ਮੁੰਬਈ — ਮਹਾਰਾਸ਼ਟਰ ਸਰਕਾਰ ਜ਼ਮੀਨ ਦੇ ਮਾਲਿਕਾਨਾ ਹੱਕ ਦੀ ਰਜਿਸਟਰੇਸ਼ਨ ਲਈ ਪ੍ਰਣਾਲੀ ਲਿਆਉਣ ਦੀ ਦਿਸ਼ਾ 'ਚ ਕੰਮ ਕਰ ਰਹੀ ਹੈ। ਇਸ ਪ੍ਰਣਾਲੀ ਦੁਆਰਾ ਜ਼ਮੀਨ ਦੀ ਮਾਲਕੀ ਅਤੇ ਇਸ ਨਾਲ ਜੁੜੀ ਹੋਰ ਜਾਣਕਾਰੀ ਇਕ ਹੀ ਥਾਂ ਤੋਂ ਪ੍ਰਾਪਤ ਕੀਤੀ ਜਾ ਸਕੇਗੀ। ਇਸ ਪਹਿਲ ਨੂੰ ਅਮਲੀ ਜਾਮਾ ਪਹਿਨਾਉਣ ਲਈ ਸੂਬਾ ਸਰਕਾਰ ਨੇ ਮਹਾਰਾਸ਼ਟਰ ੦ Land Title Act ਲਿਆਉਣ ਦਾ ਪ੍ਰਸਤਾਵ ਦਿੱਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮਾਲਿਕਾਨਾ ਹੱਕ 'ਤੇ ਸਥਿਤੀ ਸਾਫ ਕਰਨ ਲਈ ਇਹ ਵਿਵਸਥਾ ਇਕ ਸਿੰਗਲ ਵਿੰਡੋ ਦੀ ਤਰ੍ਹਾਂ ਕੰਮ ਕਰੇਗੀ।
ਮਹਾਰਸ਼ਟਰ ਸਰਕਾਰ ਦਾ ਇਹ ਕਦਮ ਇਸ ਦਿਸ਼ਾ ਵਿਚ ਇਕ ਸ਼ੁਰੂਆਤ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਸ਼ੁਰੂ 'ਚ ਸੂਬਾ ਸਰਕਾਰ ਇਹ ਪ੍ਰਣਾਲੀ ਮੁੰਬਈ ਵਿਚ ਲਾਗੂ ਕਰੇਗੀ। ਸੂਬਾ ਸਰਕਾਰ ਦੇ ਅਧਿਕਾਰੀ ਫਿਲਹਾਲ ਚੋਣ ਜ਼ਾਬਤਾ ਲੱਗਾ ਹੋਣ ਕਰਕੇ ਇਸ ਬਾਰੇ ਕੁਝ ਵੀ ਕਹਿਣ ਤੋਂ ਬਚ ਰਹੇ ਹਨ। ਪਰ ਸੂਤਰਾਂ ਦਾ ਕਹਿਣਾ ਹੈ ਕਿ ਇਹ ਪ੍ਰਣਾਲੀ ਸਭ ਤੋਂ ਪਹਿਲਾਂ ਮੁੰਬਈ ਵਿਚ ਸ਼ੁਰੂ ਹੋਵੇਗੀ।
ਸੂਬਾ ਸਰਕਾਰ ਸਭ ਤੋਂ ਪਹਿਲਾਂ ਕੈਬਨਿਟ ਤੋਂ ਇਹ ਪ੍ਰਸਤਾਵ ਪਾਸ ਕਰਵਾਏਗਾ ਅਤੇ ਇਸ ਤੋਂ ਬਾਅਦ ਮੱਧ ਜੂਨ ਤੋਂ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਸੈਸ਼ਨ 'ਚ ਇਸ ਨੂੰ ਪਾਸ ਕਰਵਾਇਆ ਜਾਵੇਗਾ। ਸੂਬਾ ਵਿਧਾਨ ਸਭਾ ਦੇ ਦੋਵਾਂ ਸਦਨਾਂ ਵਿਚ ਇਸ ਨੂੰ ਪਾਸ ਕਰਵਾਉਣ ਤੋਂ ਬਾਅਦ ਇਸ ਨੂੰ ਅਸਾਨੀ ਨਾਲ ਲਾਗੂ ਕੀਤਾ ਜਾ ਸਕੇਗਾ। ਸੂਬੇ ਵਿਚ ਅਕਤੂਬਰ 'ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਇਸ ਲਈ ਇਹ ਪੂਰੀ ਪ੍ਰਕਿਰਿਆ ਤਿੰਨ ਮਹੀਨੇ ਅੰਦਰ ਪੂਰੀ ਕਰਨੀ ਹੋਵੇਗੀ। ਇਸ ਪ੍ਰਣਾਲੀ ਦੇ ਤਹਿਤ ਜ਼ਮੀਨ ਨਾਲ ਜੁੜੀਆਂ ਸਾਰੀਆਂ ਸੂਚਨਾਵਾਂ ਨੂੰ ਵੱਖ-ਵੱਖ ਏਜੰਸੀਆਂ ਤੋਂ ਮੰਗਵਾ ਕੇ ਇਕ ਥਾਂ ਇਕੱਠਾ ਕੀਤਾ ਜਾਵੇਗਾ। ਸੂਤਰਾਂ ਨੇ ਦੱਸਿਆ ਹੈ ਕਿ ਰੈਗੂਲੇਟਰ ਸੂਬੇ ਵਿਚ ਜ਼ਮੀਨ ਨਾਲ ਜੁੜੇ ਰਿਕਾਰਡ ਦੇ ਰੱਖ-ਰਖਾਅ ਅਤੇ ਹਿਸਾਬ-ਕਿਤਾਬ ਵਿਚ ਸੁਧਾਰ ਕਰਦਾ ਰਹੇਗਾ।
ਸੋਨਾ 50 ਰੁਪਏ ਫਿਸਲਿਆ, ਚਾਂਦੀ ਸਥਿਰ
NEXT STORY