ਨਵੀਂ ਦਿੱਲੀ— ਸਰਕਾਰ ਵੱਲੋਂ ਕਈ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਪਿਆਜ਼ਾਂ ਦੀ ਮਹਿੰਗਾਈ ਘੱਟ ਨਹੀਂ ਹੋ ਰਹੀ ਹੈ। ਦਿੱਲੀ 'ਚ ਇਹ ਪਿਛਲੇ ਸਾਲ ਤੋਂ ਲਗਭਗ ਚਾਰ ਗੁਣਾ ਮਹਿੰਗਾ ਵਿਕ ਰਿਹਾ ਹੈ। ਸ਼ੁੱਕਰਵਾਰ ਨੂੰ ਦਿੱਲੀ ਦੀ ਆਜ਼ਾਦਪੁਰ ਮੰਡੀ 'ਚ ਪਿਆਜ਼ 20 ਤੋਂ 62.5 ਰੁਪਏ ਪ੍ਰਤੀ ਕਿਲੋ ਵਿਚਕਾਰ ਵਿਕਾ ਰਿਹਾ ਸੀ, ਜਦੋਂ ਕਿ 29 ਨਵੰਬਰ 2018 ਨੂੰ ਇਸ ਦੀ ਕੀਮਤ 2.5 ਰੁਪਏ ਤੋਂ 16 ਰੁਪਏ ਪ੍ਰਤੀ ਕਿਲੋ ਸੀ।
ਟਰੇਡਰਾਂ ਦਾ ਕਹਿਣਾ ਹੈ ਕਿ ਖਪਤ ਤੇ ਘੱਟ ਸਪਲਾਈ ਕਾਰਨ ਕੀਮਤਾਂ 'ਚ ਵਾਧਾ ਹੋ ਰਿਹਾ ਹੈ। ਸ਼ੁੱਕਰਵਾਰ ਨੂੰ ਅਜ਼ਾਦਪੁਰ ਮੰਡੀ 'ਚ ਪਿਆਜ਼ ਦੀ ਆਮਦ 1,045.6 ਟਨ ਸੀ, ਜਦੋਂ ਕਿ ਦਿੱਲੀ 'ਚ ਰੋਜ਼ਾਨਾ ਪਿਆਜ਼ ਦੀ ਖਪਤ ਲਗਭਗ 2 ਹਜ਼ਾਰ ਟਨ ਹੈ। ਕੇਂਦਰ ਸਰਕਾਰ ਨੇ ਘਰੇਲੂ ਸਪਲਾਈ ਨੂੰ ਸੁਧਾਰਨ ਤੇ ਕੀਮਤਾਂ ਨੂੰ ਕੰਟਰੋਲ ਕਰਨ ਲਈ 1.2 ਲੱਖ ਟਨ ਪਿਆਜ਼ ਦੀ ਦਰਾਮਦ ਕਰਨ ਦਾ ਫੈਸਲਾ ਕੀਤਾ ਹੈ ਪਰ ਵਪਾਰੀਆਂ ਦਾ ਮੰਨਣਾ ਹੈ ਕਿ ਇਸ ਨਾਲ ਕੀਮਤਾਂ ਘਟਾਉਣ 'ਚ ਬਹੁਤੀ ਮਦਦ ਨਹੀਂ ਮਿਲਣ ਵਾਲੀ।
ਦਿੱਲੀ ਦੀ ਆਜ਼ਾਦਪੁਰ ਮੰਡੀ 'ਚ ਟਰੇਡਰ ਤੇ ਪਿਆਜ਼ ਵਪਾਰੀ ਸੰਗਠਨ ਦੇ ਪ੍ਰਧਾਨ ਰਜਿੰਦਰ ਸ਼ਰਮਾ ਨੇ ਪੀ. ਟੀ. ਆਈ. ਨੂੰ ਕਿਹਾ ਕਿ ਦੇਸ਼ ਭਰ 'ਚ ਪਿਆਜ਼ ਦੀ ਔਸਤ ਰੋਜ਼ਾਨਾ ਖਪਤ ਲਗਭਗ 50,000-60,000 ਹੈ। ਇਸ ਲਈ ਪਿਆਜ਼ ਦੀ 1.2 ਲੱਖ ਟਨ ਦੀ ਦਰਾਮਦ ਦੋ ਦਿਨਾਂ ਦੀ ਖਪਤ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਦਿੱਲੀ 'ਚ ਸਪਲਾਈ ਨਾਕਾਫੀ ਹੋਣ ਕਾਰਨ ਕੀਮਤਾਂ 'ਚ ਵਾਧਾ ਸੁਭਾਵਿਕ ਹੈ। ਖੇਤੀਬਾੜੀ ਮਾਹਰ ਵਿਜੇ ਸਰਦਾਨਾ ਦਾ ਕਹਿਣਾ ਹੈ ਕਿ ਇਸ ਸਮੇਂ ਲਗਭਗ 10 ਲੱਖ ਟਨ ਪਿਆਜ਼ ਦਰਾਮਦ ਕਰਨ ਦੀ ਜ਼ਰੂਰਤ ਹੈ। ਹਾਲਾਂਕਿ, ਇੰਨੀ ਵੱਡੀ ਮਾਤਰਾ 'ਚ ਪਿਆਜ਼ ਵਿਦੇਸ਼ਾਂ 'ਚ ਵੀ ਉਪਲੱਬਧ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਸਪਲਾਈ ਵਧਾਉਣ ਲਈ ਕੇਂਦਰ ਸਰਕਾਰ ਮਿਸਰ, ਤੁਰਕੀ, ਹਾਲੈਂਡ ਤੇ ਹੋਰ ਦੇਸ਼ਾਂ ਤੋਂ ਪਿਆਜ਼ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ।
ਹੁਣ 15 ਦਸੰਬਰ ਤੋਂ FASTag ਲਾਜ਼ਮੀ, ਸਕੈਨਰ 'ਚ ਖਰਾਬੀ 'ਤੇ ਨੋ ਚਾਰਜ!
NEXT STORY