ਨਵੀਂ ਦਿੱਲੀ—ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਸੋਮਵਾਰ ਨੂੰ ਕਿਹਾ ਕਿ ਪੀ.ਐੱਫ. ਦਾ ਬੈਲੇਂਸ ਅਤੇ ਇਸ 'ਚ ਆਖਿਰੀ ਯੋਗਦਾਨ ਦੀ ਜਾਣਕਾਰੀ ਲਈ ਮਿਸਡ ਕਾਲ ਅਤੇ ਐੱਸ.ਐੱਮ.ਐੱਸ. ਸੇਵਾ ਹੁਣ ਓਮੰਗ ਮੋਬਾਇਲ ਐਪ 'ਤੇ ਵੀ ਉਪਲੱਬਧ ਹੈ। ਈ.ਪੀ.ਐੱਫ.ਓ. ਨੇ ਇਕ ਬਿਆਨ 'ਚ ਕਿਹਾ ਕਿ ਖਾਤਾ ਗਿਣਤੀ ਵਾਲੇ ਮੈਂਬਰ ਆਪਣੇ ਪੀ.ਐੱਫ. ਦਾ ਬੈਲੇਂਸ ਅਤੇ ਉਸ 'ਚ ਆਖਿਰੀ ਯੋਗਦਾਨ ਦੀ ਜਾਣਕਾਰੀ ਆਪਣੇ ਰਜਿਸਟਰਡ ਮੋਬਾਇਲ ਨੰਬਰ ਤੋਂ ਐੱਸ.ਐੱਮ.ਐੱਸ. ਭੇਜ ਕੇ ਹਾਸਲ ਕਰ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ 7738299899 'ਤੇ ਈ.ਪੀ.ਐੱਫ.ਓ.ਐੱਚ.ਓ. ਯੂ.ਏ.ਐੱਨ. ਲਿਖ ਕੇ ਭੇਜਣਾ ਹੋਵੇਗਾ। ਇਹ ਸੁਵਿਧਾ ਅੰਗ੍ਰੇਜੀ, ਹਿੰਦੀ, ਪੰਜਾਬੀ, ਗੁਜਰਾਤੀ, ਮਰਾਠੀ, ਤੇਲੁਗੂ, ਤਮਿਲ ਅਤੇ ਬੰਗਾਲੀ 'ਚ ਉਪਲੱਬਧ ਹੈ।
ਅੰਗ੍ਰੇਜੀ ਨੂੰ ਛੱਡ ਕੇ ਹੋਰ ਭਾਸ਼ਾ 'ਚ ਜਾਣਕਾਰੀ ਪਾਉਣ ਲਈ ਈ.ਪੀ.ਐੱਫ.ਓ.ਐੱਚ.ਓ. ਯੂ.ਏ.ਐੱਨ. ਤੋਂ ਬਾਅਦ ਮਾਰਜ਼ੀ ਦੀ ਭਾਸ਼ਾ ਦੇ ਨਾਂ ਦੀ ਸ਼ੁਰੂਆਤੀ ਤਿੰਨ ਅਖਰ ਲਿਖਣੇ ਹੋਣਗੇ। ਯੂ.ਏ.ਐੱਨ. ਪੋਰਟਲ 'ਤੇ ਰਜਿਸਟਰਡ ਮੈਂਬਰ ਆਪਣੇ ਰਜਿਸਟਰਡ ਮੋਬਾਇਲ ਨੰਬਰ ਤੋਂ 011-22901406 'ਤੇ ਮਿਸਡ ਕਾਲ ਕਰਕੇ ਵੀ ਜਾਣਕਾਰੀ ਲੈ ਸਕਦੇ ਹਨ।
ਬੱਚਿਆਂ ਨੂੰ ਸੇਫਲੀ ਘਰ ਤੋਂ ਸਕੂਲ ਪਹੁੰਚਾਏਗੀ ਵਾਕਸਵੈਗਨ ਦੀ ਆਟੋਨੋਮਸ ਬੱਸ
NEXT STORY