ਨਵੀਂ ਦਿੱਲੀ— ਹੁਣ ਮੈਟਰੋ ਯਾਤਰੀਆਂ ਨੂੰ ਮਾਰਚ ਤੋਂ ਹਵਾਈ ਜਹਾਜ਼ 'ਚ ਮਿਲਣ ਵਾਲੀ ਮਨੋਰੰਜਨ ਕਰਨ ਦੀਆਂ ਸੁਵਿਧਾਵਾਂ ਮਿਲਣਗੀਆਂ। ਇਸ ਸੁਵਿਧਾ ਦੇ ਲਈ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਪੈਸਾ ਖਰਚ ਨਹਂ ਕਰਨਾ ਪਵੇਗਾ। ਫਿਲਹਾਲ ਇਸ ਸੇਵਾ ਨੂੰ ਸਿਰਫ ਚੇਨਈ ਮੈਟਰੋ 'ਚ ਸ਼ੁਰੂ ਕੀਤਾ ਜਾ ਰਿਹਾ ਹੈ।
ਡਾਊਨਲੋਡ ਕਰਨਾ ਹੋਵੇਗਾ ਐਪ
ਯਾਤਰੀਆਂ ਨੂੰ ਮੁਫਤ 'ਚ ਮੂਵੀ, ਗੀਤ, ਟੀਵੀ ਸ਼ੋਅ ਦੇਖਣ ਨੂੰ ਮਿਲਣਗੇ। ਇਸ ਦੇ ਲਈ ਚੇਨਈ ਵਲੋਂ ਬਣਾਏ ਵਿਸ਼ੇਸ਼ ਐਪ ਨੂੰ ਡਾਊਨਲੋਡ ਕਰਨਾ ਹੋਵੇਗਾ। ਯਾਤਰੀਆਂ ਨੂੰ ਸਾਰੇ ਤਰ੍ਹਾਂ ਦਾ ਕੰਟੇਂਟ ਐੱਚ.ਡੀ. ਕੁਆਲਿਟੀ 'ਚ ਮਿਲੇਗਾ।
ਐਪ 'ਚ ਮਿਲੇਗੀ ਡਾਊਨਲੋਡ ਦੀ ਸੁਵਿਧਾ
ਇਸ ਐਪ 'ਚ ਯਾਤਰੀਆਂ ਨੂੰ ਆਪਣਾ ਪਸੰਦੀਦਾ ਪ੍ਰੋਗਰਾਮ ਡਾਊਨਲੋਡ ਕਰਨ ਦੀ ਸੁਵਿਧਾ ਵੀ ਮਿਲੇਗੀ। ਅਜਿਹੈ 'ਚ ਯਾਤਰੀ ਬਾਅਦ 'ਚ ਵੀ ਆਪਣੇ ਪਸੰਦੀਦਾ ਪ੍ਰੋਗਰਾਮ ਨੂੰ ਬਾਅਦ 'ਚ ਦੇਖ ਸਕਣਗੇ। ਦਰਸ਼ਕਾਂ ਨੂੰ ਆਪਣਾ ਮੋਬਾਇਲ ਡਾਟਾ ਵੀ ਖਰਚ ਨਹੀਂ ਕਰਨਾ ਪਵੇਗਾ।
ਚੇਨਈ ਮੈਟਰੋ ਦੇ ਇਕ ਅਧਿਕਾਰੀ ਅਨੁਸਾਰ ਯਾਤਰੀਆਂ ਨੂੰ ਮੁਫਤ ਵਾਈ-ਫਾਈ ਦੀ ਸੁਵਿਧਾ ਵੀ ਮਿਲੇਗੀ। ਯਾਤਰੀ ਮੈਟਰੋ ਸਟੇਸ਼ਨ ਪਰਿਸਰ 'ਚ ਪ੍ਰਵੇਸ਼ ਕਰਦੇ ਹੀ ਇਸ ਸੁਵਿਧਾ ਦਾ ਲਾਭ ਲੈ ਸਕਣਗੇ। ਇਸ ਦੇ ਲਈ ਮੈਟਰੋ ਹੋਰ ਸਟੇਸ਼ਨ 'ਤੇ ਸਰਵਰ ਵੀ ਲਗਾ ਰਿਹਾ ਹੈ। ਯਾਤਰੀਆਂ ਨੂੰ ਤਮਿਲ, ਹਿੰਦੀ, ਤੇਗੁਲੂ ਅਤੇ ਮਲਿਆਲਮ 'ਚ ਕੰਟੇਂਟ ਦੇਖਣ ਨੂੰ ਮਿਲੇਗਾ। ਚੇਨਈ ਮੈਟਰੋ ਕੰਟੇਂਟ ਨੂੰ ਵੀ ਰੋਜਾਨਾ ਅਪਡੇਟ ਕਰੇਗੀ।
20 ਸੈਕਿੰਡ 'ਚ ਡਾਊਨਲੋਡ ਹੋਵੇਗੀ ਮੂਵੀ
ਮੈਟਰੋ ਅਧਿਕਾਰੀਆਂ ਦੇ ਅਨੁਸਾਰ ਯਾਤਰੀ ਇਕ ਮੂਵੀ ਨੂੰ ਸਿਰਫ 20 ਸੈਕਿੰਡ 'ਚ ਡਾਊਨਲੋਡ ਕਰ ਸਕਣਗੇ। ਭੂਮੀਗਤ ਸਟੇਸ਼ਨਾਂ 'ਤੇ ਵੀ ਸਪੀਡ ਦੀ ਕੋਈ ਸਮੱਸਿਆ ਨਹੀਂ ਰਹੇਗੀ ਅਤੇ ਯਾਤਰੀ ਇੰਟਰਨੈਟ ਦੇ ਰਾਹੀਂ ਕਾਲਿੰਗ ਵੀ ਕਰ ਸਕਣਗੇ।
ਐਪਲ ਦਾ ਚੀਨ 'ਚ ਇੰਟਰਸਟ ਫ੍ਰੀ EMI ਆਫਰ, 2000 ਰੁਪਏ ਦੀ ਕਿਸ਼ਤ 'ਤੇ ਦੇ ਰਹੀ ਹੈ ਆਈਫੋਨ
NEXT STORY