ਨਵੀਂ ਦਿੱਲੀ— ਹਵਾਈ ਯਾਤਰਾ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਰਾਹਤ ਦੀ ਖਬਰ ਹੈ। ਜਿਨ੍ਹਾਂ ਥਾਵਾਂ ਤੋਂ ਜੈੱਟ ਦੀ ਫਲਾਈਟ ਹੁੰਦੀ ਸੀ, ਉਨ੍ਹਾਂ ਤੋਂ ਹੋਰ ਕੰਪਨੀ ਨੂੰ ਉਡਾਣ ਭਰਨ ਦੀ ਹਰੀ ਝੰਡੀ ਦੇ ਦਿੱਤੀ ਗਈ ਹੈ। ਸਰਕਾਰ ਨੇ ਜੈੱਟ ਦੇ ਖਾਲੀ ਸਲਾਟਸ ਹੋਰ ਹਵਾਈ ਜਹਾਜ਼ ਕੰਪਨੀਆਂ ਨੂੰ ਦੇਣ ਦਾ ਫੈਸਲਾ ਕੀਤਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਕਿਹਾ, ''ਜੈੱਟ ਏਅਰਵੇਜ਼ ਸੰਕਟ ਅਤੇ ਫਲਾਈਟਾਂ ਰੱਦ ਹੋਣ ਕਾਰਨ ਬਹੁਤ ਸਾਰੇ ਹਵਾਈ ਮੁਸਾਫਰਾਂ ਨੂੰ ਦਿੱਕਤ ਹੋਈ ਹੈ। ਇਸ ਨੂੰ ਦੂਰ ਕਰਨ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਜੈੱਟ ਏਅਰਵੇਜ਼ ਦੇ ਖਾਲੀ ਸਲਾਟ ਦੂਜੀਆਂ ਏਅਰਲਾਈਨਾਂ ਨੂੰ ਤਿੰਨ ਮਹੀਨੇ ਲਈ ਦਿੱਤੇ ਜਾਣਗੇ।''
ਸਰਕਾਰ ਨੇ ਇਸ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ, ਜੋ ਬਿਲਕੁਲ ਪਾਰਦਰਸ਼ਤਾ ਨਾਲ ਇਹ ਸਲਾਟ ਕਿਸੇ ਦੂਜੀ ਕੰਪਨੀ ਨੂੰ ਜਾਰੀ ਕਰੇਗੀ। ਹਾਲਾਂਕਿ ਇਹ ਸਲਾਟ ਸਿਰਫ ਉਨ੍ਹਾਂ ਹਵਾਈ ਜਹਾਜ਼ ਕੰਪਨੀਆਂ ਨੂੰ ਹੀ ਮਿਲਣਗੇ ਜਿਨ੍ਹਾਂ ਦੇ ਬੇੜੇ 'ਚ ਵਾਧੂ ਜਹਾਜ਼ ਹਨ।
ਜ਼ਿਕਰਯੋਗ ਹੈ ਕਿ ਇਸ ਨਾਲ ਇੰਡੀਗੋ ਤੇ ਸਪਾਈਸ ਜੈੱਟ ਦੀਆਂ ਹੋਰ ਫਲਾਈਟਸ ਨੂੰ ਖੰਭ ਲੱਗ ਸਕਦੇ ਹਨ ਕਿਉਂਕਿ ਹਾਲ ਹੀ 'ਚ ਇਨ੍ਹਾਂ ਨੇ ਆਪਣੇ ਫਲੀਟ 'ਚ ਹੋਰ ਜਹਾਜ਼ ਸ਼ਾਮਲ ਕੀਤੇ ਹਨ। ਬਾਜ਼ਾਰ ਹਿੱਸੇਦਾਰੀ ਨਾਲ ਦੂਜੀ ਸਭ ਤੋਂ ਵੱਡੀ ਹਵਾਈ ਜਹਾਜ਼ ਕੰਪਨੀ ਸਪਾਈਸ ਜੈੱਟ ਜਲਦ ਹੀ ਆਪਣੇ ਫਲੀਟ 'ਚ 27 ਹੋਰ ਜਹਾਜ਼ ਸ਼ਾਮਲ ਕਰਨ ਜਾ ਰਹੀ ਹੈ। ਉੱਥੇ ਹੀ, ਇੰਡੀਗ ਨੂੰ ਵੀ ਹਾਲ ਹੀ 'ਚ 74 ਜਹਾਜ਼ਾਂ ਦੀ ਡਲਿਵਰੀ ਮਿਲੀ ਹੈ। ਸਸਤੀ ਹਵਾਈ ਯਾਤਰਾ ਲਈ ਪ੍ਰਸਿੱਧ ਸਪਾਈਸ ਜੈੱਟ ਅਤੇ ਇੰਡੀਗੋ ਜਲਦ ਹੀ ਹੋਰ ਫਲਾਈਟਸ ਵੀ ਸ਼ੁਰੂ ਕਰਨ ਜਾ ਰਹੇ ਹਨ।
20 ਹਜ਼ਾਰ ਤੋਂ ਜ਼ਿਆਦਾ ਕੈਸ਼ ਟਰਾਂਜੈਕਸ਼ਨ ਕਰਨ ਵਾਲਿਆਂ ਨੂੰ ਮਿਲਿਆ ਟੈਕਸ ਨੋਟਿਸ
NEXT STORY