ਨਵੀਂ ਦਿੱਲੀ — ਆਨਲਾਈਨ ਸ਼ਾਪਿੰਗ ਕਰਦੇ ਸਮੇਂ ਜੇਕਰ ਤੁਸੀਂ ਆਰਡਰ ਕੈਂਸਲ ਕਰਨ ਦੇ ਚੱਕਰ 'ਚ ਲੱਗੇ ਰਹਿੰਦੇ ਹੋ ਤਾਂ ਤੁਹਾਨੂੰ ਆਪਣੀ ਇਹ ਆਦਤ ਸੁਧਾਰਨੀ ਪੈ ਸਕਦੀ ਹੈ ਕਿਉਂਕਿ ਜਲਦੀ ਹੀ ਕੈਸ਼ ਆਨ ਡਿਲਵਰੀ ਦਾ ਵਿਕਲਪ ਖਤਮ ਹੋ ਜਾਵੇਗਾ। ਆਨਲਾਈਨ ਖਰੀਦਦਾਰੀ ਕਰਦੇ ਸਮੇਂ ਸਭ ਤੋਂ ਅਸਾਨ ਤਰੀਕਾ ਕੈਸ਼ ਆਨ ਡਿਲਵਰੀ ਹੈ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਆਪਣਾ ਮਨਪਸੰਦ ਸਮਾਨ ਆਰਡਰ ਕਰਨ ਦੇ ਬਾਅਦ ਕੁਝ ਦਿਨ ਹੋਰ ਵਿਚਾਰ ਕਰਨ ਲਈ ਸਮਾਂ ਮਿਲ ਜਾਂਦਾ ਹੈ।
ਕੰਪਨੀਆਂ ਨੂੰ ਹੁੰਦਾ ਹੈ ਨੁਕਸਾਨ
ਖਬਰਾਂ ਮੁਤਾਬਕ ਆਨਲਾਈਨ ਕੰਪਨੀਆਂ ਸਮਾਨ ਦਾ ਆਰਡਰ ਦਿੰਦੇ ਸਮੇਂ ਤੁਹਾਡੇ ਮੂਡ ਦਾ ਅੰਦਾਜ਼ਾਂ ਲਗਾ ਲੈਣਗੀਆਂ ਅਤੇ ਜਦੋਂ ਤੁਸੀਂ ਆਰਡਰ ਕਰੋਗੇ ਤਾਂ ਸਿਸਟਮ ਤੁਹਾਡੇ ਕੈਸ਼ ਆਨ ਡਿਲਵਰੀ ਵਿਕਲਪ ਨੂੰ ਸਵੀਕਾਰ ਹੀ ਨਹੀਂ ਕਰੇਗਾ। ਆਨਲਾਈਨ ਸ਼ਾਪਿੰਗ ਕੰਪਨੀਆਂ ਦਾ ਕਹਿਣਾ ਹੈ ਕਿ ਉਹ 65 ਫੀਸਦੀ ਕਾਰੋਬਾਰ ਕੈਸ਼ ਆਨ ਡਿਲਵਰੀ ਤਹਿਤ ਕਰਦੀਆਂ ਹਨ। ਇਸ ਵਿਕਲਪ ਨੂੰ ਅਪਣਾਉਣ ਦੇ ਬਾਅਦ ਕਰੀਬ ਇਕ ਤਿਹਾਈ ਆਨਲਾਈਨ ਖਰੀਦਦਾਰ ਡਿਲਵਰੀ ਦੇ ਸਮਾਨ ਨੂੰ ਵਾਪਸ ਕਰ ਦਿੰਦੇ ਹਨ। ਅਜਿਹਾ ਕਰਨ ਨਾਲ ਕੰਪਨੀ ਨੂੰ ਇਕ ਵਾਰ ਦੇ ਆਰਡਰ 'ਚ 50 ਰੁਪਏ ਤੋਂ 150 ਰੁਪਏ ਵਿਚਕਾਰ ਤੱਕ ਦਾ ਨੁਕਸਾਨ ਹੁੰਦਾ ਹੈ। ਇਸ ਲਈ ਆਨਲਾਈਨ ਸ਼ਾਪਿੰਗ ਕੰਪਨੀਆਂ ਆਪਣੇ ਹੋ ਰਹੇ ਇਸ ਨੁਕਸਾਨ ਤੋਂ ਬਚਣ ਲਈ ਅਤੇ ਗਾਹਕਾਂ ਨੂੰ ਜੋੜੇ ਰੱਖਣ ਦੇ ਵਿਕਲਪਾਂ ਦੇ ਵਿਚਾਰ ਕਰ ਰਹੀਆਂ ਹਨ।
ਸਾਫਟਵੇਅਰ ਦਾ ਇਸਤੇਮਾਲ ਕਰਨਗੀਆਂ ਕੰਪਨੀਆਂ
ਕੰਪਨੀਆਂ ਦਾ ਕਹਿਣਾ ਹੈ ਕਿ ਉਹ ਖਰੀਦਦਾਰ ਦੇ ਆਹਮੋ-ਸਾਹਮਣੇ ਨਹੀਂ ਹੁੰਦੀਆਂ ਸਗੋਂ ਖਰੀਦਦਾਰ ਅਤੇ ਵਿਕਰੇਤਾ ਵਿਚਕਾਰ ਸਾਫਟਵੇਅਰ ਜ਼ਰੀਆ ਬਣਦਾ ਹੈ। ਇਸ ਲਈ ਹੁਣ ਆਨਲਾਈਨ ਸ਼ਾਪਿੰਗ ਕੰਪਨੀਆਂ ਸਾਫਟਵੇਅਰ ਡਵੈਲਪ ਕਰਨ 'ਤੇ ਫੋਕਸ ਕਰ ਰਹੀਆਂ ਹਨ। ਸਿਸਟਮ 'ਚ ਇਸ ਸਾਫਟਵੇਅਰ ਦੇ ਆ ਜਾਣ ਦੇ ਬਾਅਦ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਆਨਲਾਈਨ ਖਰੀਦਦਾਰ ਦੇ ਬਾਰੇ 'ਚ ਜੇਕਰ ਇਹ ਸਾਫਟਵੇਅਰ ਨਕਾਰਾਤਮਕ ਮੂਡ ਨੂੰ ਦਰਸਾਉਂਦਾ ਹੈ ਤਾਂ ਸਾਫਟਵੇਅਰ ਖਰੀਦਦਾਰੀ ਦੇ ਕੈਸ਼ ਆਨ ਡਿਲਵਰੀ ਵਿਕਲਪ ਨੂੰ ਸਵੀਕਾਰ ਨਹੀਂ ਕਰੇਗਾ।
ਸੋਨਾ 10 ਰੁਪਏ ਟੁੱਟਿਆ, ਚਾਂਦੀ 300 ਰੁਪਏ ਉਛਲੀ
NEXT STORY