ਨਵੀਂ ਦਿੱਲੀ—ਮਾਰੂਤੀ ਸੁਜ਼ੂਕੀ ਆਪਣੀ ਨਵੀਂ ਆਲਟੋ 800 ਨੂੰ ਲੈ ਕੇ ਆਈ ਹੈ। ਹਾਲ ਹੀ 'ਚ ਆਲਟੋ 800 ਦਾ ਪ੍ਰੋਡਕਸ਼ਨ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ। ਨਵੀਂ ਆਲਟੋ 800 'ਚ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ 'ਚ ਹੁਣ ਤੁਹਾਨੂੰ ਬੀ.ਐੱਸ.6 ਨਾਰਮਸ ਵਾਲਾ ਇੰਜਣ ਮਿਲੇਗਾ। ਇਸ ਤੋਂ ਇਲਾਵਾ 'ਚ ਇਸ ਨਵੇਂ ਸੇਫਟੀ ਫੀਚਰਸ ਵੀ ਦਿੱਤੇ ਗਏ ਹਨ। ਇਸ ਦੇ ਤਿੰਨ ਵੇਰੀਐਂਟ ਪੇਸ਼ ਕੀਤੇ ਗਏ ਹਨ। ਜਿਨਾਂ ਦੀ ਕੀਮਤ 2.93 ਲੱਖ ਰੁਪਏ ਤੋਂ ਸ਼ੁਰੂ ਹੋ ਕੇ 3.71 ਲੱਖ ਰੁਪਏ (ਐਕਸ ਸ਼ੋਰੂਮ) ਤਕ ਜਾਂਦੀ ਹੈ। ਪੁਰਾਣੀ ਆਲਟੋ ਦੀ ਕੀਮਤ 2.67 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਸੀ।
ਨਵੀਂ ਆਲਟੋ ਦੇ ਡਿਜ਼ਾਈਨ 'ਚ ਵੀ ਬਦਲਾਅ ਕੀਤੇ ਗਏ ਹਨ। ਇਸ 'ਚ ਨਵੇਂ ਡਿਜ਼ਾਈਨ ਦਾ ਬੰਪਰ ਅਤੇ ਸਾਈਡ ਫੈਂਡਰ ਦਿੱਤੇ ਗਏ ਹਨ। ਇੰਡੀਆ 'ਚ ਡੈਸ਼ਬੋਰਡ ਦਾ ਡਿਜ਼ਾਈਨ ਵੀ ਨਵਾਂ ਹੈ। ਡੈਸ਼ਬੋਰਡ ਅਤੇ ਸੀਟਾਂ ਦੋਵਾਂ ਨੂੰ ਡਿਊਲ ਟੋਨ ਕਲਰ ਥੀਮ ਵੀ ਦਿੱਤੀ ਗਈ ਹੈ। ਹਾਲਾਂਕਿ ਇਸ 'ਚ ਰੈਨੋ ਡਸਟਰ ਦੀ ਤਰ੍ਹਾਂ ਐਪਲ ਕਾਰ ਪਲੇਅ ਅਤੇ ਐਂਡ੍ਰਾਇਡ ਆਟੋ ਨਾਲ ਲੈੱਸ ਟੱਚਸਕਰੀਨ ਇੰਫੋਟੇਨਮੈਂਟ ਨਹੀਂ ਮਿਲਣਗੇ ਪਰ ਮਾਰੂਤੀ ਨੇ ਇਲ 'ਚ ਇਕ ਬਲੂ ਟੁੱਥ ਨਾਲ ਲੈਸ ਸਮਾਰਟ ਪਲੇ ਡਾਰਕ ਦਿੱਤਾ ਹੈ ਜਿਸ 'ਚ ਤੁਸੀਂ ਆਪਣੇ ਸਮਾਰਟਫੋਨ ਨੂੰ ਲਗਾ ਕੇ ਉਸ ਨੂੰ ਕਾਰ ਦੇ ਟੱਚਸਕਰੀਨ ਦੀ ਤਰ੍ਹਾਂ ਇਸਤੇਮਾਲ ਕਰ ਸਕਦੇ ਹਨ। ਨਵੀਂ ਆਲਟੋ 800 ਸਪੈਸੀਫਿਕੇਸ਼ਨ ਦੇ ਮਾਮਲੇ 'ਚ ਪੁਰਾਣੀ ਕਾਰ ਦੀ ਤਰ੍ਹਾਂ ਹੀ ਹੈ। ਇਸ 'ਚ ਤੁਹਾਨੂੰ 796 ਸੀ.ਸੀ. ਦਾ ਐੱਫ8ਡੀ. 3 ਸਿਲੰਡਰ ਇੰਜਣ ਮਿਲੇ.ਗਾ ਜੋ 69 ਐੱਨ.ਐੱਮ. ਟਾਰਕ ਨਾਲ 47 ਬੀ.ਐੱਚ.ਪੀ. ਦੀ ਪਾਵਰ ਦਿੰਦਾ ਹੈ। ਇਹ ਕਾਰ 22.05 ਕਿਮੀ ਪ੍ਰਤੀ ਲੀਟਰ ਦੀ ਮਾਈਲੇਜ਼ ਦਿੰਦੀ ਹੈ।
ਕਈ ਸੇਫਟੀ ਫੀਚਰਸ ਸਟੈਂਡਰਡ ਦਿੱਤੇ ਗਏ ਹਨ।
ਨਵੀਂ ਆਲਟੋ 'ਚ ਏ.ਬੀ.ਐੱਸ.-ਈ.ਬੀ.ਡੀ., ਡਰਾਈਵਰ ਏਅਰਬੈਗ, ਰਿਵਰਸ ਪਾਰਕਿੰਗ ਸੈਂਸਰਸ, ਸਪੀਡ ਅਲਰਟ, ਸੀਟ ਬੈਲਟ ਰਿਮਾਇੰਡਰ ਵਰਗੇ ਫੀਚਰਸ ਦਿੱਤੇ ਗਏ ਹਨ। ਟਾਪ ਵੇਰੀਐਂਟ 'ਚ ਕੀਲੇਸ ਐਂਟਰੀ ਦਾ ਵੀ ਆਪਸ਼ਨ ਮਿਲੇਗਾ। ਜਿਥੇ ਤਕ ਇੰਜਣ ਦੀ ਗੱਲ ਹੈ ਤਾਂ ਬੀ.ਐੱਸ.6 ਇੰਜਣ 'ਚ ਹਾਰਡਵੇਅਰ ਅਤੇ ਸਾਫਟਵੇਅਰ ਲੇਵਲ 'ਤੇ ਕਈ ਬਦਲਾਅ ਕੀਤੇ ਗਏ ਹਨ। ਖਾਸਤੌਰ 'ਤੇ ਐਗਜਾਸਟ ਸਿਸਟਮ ਨੂੰ ਅਪਗ੍ਰੇਡ ਕੀਤਾ ਗਿਆ ਹੈ। ਇਹ ਦਾਅਵਾ ਕੀਤਾ ਗਿਆ ਹੈ ਕਿ ਬੀ.ਐੱਸ. 6 ਇੰਜਣ ਨਾਲ ਨਾਈਟਰੋਜਨ ਆਕਸਾਈਡਸ 'ਚ 25 ਫੀਸਦੀ ਤਕ ਦੀ ਕਮੀ ਆਉਂਦੀ ਹੈ। ਫਿਲਹਾਲ ਇਸ ਦੇ ਸੀ.ਐੱਨ.ਜੀ. ਅਤੇ ਏ.ਐੱਮ.ਟੀ. ਵੇਰੀਐਂਟ ਨਹੀਂ ਪੇਸ਼ ਕੀਤੇ ਗਏ ਹਨ।
ਰਿਲਾਇੰਸ ਜਿਓ 600 ਰੁਪਏ ਮਹੀਨੇ 'ਚ ਦੇਵੇਗਾ ਲੈਂਡਲਾਈਨ, ਬ੍ਰਾਡਬੈਂਡ ਤੇ ਟੀ.ਵੀ. ਦਾ ਕਾਮਬੋ
NEXT STORY