ਨਵੀਂ ਦਿੱਲੀ— NSDL ਈ-ਗਵਰਨੈੱਸ ਨੇ ਅਲੰਕਿਤ ਲਿਮਟਿਡ ਨਾਲ ਟੈਕਸ ਸੂਚਨਾ ਨੈੱਟਵਰਕ ਸੁਵਿਧਾ ਕੇਂਦਰਾਂ ਅਤੇ ਪੈਨ ਸੈਂਟਰ ਵਜੋਂ ਸਮਝੌਤਾ ਖਤਮ ਕਰ ਦਿੱਤਾ ਹੈ। ਐੱਨ. ਐੱਸ. ਡੀ. ਐੱਲ. ਈ-ਗਵਰਨੈੱਸ ਨੇ ਕਿਹਾ ਕਿ ਅਲੰਕਿਤ ਲਿਮਟਿਡ ਹੁਣ ਐੱਨ. ਐੱਸ. ਡੀ. ਐੱਲ. ਈ-ਗਵਰਨੈਂਸ ਲਈ ਕੋਈ ਸਹੂਲਤ ਕੇਂਦਰ ਸੇਵਾ ਪ੍ਰਦਾਤਾ ਨਹੀਂ ਹੈ, ਨਾ ਹੀ ਉਸ ਲਈ ਪੈਨ ਬਣਾਉਣ ਲਈ ਕੋਈ ਅਰਜ਼ੀ ਸਵੀਕਾਰ ਕਰ ਸਕਦਾ ਹੈ। ਇਸ ਦੇ ਨਾਲ ਹੀ ਐੱਨ. ਐੱਸ. ਡੀ. ਐੱਲ. ਈ-ਗਵਰਨੈੱਸ ਲਈ ਉਹ ਈ-ਟੀ. ਡੀ. ਐੱਸ. ਤੇ ਈ-ਟੀ. ਸੀ. ਐੱਸ. ਸਟੇਟਮੈਂਟਾਂ ਆਦਿ ਲਈ ਵੀ ਆਪਣੀਆਂ ਸੇਵਾਵਾਂ ਨਹੀਂ ਦੇ ਸਕਦਾ।
NSDL ਈ-ਗਵਰਨੈੱਸ ਨੇ ਕਿਹਾ ਕਿ ਜੋ ਬਿਨੈਕਾਰ ਪੈਨ ਕਾਰਡ ਲਈ ਅਰਜ਼ੀ ਦੇਣਾ ਚਾਹੁੰਦੇ ਹਨ ਜਾਂ ਇਸ 'ਚ ਤਬਦੀਲੀ ਕਰਵਾਉਣਾ ਚਾਹੁੰਦੇ ਹਨ ਉਹ ਦੇਸ਼ ਭਰ 'ਚ ਐੱਨ. ਐੱਸ. ਡੀ. ਐੱਲ. ਈ-ਗਵਰਨੈੱਸ ਦੇ ਕਿਸੇ ਵੀ 17,209 ਕੇਂਦਰਾਂ 'ਚ ਜਾ ਸਕਦੇ ਹਨ ਜਾਂ ਆਨਲਾਈਨ ਸੇਵਾਵਾਂ ਦੀ ਵਰਤੋਂ ਕਰ ਸਕਦੇ ਹਨ।
ਹੋਂਡਾ ਨੇ ਹੀਰੋ ਇਲੈਕਟ੍ਰਿਕ ’ਤੇ ਕੀਤਾ ਮੁਕਦਮਾ, ਜਾਣੋ ਕੀ ਹੈ ਮਾਮਲਾ
NEXT STORY