ਨਵੀਂ ਦਿੱਲੀ — ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅਤੇ ਆਨੰਦ ਪਿਰਾਮਲ ਦੀ ਮੰਗਣੀ ਦਾ ਸਮਾਰੋਹ ਇਟਲੀ ਦੇ ਲੇਕ ਕੋਮੋ ਵਿਚ ਹੋਇਆ। ਇਸ ਸਮਾਰੋਹ ਨਾਲ ਜੁੜੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਹੁਣ ਇਕ ਨਵਾਂ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਮੁਕੇਸ਼ ਅੰਬਾਨੀ, ਨੀਤਾ ਅੰਬਾਨੀ, ਨੂੰਹ ਸ਼ਲੋਕਾ ਅਤੇ ਬੇਟੀ ਈਸ਼ਾ ਅੰਬਾਨੀ ਸਾਰੇ ਲੇਕ ਕੋਮੋ ਦੇ ਇਕ ਚਰਚ ਵਿਚ ਜਾਂਦੇ ਦਿਖਾਈ ਦੇ ਰਹੇ ਹਨ।
ਲੋਕਾਂ ਦੀ ਲੱਗੀ ਭੀੜ
ਵੀਡੀਓ 'ਚ ਪਹਿਲੇ ਨੀਤਾ ਅੰਬਾਨੀ ਅਤੇ ਮੁਕੇਸ਼ ਅੰਬਾਨੀ ਨੂੰ ਚਰਚ ਵਿਚ ਸਖਤ ਪ੍ਰਬੰਧਾਂ ਹੇਠ ਦਾਖਲ ਹੁੰਦੇ ਦੇਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਈਸ਼ਾ ਅੰਬਾਨੀ, ਸ਼ਲੋਕਾ ਮਹਿਤਾ ਆਪਣੇ ਹੋਰ ਕਰੀਬਿਆਂ ਨਾਲ ਚਰਚ ਵਿਚ ਜਾਂਦੇ ਦਿਖਾਈ ਦੇ ਰਹੇ ਹਨ। ਈਸ਼ਾ ਅੰਬਾਨੀ, ਨੀਤਾ ਅੰਬਾਨੀ ਅਤੇ ਸ਼ਲੋਕਾ ਤਿੰਨੋਂ ਹੀ ਵੈਸਟਰਨ ਆਊਟਫਿੱਟ 'ਚ ਨਜ਼ਰ ਆ ਰਹੇ ਹਨ। ਚਰਚ ਦੇ ਬਾਹਰ ਖੜ੍ਹੇ ਲੋਕ ਅੰਬਾਨੀ ਪਰਿਵਾਰ ਨੂੰ ਕੈਮਰੇ 'ਚ ਕੈਦ ਕਰਦੇ ਸਾਫ ਦਿਖਾਈ ਦੇ ਰਹੇ ਹਨ।
ਈਸ਼ਾ ਅੰਬਾਨੀ ਦੀ ਰਾਇਲ ਐਂਟਰੀ
ਇਕ ਹੋਰ ਵਾਇਰਲ ਵੀਡੀਓ ਵਿਚ ਆਪਣੀ ਮੰਗਣੀ ਸਮੇਂ ਗੋਲਡਨ ਡ੍ਰੈੱਸ ਵਿਚ ਸੱਜੀ ਈਸ਼ਾ ਅੰਬਾਨੀ ਆਪਣੇ ਪਿਤਾ ਨਾਲ ਐਂਟਰੀ ਲੈਂਦੀ ਦਿਖਾਈ ਦੇ ਰਹੀ ਹੈ। ਈਸ਼ਾ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਹੈ। ਵੀਡੀਓ ਵਿਚ ਮਹਿਮਾਨ ਈਸ਼ਾ ਦਾ ਸਵਾਗਤ ਕਰਦੇ ਸਾਫ ਦਿਖਾਈ ਦੇ ਰਹੇ ਹਨ। ਵੀਡੀਓ ਵਿਚ ਈਸ਼ਾ ਪਿਤਾ ਮੁਕੇਸ਼ ਅੰਬਾਨੀ ਦਾ ਹੱਥ ਫੜ ਕੇ ਆਉਂਦੀ ਦਿਖਾਈ ਦਿੰਦੀ ਹੈ। ਇਸ ਤੋਂ ਬਾਅਦ ਪਿਤਾ ਮੁਕੇਸ਼ ਆਪਣੀ ਲਾਡਲੀ ਬੇਟੀ ਦਾ ਹੱਥ ਆਨੰਦ ਪਿਰਾਮਲ ਦੇ ਹੱਥ ਵਿਚ ਦੇ ਦਿੰਦੇ ਹਨ ਅਤੇ ਉਹ ਅੱਗੇ ਵਧ ਜਾਂਦੇ ਹਨ।
ਫਲਿਪਕਾਰਟ ਨੂੰ ਖਰੀਦਣ ਤੋਂ ਬਾਅਦ ਬਿੰਨੀ ਬੰਸਲ ਨੂੰ ਹਟਾਉਣ ਦੀ ਤਿਆਰੀ 'ਚ Walmart
NEXT STORY