ਨਵੀਂ ਦਿੱਲੀ—ਮਹਿੰਦਰਾ ਇਲੈਕਟ੍ਰੋਨਿਕ ਮੋਬਿਲਿਟੀ ਨੇ ਬੰਗਲੁਰੂ 'ਚ 100 ਕਰੋੜ ਰੁਪਏ ਦੇ ਨਿਵੇਸ਼ ਨਾਲ ਤਿਆਰ ਇਲੈਕਟ੍ਰਿਕ ਤਕਨਾਲੋਜੀ ਵਿਨਿਰਮਾਣ ਕੇਂਦਰ ਦੀ ਵੀਰਵਾਰ ਨੂੰ ਸ਼ੁਰੂਆਤ ਕੀਤੀ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਇਸ ਨਵੇਂ ਪਲਾਂਟ ਨਾਲ ਉਸ ਦੀ ਵਿਨਿਰਮਾਣ ਸਮਰੱਥਾ ਵਧ ਕੇ ਪ੍ਰਤੀ ਸਾਲ 25 ਹਜ਼ਾਰ ਇਕਾਈ ਹੋ ਜਾਵੇਗੀ। ਕੰਪਨੀ ਨੇ ਕਿਹਾ ਕਿ +ਐੱਮਈ ਬ੍ਰਾਂਡ ਦੇ ਤਹਿਤ ਇਸ ਪਲਾਂਟ 'ਚ ਬੈਟਰੀ ਪੈਕ, ਪਾਵਰ ਇਲੈਕਟ੍ਰੋਨਿਕਸ ਅਤੇ ਮੋਟਰ ਅਸੈਂਬਲੀ ਦਾ ਵਿਨਿਰਮਾਣ ਹੋਵੇਗਾ। ਕੰਪਨੀ ਨੇ ਕਿਹਾ ਕਿ ਇਸ ਪਲਾਂਟ ਨਾਲ 200 ਲੋਕਾਂ ਨੂੰ ਰੋਜ਼ਗਾਰ ਦਾ ਪ੍ਰਤੱਖ ਮੌਕਾ ਮਿਲੇਗਾ। ਮਹਿੰਦਰਾ ਐਂਡ ਮਹਿੰਦਰਾ ਦੇ ਪ੍ਰਬੰਧ ਨਿਰਦੇਸ਼ਕ ਅਤੇ ਮਹਿੰਦਰਾ ਇਲੈਕਟ੍ਰੋਨਿਕ ਦੇ ਚੇਅਰਮੈਨ ਪਵਨ ਗੋਇਨਕਾ ਨੇ ਕਿਹਾ ਕਿ ਇਲੈਕਟ੍ਰੋਨਿਕ ਤਕਨਾਲੋਜੀ ਦੇ ਖੇਤਰ 'ਚ ਵਿਨਿਰਮਾਣ ਪਲਾਂਟ ਸਥਾਨਕ ਮੁੱਲਵਰਧਨ ਅਤੇ ਦੇਸ਼ 'ਚ ਕਿਫਾਇਤੀ ਇਲੈਕਟ੍ਰੋਨਿਕ ਵਾਹਨ ਲਿਆਉਣ ਦੀ ਦਿਸ਼ਾ 'ਚ ਕੰਪਨੀ ਦਾ ਵੱਖਰਾ ਕਦਮ ਹੈ।
ਕੰਪਨੀ ਨੇ ਲੀਥੀਅਮ ਆਇਨ ਬੈਟਰੀ ਵਾਲਾ ਪਹਿਲਾਂ ਤਿੰਨ ਪਹੀਆ ਵਾਹਨ ਟ੍ਰਿਯੋ ਯਾਰੀ ਵੀ ਪੇਸ਼ ਕੀਤਾ ਹੈ। ਬੰਗਲੁਰੂ ਸ਼ੋਅਰੂਮ 'ਚ ਇਨ੍ਹਾਂ ਦੀ ਕੀਮਤਾਂ 1.36 ਲੱਖ ਰੁਪਏ ਤੋਂ ਸ਼ੁਰੂ ਹੈ।
ਬੈਟਰੀ ਵਾਲਾ ਕ੍ਰੈਡਿਟ ਕਾਰਡ ਲਾਂਚ, ਬਟਨ ਦਬਾਉਂਦੇ ਹੀ ਮਿਲੇਗਾ 'ਲੋਨ'
NEXT STORY