸਰਕਾਰ ਪੀ. ਐੱਮ. ਸੀ. ਬੈਂਕ ਅਤੇ ਮਹਾਰਾਸ਼ਟਰ ਰਾਜ ਸਹਿਕਾਰੀ ਬੈਂਕ ਦੇ ਰਲੇਵੇਂ ਦੇ ਮੁੱਦੇ ’ਤੇ ਰਿਜ਼ਰਵ ਬੈਂਕ ਨਾਲ ਗੱਲ ਕਰੇਗੀ। ਪਾਟਿਲ ਨੇ ਕਿਹਾ ਕਿ ਮਹਾਰਾਸ਼ਟਰ ਰਾਜ ਸਹਿਕਾਰੀ ਬੈਂਕ ਦੀ ਵਿੱਤੀ ਹਾਲਤ ਚੰਗੀ ਹੈ ਅਤੇ ਪੀ. ਐੱਮ. ਸੀ. ਬੈਂਕ ਦਾ ਰਲੇਵਾਂ ਇਸ ’ਚ ਕਰਨ ’ਚ ਕੋਈ ਮੁਸ਼ਕਿਲ ਨਹੀਂ ਹੋਣੀ ਚਾਹੀਦੀ ਹੈ।
ਕੀਆ ਮੋਟਰਸ ਹਰ 6 ਮਹੀਨੇ ’ਚ ਪੇਸ਼ ਕਰੇਗੀ ਨਵਾਂ ਮਾਡਲ!
NEXT STORY