ਨਵੀਂ ਦਿੱਲੀ— ਕਰੋੜਾਂ ਰੁਪਏ ਦੀ ਟੈਕਸ ਚੋਰੀ ਨੂੰ ਫੜਨ 'ਚ ਮਦਦ ਕਰਨ ਵਾਲੇ ਰਵੀ ਦੱਤ ਸ਼ੰਕਰ ਨੂੰ ਸ਼ਨੀਵਾਰ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਉਨ੍ਹਾਂ ਨੇ ਆਪਣੇ 25 ਸਾਲਾਂ ਦੇ ਕਾਰਜਕਾਲ ਦੌਰਾਨ 47 ਮਾਮਲਿਆਂ 'ਚ 961.92 ਕਰੋੜ ਰੁਪਏ ਦੀ ਟੈਕਸ ਚੋਰੀ ਫੜਨ 'ਚ ਮਦਦ ਕੀਤੀ ਹੈ। ਸ਼ੰਕਰ ਨੂੰ ਵਿੱਤ ਮੰਤਰੀ ਅਰੁਣ ਜੇਤਲੀ ਨੇ ਰਾਸ਼ਟਰਪਤੀ ਵੱਲੋਂ ਇਕ ਪੁਰਸਕਾਰ ਸਮਾਰੋਹ 'ਚ ਸਨਮਾਨਤ ਕੀਤਾ।
ਰਵੀ ਦੱਤ ਸ਼ੰਕਰ ਕਈ ਅਹੁਦਿਆਂ 'ਤੇ ਕੰਮ ਕਰਨ ਦੇ ਬਾਅਦ 1992 'ਚ ਵਿਜੀਲੈਂਸ ਅਧਿਕਾਰੀ ਬਣੇ ਅਤੇ ਇਸ ਸਮੇਂ ਉਹ ਡਾਇਰੈਕਟੋਰੇਟ ਜਨਰਲ ਆਫ ਜੀ. ਐੱਸ. ਟੀ. ਇੰਟੈਲੀਜੈਂਸ 'ਚ ਖੁਫੀਆ ਅਧਿਕਾਰੀ ਹਨ। ਇਸ ਵਿਭਾਗ ਨੂੰ ਪਹਿਲਾਂ ਡਾਇਰੈਕਟੋਰੇਟ ਜਨਰਲ ਆਫ ਸੈਂਟਰਲ ਐਕਸਾਈਜ਼ ਇੰਟੈਲੀਜੈਂਸ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਸ਼ੰਕਰ ਨੇ ਕੇਂਦਰੀ ਕਸਟਮ ਡਿਊਟੀ ਅਤੇ ਸਰਵਿਸ ਟੈਕਸ ਨਾਲ ਜੁੜੇ 47 ਮਾਮਲਿਆਂ 'ਚ 961.92 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਪਤਾ ਲਗਾਇਆ, ਜਿਸ 'ਚੋਂ 99.44 ਕਰੋੜ ਰੁਪਏ ਸਵੈ-ਇੱਛਾ ਨਾਲ ਜਮ੍ਹਾ ਕਰ ਦਿੱਤੇ ਗਏ। ਇਸ ਦੇ ਇਲਾਵਾ ਉਨ੍ਹਾਂ ਨੇ ਕੁੱਲ 541.61 ਕਰੋੜ ਰੁਪਏ ਦੀ ਟੈਕਸ ਚੋਰੀ ਫੜਨ 'ਚ ਵੀ ਅਹਿਮ ਭੂਮਿਕਾ ਨਿਭਾਈ, ਜਿਸ 'ਚ ਸੰਬੰਧਤ ਪੱਖਾਂ ਨੇ 270.97 ਕਰੋੜ ਰੁਪਏ ਸਵੈ-ਇੱਛਾ ਨਾਲ ਜਮ੍ਹਾ ਕਰਾਏ।
ਢਾਈ ਮਹੀਨਿਆਂ 'ਚ 50 ਹਜ਼ਾਰ ਵਿਕਿਆ ਇਹ ਸਕੂਟਰ
NEXT STORY