ਨਵੀਂ ਦਿੱਲੀ—ਜੀ.ਐੱਸ.ਟੀ. ਲਾਗੂ ਹੋਣ 'ਚ ਮਹਿਜ ਦੋ ਦਿਨ ਬੱਚੇ ਹਨ। ਅਜਿਹੇ 'ਚ ਦੇਸ਼ ਭਰ 'ਚ ਬਿਗ ਬਾਜ਼ਾਰ ਤੋਂ ਲੈ ਕੇ ਐਮਜਾਨ ਤਕ, ਸਾਰੇ ਰਿਟੇਲਰਸ ਆਪਣਾ-ਆਪਣਾ ਸਟਾਕ ਖਾਲੀ ਕਰਨ 'ਚ ਜੀ-ਜਾਨ ਨਾਲ ਜੁੱਟੇ ਹਨ। ਇੱਧਰ, ਗਾਹਕ ਵੀ ਇਸ ਨੂੰ ਸਸਤੇ 'ਚ ਸ਼ੌਕ ਪੂਰਾ ਕਰਨ ਦਾ ਸੁਨਹਿਰਾ ਅਵਸਰ ਮੰਨ ਰਹੇ ਹਨ ਕਿਉਂਕਿ ਹਰ ਜਗ੍ਹਾ ਆਫਰ ਦੀ ਭਰਮਾਰ ਹੈ। ਮਸਲਨ, ਫਊਚਰ ਗਰੁਪ ਦਾ ਬਿਗ ਬਾਜ਼ਾਰ 30 ਜੂਨ ਦੀ ਅੱਧੀ ਰਾਤ ਤੋਂ 22 ਪ੍ਰਤੀਸ਼ਤ ਤੱਕ ਦੀ ਛੂਟ ਦੇ ਨਾਲ ਸੇਲ ਸ਼ੁਰੂ ਕਰਨ ਜਾ ਰਿਹਾ ਹੈ। ਜਦਕਿ ਆਨਲਾਈਨ ਬਾਜ਼ਾਰ ਫਲਿੱਪਕਾਰਟ ਬੁੱਧਵਾਰ ਦੀ ਅੱਧੀ ਰਾਤ ਤੋਂ ਹੀ ਸੇਲ ਸ਼ੁਰੂ ਕਰ ਚੁੱਕਿਆ ਹੈ। ਇੱਧਰ, ਫਲਿੱਪਕਾਰਟ ਦੀ ਵਿਰੋਧੀ ਏਮਾਜਾਨ ਕਨਜ਼ਿਊਮਰ ਇਲੈਕਟਰੋਨਿਕਸ ਅਤੇ ਹੋਮ ਅਪਲਾਏਸੇਜ 'ਤੇ 40 ਤੋਂ 50 ਪ੍ਰਤੀਸ਼ਤ ਤਕ ਦਾ ਡਿਸਕਾਉਂਟ ਆਫਰ ਕਰ ਰਹੀ ਹੈ। ਹਾਲਾਂਕਿ , ਏਮਜਾਨ ਦਾ ਕਹਿਣਾ ਹੈ ਕਿ ਇਹ ਕੋਈ ਜੀ ਐੱਸ ਟੀ ਤੋਂ ਪਹਿਲਾਂ ਆਫਰ ਨਹੀਂ ਹੈ।
ਪ੍ਰੀ-ਜੀ ਐਸ ਟੀ ਸੇਲ 'ਚ ਨਵਾ ਟੀ ਵੀ ਖਰੀਦਣ ਵਾਲੇ ਮੁੰਬਈ ਦੇ ਮੁਕੇਸ਼ ਸਲੂਜਾ ਦਾ ਕਹਿਣਾ ਹੈ, ਜੇਕਰ ਤੁਹਾਨੂੰ 1 ਲੱਖ ਰੁਪਏ ਦਾ ਟੀ ਵੀ 60 ਹਜ਼ਾਰ ਤੋਂ ਵੀ ਘੱਟ ਮਿਲ ਜਾਂਦਾ ਹੈ ਤਾਂ ਤੁਸੀ ਖੁਦ ਨੂੰ ਰੋਕ ਨਹੀਂ ਪਾਉਂਦੇ ਅਤੇ ਆਪਣੇ ਦੋਸਤਾਂ ਨੂੰ ਵੀ ਇਸਦੀ ਜਾਣਕਾਰੀ ਦਿੰਦੇ ਹੋ। ਸ਼ਾਪਿੰਗ ਦਾ ਇਹ ਵਧੀਆਂ ਸਮਾਂ ਹੈ। 35 ਸਾਲ ਮੁਕੇਸ਼ ਇੱਕ ਪ੍ਰਾਈਵੇਟ ਕੰਪਨੀ 'ਚ ਕੰਮ ਕਰਦੇ ਹਨ। ਇੱਧਰ ਇਨਫਨਿਟੀ ਰਿਟੇਲ ਦੇ ਚੀਫ ਮਾਕੇਟਿੰਗ ਆਫਸਰ ਰਿਤੇਸ਼ ਗੋਇਲ ਨੇ ਦੱਸਿਆ , ਕਨਜ਼ਿਊਮਰ ਇਲੇਕਟ੍ਰਾਨਿਕਸ ਅਤੇ ਡਿਊਰੇਬਲਸ ਦੇ ਜ਼ਿਆਦਾਤਕ ਆਫਲਾਈਨ ਰਿਟੇਲਸ 6 ਮਹੀਨੇ ਤੋਂ ਜ਼ਿਆਦਾ ਪੁਰਾਣੇ ਸਟਾਕਸ ਖਾਲੀ ਕਰਨ 'ਤੇ ਤੁਲੇ ਹਨ ਕਿਉਂਕਿ ਉਨ੍ਹਾਂ ਨੂੰ ਇਸ 'ਤੇ ਜੀ ਐਸ ਟੀ ਦੇ ਬਾਅਦ ਪੂਰਾ ਲਾਭ ਨਹੀਂ ਮਿਲ ਪਾਵੇਗਾ।
