ਬਿਜ਼ਨੈੱਸ ਡੈਸਕ - ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਸ਼ੇਅਰ ਅੱਜ ਆਪਣੇ ਪਹਿਲੇ ਦਿਨ ਦੇ ਕਾਰੋਬਾਰ ’ਚ ਲੱਗਭਗ 2 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ। ਇਸ ਦੇ ਨਾਲ ਹੀ ਐੱਨ. ਐੱਸ. ਈ. ਦਾ ਬਾਜ਼ਾਰ ਮੁਲਾਂਕਣ 4.49 ਲੱਖ ਕਰੋੜ ਰੁਪਏ ਪਹੁੰਚ ਗਿਆ ਅਤੇ ਉਹ ਦੁਨੀਆ ਦੇ 7 ਸਭ ਤੋਂ ਕੀਮਤੀ ਐਕਸਚੇਂਜਾਂ ’ਚ ਸ਼ਾਮਲ ਹੋ ਗਿਆ। ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ’ਚ ਐੱਨ. ਐੱਸ. ਈ. ਦਾ ਸ਼ੇਅਰ 1800 ਰੁਪਏ ’ਤੇ ਲਿਸਟਿਡ ਹੋਇਆ, ਜੋ 1785 ਰੁਪਏ ਦੇ ਇਸ਼ੂ ਮੁੱਲ ਤੋਂ 0.84 ਫੀਸਦੀ ਵੱਧ ਹੈ।
ਇਹ ਵੀ ਪੜ੍ਹੋ : SBI ਨੇ ATM ਨਿਯਮਾਂ ਵਿੱਚ ਬਦਲਾਅ ਕੀਤਾ, ਨਕਦੀ ਕਢਵਾਉਣ 'ਤੇ ਲੱਗੇਗਾ ਚਾਰਜ ਲੱਗੇ, ਮੁਫ਼ਤ ਲੈਣ-ਦੇਣ ਦੀ ਸੀਮਾ ਘਟਾਈ
ਕਾਰੋਬਾਰ ਦੌਰਾਨ ਸ਼ੇਅਰ 5.21 ਫੀਸਦੀ ਵਧ ਕੇ 1,878 ਰੁਪਏ ਤੱਕ ਪਹੁੰਚ ਗਏ। ਬਾਅਦ ’ਚ ਇਹ 1.85 ਫੀਸਦੀ ਦੇ ਵਾਧੇ ਨਾਲ 1,818 ਰੁਪਏ ’ਤੇ ਬੰਦ ਹੋਇਆ। ਐੱਨ. ਐੱਸ. ਈ. ਦਾ ਬਾਜ਼ਾਰ ਮੁਲਾਂਕਣ 4,49,955 ਕਰੋੜ ਰੁਪਏ ਰਿਹਾ। ਇਸ ਦੇ ਨਾਲ ਹੀ ਇਹ ਬੀ. ਐੱਸ. ਈ. ’ਤੇ ਬਾਜ਼ਾਰ ਮੁਲਾਂਕਣ ਦੇ ਲਿਹਾਜ਼ ਨਾਲ ਐੱਨ. ਐੱਸ. ਈ. 11ਵੀਂ ਸਭ ਤੋਂ ਕੀਮਤੀ ਕੰਪਨੀ ਬਣ ਗਈ ਹੈ।
ਇਹ ਵੀ ਪੜ੍ਹੋ : 2 ਅਕਤੂਬਰ ਨੂੰ 'No UPI Day', 500 ਵਪਾਰਕ ਸੰਗਠਨਾਂ ਨੇ ਕਰ'ਤਾ ਐਲਾਨ
ਇਹ ਵੀ ਪੜ੍ਹੋ : ਹੁਣ ਐਤਵਾਰ 27 ਸਤੰਬਰ ਨੂੰ ਵੀ ਖੁੱਲਣਗੇ ਬੈਂਕ, RBI ਨੇ ਦਿੱਤੀ ਮਨਜ਼ੂਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 300 ਤੋਂ ਵਧ ਅੰਕ ਚੜ੍ਹਿਆ ਤੇ ਨਿਫਟੀ 23,100 ਦੇ ਪਾਰ ਬੰਦ
NEXT STORY