ਭਿਲਾਈ(ਇੰਟ)-ਜ਼ਿਲਾ ਖਪਤਕਾਰ ਫੋਰਮ ਨੇ ਨਵੇਂ ਟੀ. ਵੀ. ਦੀ ਖ਼ਰਾਬ ਹੋਣ ਤੋਂ ਬਾਅਦ ਮੁਰੰਮਤ ਨਾ ਕਰਨ 'ਤੇ ਵਿਕਰੇਤਾ ਨੂੰ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਫੋਰਮ ਨੇ ਟੀ. ਵੀ. ਦੀ ਕੀਮਤ ਅਤੇ ਮਾਨਸਿਕ ਪ੍ਰੇਸ਼ਾਨੀ ਦੀ ਇਵਜ 'ਚ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ।
ਕੀ ਹੈ ਮਾਮਲਾ
ਤਕੀਆ ਪਾਰਾ ਸਥਿਤ ਬੀ. ਕੇ. ਟਰੇਡਰਸ ਤੋਂ ਕੁਥਰੈਲ ਨਿਵਾਸੀ ਹੇਮਲਤਾ ਨਿਰਮਲਕਰ ਨੇ ਅਲਮਾਰੀ, ਸੋਫੇ ਦੇ ਨਾਲ 7000 ਰੁਪਏ ਦੀ ਕੀਮਤ ਦਾ ਟੀ. ਵੀ. ਵੀ ਖਰੀਦਿਆ ਸੀ। ਕੁਝ ਘੰਟੇ ਬਾਅਦ ਹੀ ਖਰਾਬੀ ਆਉਣ ਕਾਰਨ ਟੀ. ਵੀ. ਬੰਦ ਹੋ ਗਿਆ। ਵਿਕਰੇਤਾ ਨੂੰ ਸ਼ਿਕਾਇਤ ਕੀਤੇ ਜਾਣ 'ਤੇ ਉਸ ਨੇ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ। ਟੀ. ਵੀ. ਦੀ ਨਾ ਤਾਂ ਮੁਰੰਮਤ ਕੀਤੀ ਗਈ ਅਤੇ ਨਾ ਹੀ ਬਦਲਿਆ ਗਿਆ। ਇਸ 'ਤੇ ਵਕੀਲ ਦੇ ਮਾਧਿਅਮ ਰਾਹੀਂ ਸ਼ਿਕਾਇਤਕਰਤਾ ਨੇ ਕਾਨੂੰਨੀ ਨੋਟਿਸ ਭੇਜਿਆ ਸੀ।
ਇਹ ਕਿਹਾ ਫੋਰਮ ਨੇ
ਫੋਰਮ ਵੱਲੋਂ ਟੀ. ਵੀ. ਵਿਕਰੇਤਾ ਬੀ. ਕੇ. ਟਰੇਡਰਸ ਨੂੰ ਨੋਟਿਸ ਜਾਰੀ ਕੀਤਾ ਸੀ। ਫੋਰਮ ਨੇ ਟੀ. ਵੀ. ਦੀ ਕੀਮਤ 12 ਫ਼ੀਸਦੀ ਵਿਆਜ ਦੇ ਨਾਲ ਮੋੜਨ ਤੇ 50,000 ਰੁਪਏ ਮਾਨਸਿਕ ਪ੍ਰੇਸ਼ਾਨੀ ਦੀ ਇਵਜ 'ਚ ਜੁਰਮਾਨੇ ਵਜੋਂ ਦੇਣ ਦਾ ਹੁਕਮ ਦਿੱਤਾ। ਇਸ ਤੋਂ ਇਲਾਵਾ ਵਿਕਰੇਤਾ ਨੂੰ ਅਦਾਲਤੀ ਖ਼ਰਚੇ ਦੀ ਰਾਸ਼ੀ 10,000 ਰੁਪਏ ਦਾ ਭੁਗਤਾਨ ਵੀ ਕਰਨਾ ਹੋਵੇਗਾ।
ਇਕ ਚਾਰਜ 'ਚ 80 ਕਿਲੋਮੀਟਰ ਤੱਕ ਚੱਲੇਗਾ ਇਹ ਨਵਾਂ ਇਲੈਕਟ੍ਰੋਨਿਕ ਸਕੂਟਰ
NEXT STORY