ਚੇਨਈ-ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (ਏ. ਆਈ. ਬੀ. ਈ. ਏ.) ਨੇ ਸ਼ਨੀਵਾਰ ਨੂੰ ਕਿਹਾ ਕਿ ਬੈਂਕ ਆਫ ਬੜੌਦਾ (ਬੀ. ਓ. ਬੀ.), ਦੇਨਾ ਬੈਂਕ ਅਤੇ ਵਿਜਯ ਬੈਂਕ ਦਾ ਰਲੇਵਾਂ ਬੇਲੋੜਾ ਹੈ ਕਿਉਂਕਿ ਇਸ ਨਾਲ ਅਰਥਵਿਵਸਥਾ ਅਤੇ ਲੋਕਾਂ ਨੂੰ ਫਾਇਦਾ ਨਹੀਂ ਹੋਵੇਗਾ। ਐਸੋਸੀਏਸ਼ਨ ਨੇ ਇਸ ਫੈਸਲੇ ਦੇ ਖਿਲਾਫ 26 ਦਸੰਬਰ ਨੂੰ ਦੇਸ਼ ਪੱਧਰੀ ਹੜਤਾਲ ਦਾ ਐਲਾਨ ਕੀਤਾ ਹੈ।
ਐਸੋਸੀਏਸ਼ਨ ਦੇ ਜਨਰਲ ਸਕੱਤਰ ਸੀ. ਐੱਚ. ਵੈਂਕਟਚਲਮ ਨੇ ਇੱਥੇ ਕਿਹਾ ਕਿ ਰਲੇਵੇਂ ਨਾਲ ਕਰਮਚਾਰੀਆਂ ਦੇ ਹਿੱਤ, ਉਨ੍ਹਾਂ ਦੀ ਨੌਕਰੀ ਅਤੇ ਨੌਕਰੀ ਦੀ ਸੁਰੱਖਿਆ ਪ੍ਰਭਾਵਿਤ ਹੋਵੇਗੀ। ਇਸ ਕਦਮ ਨਾਲ ਬੈਂਕਿੰਗ ਉਦਯੋਗ ਵਿਚ ਰੋਜ਼ਗਾਰ ਦੇ ਮੌਕਿਆਂ ’ਤੇ ਵੀ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਕਈ ਪਿੰਡਾਂ ਵਿਚ ਹੁਣ ਤੱਕ ਬੈਂਕਿੰਗ ਸੇਵਾਵਾਂ ਨਹੀਂ ਪਹੁੰਚ ਸਕੀਆਂ ਹਨ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਲੋਕ ਅਜੇ ਵੀ ਬੈਂਕਿੰਗ ਸੇਵਾਵਾਂ ਤੋਂ ਵਾਂਝੇ ਹਨ। ਬੈਂਕਾਂ ਦੇ ਵਿਸਤਾਰ ਦੀ ਜ਼ਰੂਰਤ ਹੈ। ਉਨ੍ਹਾਂ ਦੇ ਰਲੇਵੇਂ ਦੀ ਕੋਈ ਲੋੜ ਨਹੀਂ ਹੈ।
ਨੋਟਬੰਦੀ ਲਾਗੂ ਹੋਣ ਤੋਂ ਪਹਿਲਾਂ ਨਹੀਂ ਕੀਤੀ ਰਿਸਰਚ, ਮੋਦੀ ਸਰਕਾਰ ਨੇ ਮੰਨੀ ਗਲਤੀ
NEXT STORY