ਰਿਟੇਲਸ ਹੁਣ ਕੱਪੜੇ ਜੁੱਤੀਆ ਅਤੇ ਅਕਸੇਸਰੀਜ 'ਤੇ ਵੀ ਜਬਰਦਸਤ ਛੂਟ ਮਿਲ ਰਹੀ ਹੈ। ਮੋਬਾਇਲ ਵਾਲਿਟ ਕੰਪਨੀ ਪੇਟੀਐਮ ਵੀ ਹਾਲ ਹੀ 'ਚ ਆਨਲਾਇਨ ਸਟੋਰ ਪੇਟੀ ਐਮ ਮਾਲ ਲਾਂਚ ਕੀਤਾ ਹੈ ਅਤੇ ਇੱਕ ਮਹੀਨੇ 'ਚ ਇਸ ਪਲੈਟਫਾਰਮ 'ਤੇ ਟ੍ਰੈਫਿਕ ਤਿੰਨ ਗੁਣਾ ਵੱਧ ਗਈ ਹੈ। ਪੇ ਟੀ ਐਮ ਮਾਲ ਦੇ ਸੀ ਓ ਓ ਅਮਿਤ ਸਿੰਨਹਾ ਨੇ ਕਿਹਾ , ਪ੍ਰੀ-ਜੀ ਐਸ ਟੀ ਸੇਲ ਦੇ ਤਹਿਤ ਅਸੀ ਰਿਟੇਲਸ ਨੂੰ ਉਨ੍ਹਾਂ ਦੀ ਇਨਵੇਂਟਰੀ ਕਿਲਚਰ ਕਰਨ 'ਚ ਮਦਦ ਦੀ ਕੋਸ਼ਿਸ਼ ਕਰ ਰਹੇ ਹਾਂ।
ਹਾਲਾਂਕਿ ਜ਼ਿਆਦਾਤਰ ਜੀ ਐਸ ਟੀ ਸੇਲ 30 ਜੂਨ ਨੂੰ ਹੀ ਖਤਮ ਹੋਣ ਜਾ ਰਹੀ , ਪਰ ਫਿਊਚਰ ਗਰੁਪ ਦੇ ਸੀ ਈ ਓ ਕਿਸ਼ੋਰ ਬਿਆਨੀ ਦੇ ਟਾਇਮਸ ਆਫ ਇੰਡੀਆ ਨੂੰ ਕਿਹਾ ਕਿ 1 ਜੁਲਾਈ ਤੋਂ ਸਿਰਫ ਸ਼ੁਰੂਆਤ ਹੈ। ਉਨ੍ਹਾਂ ਨੇ ਕਿਹਾ ਜੀ ਐਸ ਟੀ ਦੇ ਆਉਦੇ ਹੀ ਟੁੱਥਪੇਸਟ ਸਮੇਤ ਰੋਜਮਰਾ ਦੀਆਂ ਜ਼ਰੂਰਤਾਂ ਦੇ ਕਈ ਸਾਮਾਨਾਂ ਦੇ ਦਾਮ ਘਟਾਉਣ ਜਾ ਰਿਹੇ ਹਨ। ਪਰ ਐਫ ਐਮ ਸੀ ਜੀ ਕੰਪਨੀਆਂ ਮਨ ਬਦਲਣ ਨੂੰ ਤਿਆਰ ਨਹੀ! ਦਿਖ ਰਹੀਆਂ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਵੇਟ ਅਤੇ ਵਾਚ ਪਾਲਿਸੀ ਅਪਣਾਉਣਗੇ। ਸਾਡੇ ਆਫਰਸ ਇੱਕ ਕੋਸ਼ਿਸ਼ ਹੈ 1 ਜੁਲਾਈ ਦੇ ਬਾਅਦ ਉਨ੍ਹਾਂ ਨੂੰ ਰੇਟ ਘੱਟ ਕਰਨ ਦੇ ਲਈ ਮਜ਼ਬੂਰ ਕਰਨ ਲਈ।
ਆਪਣੀ ਫੋਰਸ ਇੰਡੀਆ ਕੰਪਨੀ ਤੋਂ 'ਇੰਡੀਆ' ਹਟਾ ਸਕਦੇ ਹਨ ਵਿਜੈ ਮਾਲਿਆ
NEXT STORY