ਮੁੰਬਈ— ਏਸ਼ੀਆਈ ਬਾਜ਼ਾਰਾਂ 'ਚ ਮਿਲੇ-ਜੁਲੇ ਕਾਰੋਬਾਰ ਅਤੇ ਯੂਰਪੀ ਬਾਜ਼ਾਰ 'ਚ ਗਿਰਾਵਟ ਤੋਂ ਮਿਲੇ ਸੰਕੇਤਾਂ ਨਾਲ ਸੈਂਸੈਕਸ ਅਤੇ ਨਿਫਟੀ ਸਪਾਟ ਹੋ ਕੇ ਬੰਦ ਹੋਏ ਹਨ। ਸੈਂਸੈਕਸ 30 ਅੰਕਾਂ ਦੇ ਹਲਕੇ ਵਾਧੇ ਨਾਲ 33,626.97 'ਤੇ ਬੰਦ ਹੋਇਆ ਹੈ। ਨਿਫਟੀ ਸਪਾਟ 6.45 ਅੰਕ ਵਧ ਕੇ 10,331.60 'ਤੇ ਬੰਦ ਹੋਇਆ ਹੈ। ਅਮਰੀਕਾ ਅਤੇ ਚੀਨ ਵੱਲੋਂ ਇਕ-ਦੂਜੇ ਦੇ ਸਾਮਾਨਾਂ 'ਤੇ ਟੈਰਿਫ ਲਾਉਣ ਨਾਲ ਟਰੇਡ ਵਾਰ ਦਾ ਸੰਕਟ ਵਧਣ ਦੀ ਸੰਭਾਵਨਾ ਦਾ ਅਸਰ ਬਾਜ਼ਾਰਾਂ 'ਤੇ ਨਜ਼ਰ ਆਇਆ। ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨੀ ਸਾਮਾਨਾਂ 'ਤੇ 100 ਅਰਬ ਡਾਲਰ ਦਾ ਵਾਧੂ ਟੈਰਿਫ ਲਾਉਣ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਇਹ ਅਮਰੀਕਾ 'ਚ ਆਉਣ ਵਾਲੇ 1300 ਚੀਨੀ ਸਾਮਾਨਾਂ 'ਤੇ ਪਹਿਲਾਂ ਤੋਂ ਲਗਾਏ 25 ਫੀਸਦੀ ਟੈਕਸ ਦੇ ਇਲਾਵਾ ਹੈ।
ਇਸ ਦੌਰਾਨ ਜਾਪਾਨ ਦਾ ਬਾਜ਼ਾਰ ਨਿੱਕੇਈ 77.9 ਅੰਕ ਯਾਨੀ 0.36 ਫੀਸਦੀ ਡਿੱਗ ਕੇ 21,567.52 'ਤੇ ਬੰਦ ਹੋਇਆ ਹੈ। ਦੱਖਣੀ ਕੋਰੀਆਈ ਦਾ ਬਾਜ਼ਾਰ ਕੋਸਪੀ ਵੀ 0.33 ਫੀਸਦੀ ਦੀ ਗਿਰਾਵਟ ਨਾਲ 2,429.58 'ਤੇ ਬੰਦ ਹੋਇਆ, ਜਦੋਂ ਕਿ ਆਸਟ੍ਰੇਲੀਆ ਦਾ ਐੱਸ. ਐਂਡ. ਪੀ./ਏ. ਐੱਸ. ਐਕਸ.-200 ਇੰਡੈਕਸ ਸਪਾਟ ਹੋ ਕੇ 5,788.70 'ਤੇ ਬੰਦ ਹੋਇਆ ਹੈ। ਹਾਲਾਂਕਿ ਹਾਂਗ ਕਾਂਗ ਦੇ ਹੈਂਗ ਸੇਂਗ 'ਚ 1.11 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ। ਇਸ ਸਮੇਂ ਸਿੰਗਾਪੁਰ 'ਚ ਐਸ. ਜੀ. ਐਕਸ. ਨਿਫਟੀ 5 ਅੰਕ ਦੀ ਗਿਰਾਵਟ ਨਾਲ 10,350 ਦੇ ਨੇੜੇ-ਤੇੜੇ ਕਾਰੋਬਾਰ ਕਰਦਾ ਨਜ਼ਰ ਆਇਆ।
