ਚੰਡੀਗੜ੍ਹ— ਪ੍ਰਵਾਸੀ ਯਾਨੀ ਐੱਨ. ਆਰ. ਆਈਜ਼. ਨੂੰ ਹੁਣ ਪੰਜਾਬ ਦਾ ਮੋਹ ਮੁੜ ਉਨ੍ਹਾਂ ਨੂੰ ਆਪਣੀ ਧਰਤੀ ਨਾਲ ਜੋੜ ਰਿਹਾ ਹੈ। ਬਾਹਰੋਂ ਹੁਨਰ ਸਿਖ ਕੇ ਨਾ ਸਿਰਫ ਇਹ ਵਾਪਸ ਆਪਣੀ ਮਿੱਟੀ ਨਾਲ ਜੁੜ ਰਹੇ ਹਨ ਸਗੋਂ ਲੋਕਾਂ ਨੂੰ ਰੋਜ਼ਗਾਰ ਵੀ ਦੇ ਰਹੇ ਹਨ। ਖਾਸ ਕਰਕੇ ਸੂਚਨਾ ਤਕਨਾਲੋਜੀ (ਆਈ. ਟੀ.) ਖੇਤਰ 'ਚ ਇਨ੍ਹਾਂ ਦਾ ਯੋਗਦਾਨ ਵਧ ਰਿਹਾ ਹੈ। ਪਹਿਲਾਂ ਇਹ ਸਿਰਫ ਭਾਵਨਾਤਮਕ ਤੌਰ 'ਤੇ ਆਪਣੀ ਜ਼ਮੀਨ ਨਾਲ ਜੁੜ ਰਹੇ ਸਨ ਅਤੇ ਨਿਵੇਸ਼ ਦਾ ਤਰੀਕਾ ਵੀ ਹੋਰ ਸੀ ਪਰ ਹੁਣ ਕਾਰੋਬਾਰ 'ਚ ਆਸਾਨੀ ਨੇ ਵੀ ਇਨ੍ਹਾਂ ਦਾ ਮਨੋਬਲ ਵਧਾ ਦਿੱਤਾ ਹੈ। ਹੁਣ ਕਈ ਸਫਲ ਐੱਨ. ਆਰ. ਆਈਜ਼. ਜਾਂ ਤਾਂ ਭਾਰਤ 'ਚ ਆਪਣਾ ਬਿਜ਼ਨੈੱਸ ਸਥਾਪਤ ਕਰ ਰਹੇ ਹਨ ਜਾਂ ਆਪਣੇ ਕਾਰੋਬਾਰ ਦਾ ਵਿਸਥਾਰ ਕਰ ਰਹੇ ਹਨ।
ਉਦਾਹਰਣ ਦੇ ਤੌਰ 'ਤੇ ਇਕ ਸਲਾਹਕਾਰ ਕੰਪਨੀ 'ਆਈ. ਟੀ. ਬਾਇ ਡਿਜ਼ਾਇਨ' 2003 'ਚ ਸਥਾਪਤ ਹੋਈ ਸੀ, ਜੋ ਹੁਣ ਚੰਡੀਗੜ੍ਹ ਅਤੇ ਨੋਇਡਾ 'ਚ ਪੈਰ ਪਸਾਰ ਰਹੀ ਹੈ। ਮੌਜੂਦਾ ਸਮੇਂ ਇਸ 'ਚ 300 ਲੋਕ ਕੰਮ ਕਰ ਰਹੇ ਹਨ ਅਤੇ ਇਸ ਸਾਲ ਲਗਭਗ 400 ਪੇਸ਼ੇਵਰਾਂ ਨੂੰ ਨਿਯੁਕਤ ਕਰਨ ਦੀ ਯੋਜਨਾ ਬਣਾ ਰਹੀ ਹੈ। ਉੱਤਰੀ ਖੇਤਰ 'ਚ ਵਿਸਥਾਰ ਕਰਨ ਪਿੱਛੇ ਇਸ ਕੰਪਨੀ ਦੇ ਸੰਸਥਾਪਕ ਸੰਨੀ ਦਾ ਕਹਿਣਾ ਹੈ ਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਨੂੰ ਇਸ ਖੇਤਰ 'ਚ ਲਾਗਤ ਘੱਟ ਹੋਣ ਦਾ ਫਾਇਦਾ ਮਿਲ ਰਿਹਾ ਹੈ ਪਰ ਨਾਲ ਹੀ ਇਹ ਇਕ ਭਾਵਨਾਤਮਕ ਜੁੜਾਵ ਵੀ ਹੈ। ਸੰਨੀ ਦਾ ਜਨਮ ਨਕੌਦਰ ਦਾ ਹੈ। 1993 'ਚ ਉਹ ਅਮਰੀਕਾ ਚਲੇ ਗਏ ਸੀ। ਉੱਥੋਂ ਆਉਣ ਤੋਂ ਬਾਅਦ ਉਨ੍ਹਾਂ ਨੇ ਇਹ ਕਾਰੋਬਾਰ ਸ਼ੁਰੂ ਕੀਤਾ।
ਨਿਵੇਸ਼ ਦਾ ਬਦਲ ਰਿਹੈ ਤਰੀਕਾ, ਹੁਣ ਰੋਜ਼ਗਾਰ 'ਤੇ ਜ਼ੋਰ
