ਨਵੀਂ ਦਿੱਲੀ, (ਵਾਰਤਾ)— Maggi ਨਿਊਡਲਜ਼, ਕਿਟਕੈਟ ਚਾਕਲੇਟ ਤੇ ਨੈਸਕੈਫੇ ਬਣਾਉਣ ਵਾਲੀ ਦਿੱਗਜ ਕੰਪਨੀ ਨੈਸਲੇ ਨੂੰ ਜੀ. ਐੱਸ. ਟੀ. ਦੀ ਮੁਨਾਫਾ ਵਿਰੋਧੀ ਅਥਾਰਟੀ (ਐੱਨ. ਏ. ਏ.) ਨੇ ਤਕਰੀਬਨ 90 ਕਰੋੜ ਰੁਪਏ ਦਾ ਜੁਰਮਾਨਾ ਠੋਕਿਆ ਹੈ। ਗੁੱਡਜ਼ ਤੇ ਸਰਵਿਸ ਟੈਕਸ (ਜੀ. ਐੱਸ. ਟੀ.) ਦਰਾਂ 'ਚ ਹੋਈ ਕਟੌਤੀ ਦਾ ਫਾਇਦਾ ਗਾਹਕਾਂ ਨੂੰ ਨਾ ਪਹੁੰਚਾਉਣ ਦੇ ਮਾਮਲੇ 'ਚ ਇਹ ਕਾਰਵਾਈ ਕੀਤੀ ਗਈ ਹੈ।
ਨੈਸਲੇ ਨੂੰ 89.73 ਕਰੋੜ ਰੁਪਏ ਦੀ ਜੁਰਮਾਨਾ ਰਾਸ਼ੀ 'ਚੋਂ 73.14 ਕਰੋੜ ਰੁਪਏ ਜਮ੍ਹਾ ਕਰਵਾਉਣੇ ਹਨ। ਬਾਕੀ ਰਾਸ਼ੀ ਉਹ ਪਹਿਲਾਂ ਹੀ ਖਪਤਕਾਰ ਭਲਾਈ ਫੰਡ 'ਚ ਪਿਛਲੇ ਸਾਲ ਜਮ੍ਹਾ ਕਰਾ ਚੁੱਕੀ ਹੈ।
ਜੀ. ਐੱਸ. ਟੀ. ਦੀ ਮੁਨਾਫਾ ਵਿਰੋਧੀ ਅਥਾਰਟੀ ਨੇ ਹੁਕਮ 'ਚ ਕਿਹਾ ਹੈ ਕਿ ਜੁਰਮਾਨੇ ਦੀ ਬਾਕੀ ਰਕਮ 18 ਫੀਸਦੀ ਵਿਆਜ ਨਾਲ ਅਗਲੇ ਤਿੰਨ ਮਹੀਨੇ ਅੰਦਰ ਕੇਂਦਰ ਤੇ ਸੂਬਾ ਸਰਕਾਰਾਂ ਦੇ ਖਪਤਕਾਰ ਭਲਾਈ ਫੰਡ 'ਚ ਜਮ੍ਹਾ ਕਰਾਈ ਜਾਵੇ। ਅਥਾਰਟੀ ਨੇ ਇਹ ਵੀ ਹੁਕਮ ਦਿੱਤਾ ਹੈ ਕਿ ਉਹ ਕੀਮਤਾਂ 'ਚ ਜੀ. ਐੱਸ. ਟੀ. ਦਰਾਂ 'ਚ ਹੋਈ ਕਮੀ ਮੁਤਾਬਕ ਕਟੌਤੀ ਕਰੇ। ਐੱਨ. ਏ. ਏ. ਨੇ ਕਿਹਾ ਹੈ ਕਿ ਨੈਸਲੇ 'ਤੇ ਜੁਰਮਾਨਾ ਕਿਉਂ ਨਹੀਂ ਲਗਾਇਆ ਜਾਣਾ ਚਾਹੀਦਾ? ਇਸ ਲਈ ਮੁਨਾਫਾ ਵਿਰੋਧੀ ਜਨਰਲ ਡਾਇਰੈਕਟਰੋਟ (ਡੀ. ਜੀ. ਏ. ਪੀ.) ਨੋਟਿਸ ਜਾਰੀ ਕਰੇ। ਇਸ ਦੇ ਨਾਲ ਹੀ ਉਸ ਨੇ ਨੈਸਲੇ ਵੱਲੋਂ ਟੈਕਸ 'ਚ ਕਟੌਤੀ ਦਾ ਫਾਇਦਾ ਗਾਹਕਾਂ ਨੂੰ ਦੇਣ ਦੇ ਸੰਬੰਧ 'ਚ ਅਪਣਾਏ ਗਏ ਤਰੀਕੇ 'ਤੇ ਵੀ ਸਵਾਲ ਖੜ੍ਹੇ ਕਰਦੇ ਹੋਏ ਇਸ ਨੂੰ ਗਲਤ ਦੱਸਿਆ ਹੈ।
2019 ’ਚ ਇਨ੍ਹਾਂ ਬਾਈਕਸ ਨੂੰ ਕੀਤਾ ਗਿਆ ਸਭ ਤੋਂ ਜ਼ਿਆਦਾ ਸਰਚ, ਦੇਖੋ ਪੂਰੀ ਲਿਸਟ
NEXT STORY