ਸੈਂਸੈਕਸ, ਨਿਫਟੀ 'ਤੇ ਇਸ ਤਰ੍ਹਾਂ ਕਾਰੋਬਾਰ
— ਬੀ. ਐੱਸ. ਈ. ਲਾਰਜ ਕੈਪ, ਮਿਡ ਕੈਪ ਅਤੇ ਸਮਾਲ ਕੈਪ ਤੇਜ਼ੀ ਨਾਲ ਬੰਦ ਹੋਏ ਹਨ। ਲਾਰਜ ਕੈਪ ਇੰਡੈਕਸ 0.2 ਫੀਸਦੀ ਦੀ ਹਲਕੀ ਮਜ਼ਬੂਤੀ ਨਾਲ 4,043.27 'ਤੇ, ਮਿਡ ਕੈਪ 06 ਫੀਸਦੀ ਵਧ ਕੇ 16,596.57 'ਤੇ ਅਤੇ ਸਮਾਲ ਕੈਪ ਇੰਡੈਕਸ 0.6 ਫੀਸਦੀ ਚੜ੍ਹ ਕੇ 17,882.99 'ਤੇ ਬੰਦ ਹੋਇਆ ਹੈ।
— ਬੀ. ਐੱਸ. ਈ. ਮੈਟਲ, ਆਇਲ ਐਂਡ ਗੈਸ, ਪਾਵਰ ਅਤੇ ਆਟੋ ਸੈਕਟਰ 'ਚ ਅੱਜ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲਿਆ। ਆਇਲ ਐਂਡ ਗੈਸ ਸੈਕਟਰ ਦੇ ਜ਼ਿਆਦਾਤਰ ਸਟਾਕ ਹਰੇ ਨਿਸ਼ਾਨ 'ਤੇ ਕਾਰੋਬਾਰ ਕਰਦੇ ਹੋਏ ਬੰਦ ਹੋਏ ਹਨ।
— ਸੈਂਸੈਕਸ 'ਚ ਭਾਰਤੀ ਸਟੇਟ ਬੈਂਕ, ਅਡਾਣੀ ਪੋਰਟਸ, ਸਨਫਾਰਮਾ, ਟਾਟਾ ਸਟੀਲ, ਆਈ. ਸੀ. ਆਈ. ਸੀ. ਆਈ. ਬੈਂਕ ਅਤੇ ਡਾ. ਰੈਡੀਜ਼ ਦੇ ਸ਼ੇਅਰਾਂ ਨੇ ਚੰਗਾ ਪ੍ਰਦਰਸ਼ਨ ਕੀਤਾ, ਜਦੋਂ ਕਿ ਨਿਫਟੀ 'ਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਸ਼ੇਅਰਾਂ 'ਚ ਲੁਪਿਨ, ਬੀ. ਪੀ. ਸੀ. ਐੱਲ., ਟਾਈਟਨ ਕੰਪਨੀ, ਐੱਚ. ਪੀ. ਸੀ. ਐੱਲ., ਅਤੇ ਟਾਟਾ ਸਟੀਲ ਸ਼ਾਮਲ ਸਨ।
— ਸੈਂਸੈਕਸ ਅਤੇ ਨਿਫਟੀ 'ਚ ਟਾਪ ਖਰਾਬ ਪ੍ਰਦਰਸ਼ਨ ਕਰਨ ਵਾਲੇ ਸ਼ੇਅਰਾਂ 'ਚ ਅੱਜ ਭਾਰਤੀ ਏਅਰਟੈੱਲ ਅਤੇ ਇੰਫੋਸਿਸ ਰਹੇ। ਇਸ ਦੇ ਇਲਾਵਾ ਸੈਂਸੈਕਸ 'ਚ ਲਾਰਸਨ, ਬਜਾਜ ਆਟੋ ਅਤੇ ਟਾਟਾ ਮੋਟਰਜ਼ (ਡੀ) ਨੇ ਖਰਾਬ ਪ੍ਰਦਰਸ਼ਨ ਕੀਤਾ। ਨਿਫਟੀ 'ਚ ਟਾਪ ਗਿਰਾਵਟ ਵਾਲੇ ਸ਼ੇਅਰਾਂ 'ਚ ਆਈਡੀਆ, ਵੇਦਾਤਾਂ ਅਤੇ ਐੱਚ. ਸੀ. ਐੱਲ. ਟੈੱਕ ਸ਼ਾਮਲ ਸਨ।
ਸਰਵੇ 'ਚ ਖੁਲਾਸਾ, 60 ਫੀਸਦੀ ਭਾਰਤੀ ਡਰਾਈਵਿੰਗ ਦੇ ਸਮੇਂ ਕਰਦੇ ਹਨ ਮੋਬਾਇਲ ਫੋਨ ਦੀ ਵਰਤੋਂ
NEXT STORY