ਵਰਸਾਏ (ਫ਼ਰਾਂਸ)— 129 ਸਾਲ ਬਾਅਦ ਕਿਲੋਗ੍ਰਾਮ ਮਾਪਣ ਦਾ ਤਰੀਕਾ ਬਦਲ ਗਿਆ ਹੈ। ਹੁਣ ਤੱਕ ਇਸ ਨੂੰ ਪਲਾਟੀਨਮ-ਇਰਿਡੀਅਮ ਦੇ ਅਲਾਏ ਨਾਲ ਬਣੇ ਜਿਸ ਸਿਲੰਡਰ ਨਾਲ ਮਿਣਿਆ ਜਾਂਦਾ ਸੀ, ਉਸ ਨੂੰ ਰਿਟਾਇਰ ਕਰ ਦਿੱਤਾ ਗਿਆ ਹੈ। ਸਾਲ 1889 ਤੋਂ ਇਸ ਨੂੰ ਮਾਪ ਮੰਨਿਆ ਜਾਂਦਾ ਸੀ । ਹਾਲਾਂਕਿ ਹੁਣ ਵਿਗਿਆਨੀ ਮਾਪ ਰਾਹੀਂ ਕਿਲੋਗ੍ਰਾਮ ਤੈਅ ਹੋਵੇਗਾ । ਇਸ ਬਾਰੇ ਪੈਰਿਸ ਵਿਚ ਹੋਈ ਦੁਨੀਆਭਰ ਦੇ ਵਿਗਿਆਨੀਆਂ ਦੀ ਬੈਠਕ ਵਿਚ ਸਹਿਮਤੀ ਨਾਲ ਫੈਸਲਾ ਕੀਤਾ ਗਿਆ ਹੈ। ਹਾਲਾਂਕਿ ਮਾਪ ਦਾ ਤਰੀਕਾ ਬਦਲਣ ਨਾਲ ਬਾਜ਼ਾਰ ਵਿਚ ਹੋਣ ਵਾਲੇ ਮਾਪ ਵਿਚ ਫਰਕ ਨਹੀਂ ਪਵੇਗਾ । ਇਸ ਦੇ ਨਾਲ ਹੀ ਬਿਜਲਈ ਤੱਕੜੀ (ਈ. ਵੇਅਇੰਗ ਮਸ਼ੀਨ) ਦੀ ਇਕਾਈ ਐਂਪੀਅਰ, ਤਾਪ ਮਾਪਣ ਦੀ ਇਕਾਈ ਕੈਲਵਿਨ ਅਤੇ ਪਦਾਰਥ ਦੀ ਮਾਤਰਾ ਮਾਪ ਮੋਲ ਦੀਆਂ ਨਵੀਆਂ ਪਰਿਭਾਸ਼ਾਵਾਂ ਨੂੰ ਵੀ ਸਹਿਮਤੀ ਮਿਲ ਗਈ ਹੈ। 20 ਮਈ 2019 ਤੋਂ ਨਵੀਂ ਪਰਿਭਾਸ਼ਾ ਲਾਗੂ ਹੋ ਜਾਵੇਗੀ। ਕਿਲੋਗ੍ਰਾਮ ਨੂੰ ਇਕ ਬੇਹੱਦ ਛੋਟੇ ਪਰ ਅਚੱਲ ਭਾਰ ਰਾਹੀਂ ਪਰਿਭਾਸ਼ਿਤ ਕੀਤਾ ਜਾਵੇਗਾ। ਇਸ ਦੇ ਲਈ 'ਪਲੈਂਕ ਕਾਂਸਟੈਂਟ' ਦੀ ਵਰਤੋਂ ਕੀਤੀ ਜਾਵੇਗੀ। ਨਵੀਂ ਪਰਿਭਾਸ਼ਾ ਲਈ ਭਾਰ ਮਾਪਣ ਦਾ ਕੰਮ ਕਿੱਬਲ ਨਾਂ ਦਾ ਇਕ ਤਰਾਜੂ ਕਰੇਗਾ। ਹੁਣ ਇਸ ਦਾ ਆਧਾਰ ਪਲਾਟੀਨਮ ਇਰੀਡੀਅਮ ਦਾ ਸਿਲੰਡਰ ਨਹੀਂ ਹੋਵੇਗਾ। ਇਸ ਦੀ ਜਗ੍ਹਾ ਇਹ ਪਲੈਂਕ ਕਾਂਸਟੈਂਟ ਦੇ ਆਧਾਰ ਉੱਤੇ ਤੈਅ ਕੀਤਾ ਜਾਵੇਗਾ। ਕਵਾਂਟਮ ਫਿਜ਼ੀਕਸ ਵਿਚ ਪਲੈਂਕ ਕਾਂਸਟੈਂਟ ਨੂੰ ਊਰਜਾ ਅਤੇ ਫੋਟਾਨ ਵਰਗੇ ਕਣਾਂ ਦੀ ਫ੍ਰੀਕੁਐਂਸੀ ਦੇ ਵਿਚਾਲੇ ਸਬੰਧ ਨਾਲ ਤਿਆਰ ਕੀਤਾ ਜਾਂਦਾ ਹੈ।
ਜ਼ੁਕਰਬਰਗ ਨੂੰ ਫੇਸਬੁੱਕ ਦੇ ਚੈਅਰਮੇਨ ਅਤੇ CEO ਅਹੁਦੇ ਤੋਂ ਹਟਾਉਣਾ ਚਾਹੁੰਦੇ ਹਨ ਨਿਵੇਸ਼ਕ
NEXT STORY