ਪਹਿਲਾਂ ਐੱਨ. ਆਰ. ਆਈਜ਼. ਨਿਵੇਸ਼ ਲਈ ਸਿਰਫ ਫਿਕਸਡ ਡਿਪਾਜ਼ਿਟ, ਇਕੁਇਟੀਜ਼, ਮਿਉਚੁਅਲ ਫੰਡਜ਼, ਪ੍ਰਾਪਰਟੀ, ਸਰਕਾਰੀ ਬਾਂਡ ਅਤੇ ਹੋਰ ਕੁਝ ਸਕੀਮਾਂ 'ਚ ਹੀ ਪੈਸਾ ਲਗਾ ਰਹੇ ਸਨ। ਇਨ੍ਹਾਂ ਸਭ 'ਚੋਂ ਉਨ੍ਹਾਂ ਦੀ ਪਹਿਲੀ ਪਸੰਦ ਪ੍ਰਾਪਰਟੀ 'ਚ ਪੈਸਾ ਲਾਉਣਾ ਸੀ ਪਰ ਹੁਣ ਇਹ ਰਿਵਾਜ਼ ਘੱਟ ਹੋ ਰਿਹਾ ਹੈ। ਹੁਣ ਕਈ ਐੱਨ. ਆਰ. ਆਈ. ਭਾਰਤ 'ਚ ਸਾਫਟਵੇਅਰ ਵਿਕਾਸ ਕੇਂਦਰ ਸਥਾਪਤ ਕਰ ਰਹੇ ਹਨ ਅਤੇ ਆਈ. ਟੀ. ਖੇਤਰ 'ਚ ਨਿਵੇਸ਼ ਵਧਾ ਰਹੇ ਹਨ।
ਮੋਹਾਲੀ ਦੀ 'ਬਾਇਨਰੀ ਈ. ਆਰ. ਪੀ.' ਸਾਫਟਵੇਅਰ ਪ੍ਰਾਈਵੇਟ ਲਿਮਟਿਡ ਵੀ ਉਨ੍ਹਾਂ ਕੰਪਨੀਆਂ 'ਚੋਂ ਇਕ ਹੈ, ਜੋ ਕੈਨੇਡਾ ਦੇ ਐੱਨ. ਆਰ. ਆਈ. ਚਾਹਲ ਵੱਲੋਂ ਚਲਾਈ ਜਾ ਰਹੀ ਹੈ। ਇਸ ਦਾ ਕਾਰਪੋਰੇਟ ਦਫਤਰ ਕੈਨੇਡਾ 'ਚ ਹੈ। ਇਸ ਦੇ ਇਲਾਵਾ ਅਜਿਹੇ ਕਈ ਐੱਨ. ਆਰ. ਆਈਜ਼. ਵੀ ਹਨ ਜੋ ਵਿਦੇਸ਼ਾਂ 'ਚ ਚੰਗੀ-ਭਲੀ ਨੌਕਰੀ ਛੱਡ ਕੇ ਉੱਦਮੀ ਬਣਨ ਲਈ ਹੱਥ ਅਜ਼ਮਾ ਰਹੇ ਹਨ। 2015 'ਚ ਇਸ ਤਰ੍ਹਾਂ ਦੇ ਹੀ ਇਕ ਐੱਨ. ਆਰ. ਆਈ. ਨੇ 10 ਸਾਲ ਵਿਦੇਸ਼ 'ਚ ਬੀਤਾਉਣ ਮਗਰੋਂ ਘਰ ਵਾਪਸੀ ਕੀਤੀ ਸੀ, ਜੋ ਹੁਣ ਖੇਤੀਬਾੜੀ ਨਾਲ ਸੰਬੰਧਤ ਕਾਰੋਬਾਰ ਚਲਾ ਰਿਹਾ ਹੈ। ਇਸੇ ਤਰ੍ਹਾਂ ਫਿਨਵਸੀਆ ਗਰੁੱਪ ਆਫ ਕੰਪਨੀਜ਼ ਦੇ ਸਹਿ-ਸੰਸਥਾਪਕ ਸਰਵਜੀਤ ਸਿੰਘ ਵਿਰਕ ਨੇ ਫਿਨਵਸੀਆ ਦੀ ਸਥਾਪਨਾ ਤੋਂ ਪਹਿਲਾਂ 10 ਸਾਲ ਵਿਦੇਸ਼ 'ਚ ਬੀਤਾਏ ਸਨ। ਸਾਲ 2016 'ਚ ਉਨ੍ਹਾਂ ਨੇ ਚੰਡੀਗੜ੍ਹ 'ਚ ਫਿਨਵਸੀਆ ਦੀ ਸਥਾਪਨਾ ਕੀਤੀ ਸੀ, ਜੋ ਕਿ ਜ਼ੀਰੋ ਬ੍ਰੋਕਰੇਜ਼ ਫਰਮ ਹੈ। ਇਸ 'ਚ ਮੌਜੂਦਾ ਸਮੇਂ 125 ਲੋਕ ਕੰਮ ਕਰ ਰਹੇ ਹਨ।
ਗਰਮੀਆਂ 'ਚ 7400 ਮੈਗਾਵਾਟ ਤੋਂ ਜ਼ਿਆਦਾ ਹੋ ਸਕਦੀ ਹੈ ਬਿਜਲੀ ਦੀ ਮੰਗ
NEXT STORY