ਨਵੀਂ ਦਿੱਲੀ - ਸੋਇਆਬੀਨ, ਸੂਰਜਮੁੱਖੀ ਅਤੇ ਸਰੋਂ ਵਰਗੇ ਤੇਲ ਮਹਿੰਗੇ ਹੋਣ ਕਾਰਨ ਲੋਕ ਇਕ ਵਾਰ ਫਿਰ ਇਸ ਦੇ ਸਸਤੇ ਵਿਕਲਪ ਪਾਮ ਤੇਲ ਵੱਲ ਰੁਖ਼ ਕਰਨ ਲੱਗ ਗਏ ਹਨ। ਇਸ ਕਾਰਨ ਦੇਸ਼ ਵਿਚ ਪਾਮ ਤੇਲ ਦੀ ਖਪਤ ਵਧ ਗਈ ਹੈ। ਇਸ ਵਧਦੀ ਖਪਤ ਕਾਰਨ ਪਾਮ ਤੇਲ ਦਾ ਆਯਾਤ ਕਰੀਬ 11 ਫ਼ੀਸਦੀ ਵਧਣ ਦੀ ਉਮੀਦ ਹੈ। ਬਲੂਮਬਰਗ ਦੀ ਰਿਪੋਰਟ ਅਨੁਸਾਰ ਇਸ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ।
ਕਾਰੋਬਾਰੀਆਂ, ਬਰਾਮਦਕਾਰਾਂ ਅਤੇ ਵਿਸ਼ਲੇਸ਼ਕਾਂ ਦਰਮਿਆਨ ਕਰਵਾਏ ਗਏ ਬਲੂਮਬਰਗ ਦੇ ਸਰਵੇਖਣ ਅਨੁਸਾਰ ਅਕਤੂਬਰ 2021 ਵਿਚ ਖ਼ਤਮ ਹੋਣ ਵਾਲੇ ਤੇਲ ਸਾਲ ਵਿਚ ਪਾਮ ਤੇਲ ਦਾ ਆਯਾਤ ਵਧ ਕੇ 80 ਲੱਖ ਟਨ ਤੱਕ ਪਹੁੰਚ ਸਕਦਾ ਹੈ। ਸਰਵੇਖਣ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੌਜੂਦਾ ਸਮੇਂ ਵਿਚ ਤਿਉਹਾਰਾਂ ਅਤੇ ਵਿਆਹ-ਸ਼ਾਦੀਆਂ ਦਾ ਸੀਜ਼ਨ ਹੈ ਅਤੇ ਅਗਲੇ ਕੁਝ ਮਹੀਨਿਆਂ ਵਿਚ ਗਰਮੀਆਂ ਦੀਆਂ ਛੁੱਟੀਆਂ ਹੋਣ ਵਾਲੀਆਂ ਹਨ। ਇਸ ਦੌਰਾਨ ਆਮ ਤੌਰ ਤੇ ਤਲੇ ਹੋਏ ਭੋਜਨ ਪਦਾਰਥਾਂ ਦੀ ਮੰਗ ਵਧ ਜਾਂਦੀ ਹੈ।
ਇਹ ਵੀ ਪੜ੍ਹੋ : ਆਮਦਨੀ ਵਧੇ ਜਾਂ ਨਾ ਵਧੇ , 1 ਅਪ੍ਰੈਲ ਤੋਂ ਵਧਣ ਜਾ ਰਹੀਆਂ ਹਨ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ
ਆਉਣ ਵਾਲੇ ਸਮੇਂ ਵਿਚ ਪਾਮ ਤੇਲ ਦੀ ਮੰਗ ਵਧ ਸਕਦੀ ਹੈ । ਇਸ ਦਾ ਕਾਰਨ ਇਹ ਹੈ ਕਿ ਰਿਫਾਇੰਡ ਸੂਰਜਮੁੱਖੀ ਤੇਲ ਦੀ ਕੀਮਤ ਪ੍ਰੋਸੈਸਡ ਪਾਮ ਤੇਲ ਦੀ ਕੀਮਤ ਦੇ ਮੁਕਾਬਲੇ 59 ਰੁਪਏ ਪ੍ਰਤੀ ਕਿਲੋ ਜ਼ਿਆਦਾ ਹੈ। ਸਰੋਂ ਦਾ ਤੇਲ ਪਾਮ ਤੇਲ ਨਾਲੋਂ 61 ਰੁਪਏ ਮਹਿੰਗਾ ਹੈ। ਰਿਫਾਇੰਡ ਸੋਇਆਬੀਨ ਤੇਲ ਵੀ ਪਾਮ ਤੇਲ ਦੇ ਮੁਕਾਬਲੇ ਕਰੀਬ 8 ਰੁਪਏ ਮਹਿੰਗਾ ਹੈ।
ਇਹ ਵੀ ਪੜ੍ਹੋ : IRCTC ਦੇ ਵਿਸ਼ੇਸ਼ ਪੈਕੇਜ ਤਹਿਤ ਕਰੋ 4 ਧਾਮਾਂ ਦੀ ਯਾਤਰਾ, 3 ਸਟਾਰ ਹੋਟਲ ਵਰਗੀਆਂ ਮਿਲਣਗੀਆਂ ਸਹੂਲਤਾਂ
ਸਰਵੇਖਣ ਮੁਤਾਬਕ ਉੱਚੀਆਂ ਕੀਮਤਾਂ ਕਾਰਨ ਸੂਰਜਮੁੱਖੀ ਤੇਲ ਅਤੇ ਸੋਇਆਬੀਨ ਤੇਲ ਦੇ ਆਯਾਤ ਵਿਚ ਕਮੀ ਆ ਸਕਦੀ ਹੈ। ਜਨਵਰੀ ਤੋਂ ਲੈ ਕੇ ਹੁਣ ਤੱਕ ਸੂਰਜਮੁੱਖੀ ਤੇਲ ਅਤੇ ਸੋਇਆਬੀਨ ਤੇਲ ਦੀਆਂ ਕੀਮਤਾਂ ਕ੍ਰਮਵਾਰ 28 ਫ਼ੀਸਦੀ ਅਤੇ 29 ਫ਼ੀਸਦੀ ਦੀ ਤੇਜ਼ੀ ਆਈ ਹੈ। ਇਨ੍ਹਾਂ ਦੇ ਮੁਕਾਬਲੇ ਪਾਮ ਤੇਲ ਦੀ ਕੀਮਤ ਸਿਰਫ਼ 7 ਫ਼ੀਸਦੀ ਵਧੀ ਹੈ।
ਇਹ ਵੀ ਪੜ੍ਹੋ : 119 ਰੁਪਏ ਵਿਚ ਮਿਲੇਗਾ LPG ਗੈਸ ਸਿਲੰਡਰ, ਜਲਦ ਉਠਾਓ ਆਫ਼ਰ ਦਾ ਲਾਭ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
LIC ਦੇ ਆਈ. ਪੀ. ਓ. ਤੋਂ 1 ਲੱਖ ਕਰੋੜ ਰੁ: ਮਿਲਣ ਦੀ ਉਮੀਦ : ਸੁਬਰਾਮਣੀਅਮ
NEXT STORY