ਨਵੀਂ ਦਿੱਲੀ — ਇਲੈਕਟ੍ਰੋਨਿਕ ਬੱਸ ਬਣਾਉਣ ਵਾਲੀ ਕੰਪਨੀ ਗੋਲਡਸਟੋਨ ਇਨਫ੍ਰਾਟੇਕ ਨੇ ਕਿਹਾ ਹੈ ਕਿ ਉਹ ਅਗਲੇ 5 ਸਾਲਾ ਵਿਚ ਭਾਰਤ ਵਿਚ 10 ਹਜ਼ਾਰ ਨੌਕਰੀਆਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਜਲਦੀ ਹੀ ਆਰ.ਐਂਡ.ਡੀ. ਅਤੇ ਆਫਟਰ ਸੇਲਜ਼ ਸਰਵਿਸ ਫਸਿਲਟੀ ਨਾਲ ਜਵਾਂਇੰਟ ਵੈਂਚਰ ਕੰਪਨੀ ਬਣਾਵੇਗੀ। ਕੰਪਨੀ ਬਿਜਲੀ ਬੱਸਾਂ ਦਾ ਨਿਰਮਾਣ ਚੀਨ ਦੀ ਬੀ.ਵਾਈ.ਡੀ. ਦੇ ਟੈਕਨੀਕਲ ਸਹਿਯੋਗ ਜ਼ਰੀਏ ਇਨ੍ਹਾਂ ਦਾ ਨਿਰਮਾਣ ਕਰ ਰਹੀ ਹੈ।
ਭਾਰਤ ਨੂੰ ਬਣਾਏਗਾ ਨਿਰਯਾਤ ਕੇਂਦਰ
ਬੀ.ਵਾਈ.ਡੀ. ਦੇ ਗਲੋਬਲ ਹੈੱਡਕੁਆਟਰ 'ਚ ਦਿੱਤੇ ਗਏ ਇੰਟਰਵਿਊ ਵਿਚ ਗੋਲਡਸਟੋਨ ਇੰਫਰਾਟੈਕ ਦੇ ਪ੍ਰੈਸੀਡੈਂਟ ਨਾਗਾ ਸੱਤਿਅਮ ਨੇ ਕਿਹਾ ਕਿ ਕੰਪਨੀ ਭਾਰਤ ਨੂੰ ਨਿਰਯਾਤ ਕੇਂਦਰ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਇਥੇ ਆਉਣ ਵਾਲੇ ਸਮੇਂ 'ਚ ਗੁਆਂਢੀ ਦੇਸ਼ਾਂ ਜਿਵੇਂ ਸ਼੍ਰੀਲੰਕਾ, ਨੇਪਾਲ, ਭੂਟਾਨ, ਮਿਆਂਮਾਰ ਅਤੇ ਬੰਗਲਾ ਦੇਸ਼ ਆਦਿ 'ਚ ਨਿਰਯਾਤ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੰਪਨੀ ਭਾਰਤ ਵਿਚ ਗ੍ਰੀਨ ਫੰਡਿੰਗ ਲਈ ਵੀ ਭਾਲ ਕਰ ਰਹੀ ਹੈ ਕਿਉਂਕਿ ਉਹ ਦੇਸ਼ ਵਿਚ ਇਸ ਕਾਰਵਾਈ ਦਾ ਵਿਸਥਾਰ ਕਰਨਾ ਚਾਹੁੰਦੀ ਹੈ।
ਕੰਪਨੀ ਦਾ ਉਤਪਾਦਨ
ਹੈਦਰਾਬਾਦ ਦੀ ਕੰਪਨੀ ਗੋਲਡਸਟੋਨ ਇੰਫ੍ਰਾਟੈਕ ਨੇ ਹਾਲ ਹੀ ਵਿਚ ਤੇਲੰਗਾਨਾ ਨੂੰ 100 ਇਲੈਕਟ੍ਰੋਨਿਕ ਬੱਸਾਂ, ਬੈਂਗਲੁਰੂ ਨੂੰ 150 ਅਤੇ ਮੁੰਬਈ ਨੂੰ 40 ਇਲੈਕਟ੍ਰਾਨਿਕ ਬੱਸਾਂ ਦੀ ਸਪਲਾਈ ਕਰਨ ਦਾ ਆਰਡਰ ਮਿਲਿਆ ਹੈ। GIL ਦਾ ਅਸੈਂਬਲੀ ਪਲਾਂਟ ਹੈਦਰਾਬਾਦ ਦੇ ਕੋਲ ਹੈ ਜਿਸਦੀ ਸਲਾਨਾ ਸਮਰੱਥਾ 600 ਯੂਨਿਟ ਹੈ ਅਤੇ ਦੂਸਰਾ ਪਲਾਂਟ ਕਰਨਾਟਕ ਦੇ ਬਿਦੁਰ 'ਚ ਲਗਾਇਆ ਜਾਣਾ ਹੈ, ਜਿਸਦੀ ਸਮਰੱਥਾ ਪਹਿਲੇ ਪੜਾਅ ਵਿਚ 1500 ਯੂਨਿਟ ਸਲਾਨਾ ਹੋਵੇਗੀ। ਸਤਿਅਮ ਨੇ ਦੱਸਿਆ ਕਿ ਬੇਸ਼ੱਕ ਅਸੀਂ ਅਗਲੇ ਪੰਜ ਸਾਲਾ ਵਿਚ ਭਾਰਤ ਵਿਚ ਆਪਣੇ ਆਪਰੇਸ਼ਨਾਂ ਦੇ ਜ਼ਰੀਏ 8,000 ਤੋਂ 10,000 ਨਵੀਆਂ ਨੌਕਰੀਆਂ ਦੇ ਮੌਕੇ ਪੈਦਾ ਕਰਨ ਦੀ ਯੋਜਨਾ ਬਣਾ ਰਹੇ ਹਾਂ। ਉਨ੍ਹਾਂ ਨੇ ਕਿਹਾ ' ਅਸੀਂ ਪਹਿਲੀ ਕੰਪਨੀ ਹੋਵਾਂਗੇ ਜੋ ਜਲਦੀ ਹੀ ਭਾਰਤ ਤੋਂ ਇਲੈਕਟ੍ਰੋਨਿਕ ਬੱਸਾਂ ਨੂੰ ਨਿਰਯਾਤ ਕਰਾਂਗੇ।' ਉਨ੍ਹਾਂ ਨੇ ਇਹ ਵੀ ਕਿਹਾ ਕਿ ਕਰਨਾਟਕ ਪਲਾਂਟ ਵਿਚ GIL 600 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਪਲਾਂਟ ਇਸ ਸਾਲ ਅਕਤੂਬਰ ਵਿਚ ਸ਼ੁਰੂ ਹੋ ਸਕਦਾ ਹੈ।
ਭਾਰਤੀ ਪੂੰਜੀ ਬਾਜ਼ਾਰਾਂ ਤੋਂ ਨਿਵੇਸ਼ਕਾਂ ਨੇ ਕੱਢੇ 15,500 ਕਰੋੜ ਰੁਪਏ
NEXT STORY